ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਸਤਾਵਿਤ ਚੋਣਾਂ ਲਈ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਸਬੰਧੀ ਦਾਅਵੇ/ਇਤਰਾਜ਼ ਦੀ ਪ੍ਰਾਪਤੀ ਦੀ ਅੰਤਿਮ ਮਿਤੀ 10 ਮਾਰਚ
ਫਾਜਿਲਕਾ 24 ਜਨਵਰੀ 2025 - ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਸਤਾਵਿਤ ਚੋਣਾਂ 2025 ਦੇ ਸੰਬਧ ਵਿਚ ਵੋਟਰ ਸੂਚੀਆਂ ਦੀ ਤਿਆਰੀ ਲਈ ਦਾਅਵੇ/ਇਤਰਾਜ, ਇਨ੍ਹਾਂ ਦਾਅਵੇ/ਇਤਰਾਜਾਂ ਦੇ ਨਿਪਟਾਰੇ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਸ਼ਾਸਨ ਸਬੰਧੀ ਰਿਵਾਈਜਡ ਸ਼ਡਿਉਲ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਉਪ ਮੰਡਲ ਮੈਜਿਸਟਰੇਟ ਅਬੋਹਰ-ਕਮ-ਰਿਵਾਈਜਿੰਗ ਅਥਾਰਟੀ ਸ੍ਰੀ ਕ੍ਰਿਸ਼ਨਾ ਪਾਲ ਰਾਜਪੂਤ ਨੇ ਦਿੱਤੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਅਵੇ/ਇਤਰਾਜਾਂ ਦੀ ਪ੍ਰਾਪਤੀ ਲਈ ਆਖਿਰੀ ਮਿਤੀ 10 ਮਾਰਚ 2025 ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਸਬੰਧੀ ਦਾਅਵੇ/ਇਤਰਾਜਾਂ ਦੇ ਨਿਪਟਾਰੇ ਦੀ ਅੰਤਿਮ ਮਿਤੀ 24 ਮਾਰਚ 2025, ਸਪਲੀਮੈਂਟਰੀ ਰੋਲ ਦੀ ਖਰੜੇ ਦੀ ਤਿਆਰੀ ਅਤੇ ਅਨੁਪੁਰਕਾਂ ਦੀ ਛਪਾਈ 15 ਅਪ੍ਰੈਲ 2025 ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ 16 ਅਪ੍ਰੈਲ 2025 ਨੂੰ ਹੋਵੇਗੀ।