ਅਨਿਲ ਵਿਜ ਨੇ ਦਿੱਲੀ ਵੋਟਿੰਗ 'ਤੇ ਕਿਹਾ, '8 ਤਰੀਕ ਭਾਜਪਾ ਲਈ ਸ਼ੁਭ ਹੈ'
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 5 ਫ਼ਰਵਰੀ 2025 : ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤੱਕ 19.95 ਪ੍ਰਤੀਸ਼ਤ ਵੋਟਿੰਗ ਹੋਈ ਹੈ। ਉੱਤਰ ਪੂਰਬੀ ਦਿੱਲੀ ਵਿੱਚ ਸਭ ਤੋਂ ਵੱਧ 24.87 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਇਸ ਸੀਟ ਤੋਂ ਭਾਜਪਾ ਦੇ ਮਨੋਜ ਤਿਵਾੜੀ ਸੰਸਦ ਮੈਂਬਰ ਹਨ। ਇਸ ਦੌਰਾਨ ਹਰਿਆਣਾ ਦੇ ਮੰਤਰੀ ਅਨੀਤ ਵਿਜ ਨੇ ਵੱਡਾ ਬਿਆਨ ਦਿੱਤਾ ਹੈ। ਵਿਜ ਨੇ ਕਿਹਾ ਕਿ 8 ਤਰੀਕ ਭਾਜਪਾ ਲਈ ਸ਼ੁਭ ਹੈ। ਹਰਿਆਣਾ ਵਿੱਚ 8 ਤਰੀਕ ਨੂੰ ਕਮਲ ਖਿੜਿਆ, ਦਿੱਲੀ ਵਿੱਚ ਵੀ 8 ਤਰੀਕ ਨੂੰ ਕਮਲ ਖਿੜੇਗਾ।
ਵਿਜ ਨੇ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਰੋਂਦਾ ਹੈ, ਉਹ ਹਾਰ ਜਾਂਦਾ ਹੈ। ਇਹ 'ਆਪ' ਪਾਰਟੀ ਇਸ ਚੋਣ ਵਿੱਚ ਹਰ ਕਦਮ 'ਤੇ ਰੋ ਰਹੀ ਹੈ। ਜਿਸ ਤਰ੍ਹਾਂ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਸ਼ਿਕਾਇਤ ਕਰ ਰਹੀ ਹੈ, ਉਹ 100% ਚੋਣ ਹਾਰ ਜਾਵੇਗੀ। ਕੇਜਰੀਵਾਲ ਦਾ ਉਦਾਸ ਚਿਹਰਾ ਦਰਸਾਉਂਦਾ ਹੈ ਕਿ ਉਹ ਹਾਰ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਦਰਜ ਐਫਆਈਆਰ ਬਾਰੇ ਵਿਜ ਨੇ ਕਿਹਾ ਕਿ ਕੋਈ ਵੀ ਕਾਨੂੰਨ ਤਹਿਤ ਕਾਰਵਾਈ ਕਰ ਸਕਦਾ ਹੈ।