ਸਮਾਂ ਬੱਧ ਸੀਮਾ ਵਿੱਚ ਸਰਕਾਰੀ ਸੇਵਾਵਾਂ ਮੁੱਹਈਆ ਕਰਵਾਉਣ ਦੇ ਮੰਤਵ ਨਾਲ ਨਿੱਜੀ ਦਫ਼ਤਰ ਵਿਖੇ ਹੈੱਲਪ ਡੈਸਕ ਦੀ ਸ਼ੁਰੂਆਤ - ਐਡਵੋਕੇਟ ਚੱਢਾ
- ਸ਼ਹਿਰ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਮੁੱਹਈਆ ਕਰਵਾਉਣ ਲਈ ਹਲਕਾ ਵਿਧਾਇਕ ਰੂਪਨਗਰ ਦਾ ਵਿਸ਼ੇਸ ਉਪਰਾਲਾ
ਰੂਪਨਗਰ, 16 ਜਨਵਰੀ 2025: ਰੂਪਨਗਰ ਸ਼ਹਿਰ ਵਾਸੀਆਂ ਨੂੰ ਸਮਾਂ ਬੱਧ ਸੀਮਾ ਵਿੱਚ ਸਰਕਾਰੀ ਸੇਵਾਵਾਂ ਮੁੱਹਈਆ ਕਰਵਾਉਣ ਦੇ ਮੰਤਵ ਨਾਲ ਆਪਣੇ ਨਿੱਜੀ ਦਫ਼ਤਰ ਵਿਖੇ ਹੈੱਲਪ ਡੈਸਕ ਦੀ ਸ਼ੁਰੂਆਤ ਹਲਕਾ ਵਿਧਾਇਕ ਰੂਪਨਗਰ ਵਲੋ ਕੀਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਕੀਮਤੀ ਸਮੇਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਲਈ ਦਫ਼ਤਰਾਂ ਦੀ ਭੱਜ ਦੌੜ ਤੋਂ ਬਚਾਉਣ ਲਈ ਸਾਡੇ ਆਪਣੇ ਨਿੱਜੀ ਦਫ਼ਤਰ ਵਿਚ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਇਹ ਦੇਖਣ ਵਿਚ ਆਇਆ ਹੈ ਕਿ ਕਈ ਵਾਰ ਲਾਭਪਾਤਰੀਆਂ ਨੂੰ ਸਕੀਮਾਂ ਦਾ ਲਾਭ ਸਮੇਂ ਉੱਤੇ ਨਹੀਂ ਮਿਲਦਾ ਜਿਸ ਲਈ ਇਹ ਵਿਸ਼ੇਸ਼ ਉਪਰਾਲਾ ਲੋਕਾਂ ਦੀ ਸਹੂਲਤ ਲਈ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਨੂਰਪੁਰਬੇਦੀ ਅਤੇ ਰੋਪੜ ਦਫਤਰ ਵਿਚ ਇਹ ਆਯੂਸ਼ਮਾਨ, ਪੈਨਸ਼ਨ ਸਕੀਮ, ਕਿਸਾਨ ਪੈਨਸ਼ਨ, ਮਗਨਰੇਗਾ ਅਧੀਨ ਸ਼ੈੱਡ, ਵੇਰਕਾ ਦੀਆਂ ਸਕੀਮਾਂ, ਅਧਾਰ ਅਪਡੇਸ਼ਨ, ਆਵਾ ਰਜਿਸਟ੍ਰੇਸ਼ਸ਼ਨ, ਲੇਬਰ ਕਾਰਡ, ਸ਼ਗਨ ਸਕੀਮ, ਵਿਸ਼ਵਕਰਮਾ ਯੋਜਨਾ ਤਹਿਤ ਲੋਨ, ਆਵਾਸ ਯੋਜਨਾ, ਅੱਖਾਂ ਦੇ ਅਪ੍ਰੇਸ਼ਨ ਲਈ ਰਜਿਸਟ੍ਰਸ਼ਨ, ਈ ਸ਼ਰਮ ਕਾਰਡ ਆਦਿ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਸਾਡੇ ਦਫ਼ਤਰ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ।