ਦੋ ਮਹੀਨੇ ਪਹਿਲਾਂ ਬਣੀ ਸੜਕ ਟੁੱਟਣ ਲੱਗੀ, ਠੇਕੇਦਾਰ 'ਤੇ ਘਟੀਆ ਮਟੀਰੀਅਲ ਵਰਤਣ ਦੇ ਦੋਸ਼
- ਭਗਤੂਆਣਾ ਤੋਂ ਚੈਨਾ ਰੋਡ ਸੜਕ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ : ਪਿੰਡ ਵਾਸੀ
ਮਨਜੀਤ ਸਿੰਘ ਢੱਲਾ
ਜੈਤੋ,16 ਜਨਵਰੀ 2025 - ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਨਾਂ ਉਤੇ ਲੱਖਾਂ-ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਜਾਂਦੇ ਹਨ ਪਰ ਵਿਕਾਸ ਕਾਰਜਾ ਨੂੰ ਨੇਪਰੇ ਚਾੜ੍ਹਣ ਵਾਲੇ ਠੇਕੇਦਾਰ ਸਬੰਧਤ ਮਹਿਕਮੇ ਨਾਲ ਕਥਿਤ ਮਿਲੀਭੁਗਤ ਕਰਕੇ ਘਟੀਆ ਮਟੀਰੀਅਲ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਕੀਤੇ ਗਏ ਵਿਕਾਸ ਕਾਰਜਾ ਦੀ ਜਲਦੀ ਹੀ ਪੋਲ ਖੁੱਲ੍ਹ ਜਾਂਦੀ ਹੈ। ਅਜਿਹਾ ਹੀ ਇਕ ਉਦਾਹਰਣ ਹੈ ਪਿੰਡ ਭਗਤੂਆਣਾ ਤੋਂ ਪਿੰਡ ਚੈਨਾ ਤੱਕ ਬਣਾਈ ਗਈ ਲਿੰਕ ਸੜਕ ਜੋ ਮੰਡੀਕਰਨ ਬੋਰਡ ਵੱਲੋਂ ਬਣਾਈ ਗਈ ਹੈ। ਸੜਕ ਬਣੀ ਨੂੰ ਸਿਰਫ਼ ਦੋ ਮਹੀਨੇ ਹੀ ਹੋਏ ਹਨ ਤੇ ਸੜਕ ਨੇ ਥਾਂ-ਥਾਂ ਤੋਂ ਟੁੱਟਣਾ ਸ਼ੁਰੂ ਕਰ ਦਿੱਤਾ ਹੈ। ਇਹ ਸਭ ਸੜਕ ਤੇ ਪਾਏ ਮਾੜੇ ਮਟੀਰੀਅਲ ਦਾ ਨਤੀਜਾ ਹੈ।
ਪਿੰਡ ਦੇ ਕੁਝ ਲੋਕਾਂ ਤੋਂ ਇਲਾਵਾ ਪਿੰਡ ਭਗਤੂਆਣਾ ਦੇ ਵਸਨੀਕ ਪੱਪੂ ਸਿੰਘ ਅਤੇ ਰਮੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਬਣੀ ਹੋਈ ਸੜਕ ਟੁੱਟਣ ਦਾ ਇਹ ਸੰਕੇਤ ਦੇ ਰਹੀ ਹੈ ਕਿ ਇਸ ਸੜਕ ਉੱਪਰ ਮਟੀਰੀਅਲ ਬਹੁਤ ਮਾੜਾ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਵਿਜੀਲੈਂਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਸੜਕ ਦੀ ਜਾਂਚ ਕੀਤੀ ਜਾਵੇ। ਸਬੰਧਤ ਠੇਕੇਦਾਰ ਤੋਂ ਇਲਾਵਾ ਮੰਡੀ ਬੋਰਡ ਦੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿ ਕਹਿਣਾ ਹੈ ਮੰਡੀ ਬੋਰਡ ਦੇ ਜੇ ਈ ਨਰਿੰਦਰ ਸਿੰਘ ਸੰਧੂ ਦਾ, ਉਨ੍ਹਾਂ ਕਿਹਾ ਕਿ ਇਸ ਸੜਕ ਦੀ ਰਿਪੇਅਰ ਕੀਤੀ ਜਾਵੇਗੀ ਸਰਦ ਮੌਸਮ ਵਿਚ ਲੁੱਕ ਸੜਕ ਉੱਪਰ ਨਹੀਂ ਖੜਦੀ।
ਕਿ ਕਹਿਣਾ ਹੈ ਸੜਕ ਬਣਾਉਣ ਵਾਲੇ ਠੇਕੇਦਾਰ ਚਿਮਨ ਲਾਲ ਜੈਤੋ ਦਾ, ਉਨ੍ਹਾਂ ਕਿਹਾ ਕਿ ਸੜਕ ਤੇ ਕੋਈ ਮਟੀਰੀਅਲ ਮਾੜਾ ਨਹੀਂ ਪਾਇਆ ਗਿਆ ਅਤੇ ਕੁਝ ਦਿਨਾਂ ਵਿਚ ਸੜਕ ਨੂੰ ਰਿਪੇਅਰ ਕੀਤਾ ਜਾਵੇਗਾ।