ਲੁਧਿਆਣਾ ਜ਼ਿਮਨੀ ਚੋਣ: ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਇੱਕ ਪਾਸੜੇ ਵੋਟਾਂ ਨਾਲ ਭਾਰੀ ਬਹੁਮਤ ਦੇਕੇ ਜਿਤਾੳਣਗੇ - ਚੇਅਰਮੈਨ ਢਿੱਲੋਂ
ਦੀਦਾਰ ਗੁਰਨਾ
ਲੁਧਿਆਣਾ, 20 ਅਪ੍ਰੈਲ, 2025: ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਤੇ ਚੋਣ ਲਈ ਇੰਚਾਰਜ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪਿਛਲੇ ਤਿੰਨ ਸਾਲਾਂ ਵਿੱਚ ਲੋਕ ਹਿਤੈਸ਼ੀ ਕੰਮ ਕਾਰ ਇਸ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਇੱਕ ਪਾਸੜੇ ਵੋਟਾਂ ਨਾਲ ਭਾਰੀ ਬਹੁਮਤ ਦੇਕੇ ਜਿਤਾੳਣਗੇ।
ਇੱਕ ਪ੍ਰਭਾਵਸ਼ਾਲੀ ਬੂਥ ਮੀਟਿੰਗ ਦੌਰਾਨ ਲੋਕਾਂ ਵੱਲੋਂ ਵੀ ਅਗਲੇ ਬਾਕੀ ਰਹਿੰਦੇ ਇਸ ਟਰਮ ਦੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ ਵਿੱਚ ਵੋਟ ਪਾਉਣ ਦਾ ਮਨ ਬਣਾਇਆ ਹੋਇਆ ਹੈ ਕਿਉਂਕਿ ਦੂਜੀਆਂ ਰਵਾਇਤੀ ਪਾਰਟੀਆਂ ਵੱਲੋਂ ਦਿੱਤੇ ਘਸੇ ਪਿਟੇ ਤੇ ਪਹਿਲਾਂ ਤੋਂ ਹੀ ਨਕਾਰੇ ਗਏ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਕਾਂਗਰਸ ਅਤੇ ਭਾਜਪਾ, ਅਕਾਲੀ ਦਲ ਦਾ ਹੁਣ ਪੰਜਾਬ ਵਿੱਚ ਕੋਈ ਅਧਾਰ ਨਹੀਂ ਰਹਿ ਗਿਆ ਇਸ ਲਈ ਜਿਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਮੌਜੂਦ ਹੈ ਉਸਤੋਂ ਹੀ ਕਿਸੇ ਕੰਮ ਕਾਰ ਦੀ ਆਸ ਕੀਤੀ ਜਾ ਸਕਦੀ ਹੈ। ਅੱਜ ਕੱਲ੍ਹ ਵੋਟਰਾਂ ਵੱਲੋਂ ਬਹੁਤ ਸਮਝਦਾਰੀ ਨਾਲ ਵੋਟਾਂ ਪਾਈਆਂ ਜਾਂਦੀਆਂ ਹਨ ਤਾਂ ਜੋ ਐਵੇਂ ਹੀ ਵੋਟ ਅਜਾਈਂ ਨਾ ਜਾਵੇ। ਲੋਕਾਂ ਵੱਲੋਂ ਉਤਸ਼ਾਹ ਦੇਖਦਿਆਂ ਹੀ ਬਣਦਾ ਹੈ ਜਿਸਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਆਮ ਆਦਮੀ ਪਾਰਟੀ ਇੱਕ ਪਾਸੜ ਜਿੱਤਣ ਵਿੱਚ ਕਾਮਯਾਬ ਹੋਵੇਗੀ