ਪਲਾਸਟਿਕ ਲਿਫਾਫੇ ਅਤੇ ਸਿੰਗਲ-ਯੂਜ਼-ਪਲਾਸਟਿਕ ਦੀ ਥਾਂ ਕੱਚ ,ਜੂਟ ਆਦਿ ਦੀ ਵਰਤੋਂ ਕੀਤੀ ਜਾਵੇ-ਇਸ਼ਾ ਸਿੰਗਲ
- ਪਲਾਸਟਿਕ ਦੀਆਂ ਵਸਤਾਂ ਜਿੱਥੇ ਵਾਤਾਵਰਨ ਨੂੰ ਹਾਨੀ ਪਹੁੰਚਾਂਊਂਦੀਆਂ ਹਨ, ਉਥੇ ਮਨੂੱਖੀ ਸਿਹਤ ਅਤੇ ਜਾਨਵਰਾਂ ਲਈ ਵੀ ਘਾਤਕ- ਏ.ਡੀ.ਸੀ.
ਪਟਿਆਲਾ 9 ਨਵੰਬਰ 2025 - ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਨੂੰ ਪਲਾਸਿਟਿਕ ਮੁਕਤ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਜਰੂਰੀ ਹੈ ਅਤੇ ਸਾਨੂੰ ਆਪਣੇ ਘਰਾਂ ਤੇ ਦਫਤਰਾਂ ਵਿੱਚ ਸਿੰਗਲ ਯੂਜ਼ ਪਲਾਸਿਟਿਕ ਦੇ ਸਮਾਨ ਦੀ ਵਰਤੋਂ ਕਰਨ ਤੇ ਰੋਕ ਲਗਾਉਣੀ ਚਾਹੀਦੀ ਹੈ । ਉਹਨਾਂ ਨੇ ਅੱਜ ਇੱਥੇ ਅਪੀਲ ਜਾਰੀ ਕਰਦਿਆਂ ਕਿਹਾ ਕਿ ਪਲਾਸਟਿਕ ਲਿਫਾਫੇ ਅਤੇ ਸਿੰਗਲ-ਯੂਜ਼-ਪਲਾਸਟਿਕ ਲਿਫਾਫੇ ਦੀ ਲੋਕਲ ਮਾਰਕਿਟ ਸਪੈਸ਼ਲ ਸਬਜੀ ਮੰਡੀ, ਹੋਲਸੇਲ ਮਾਰਕਿਟ, ਦੁਕਾਨਾ ਅਤੇ ਰੇਹੜੀ ਵਾਲਿਆਂ ਵੱਲੋਂ ਬੈਨ ਹੋਣ ਦੇ ਬਾਵਜੂਦ ਵੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦਾ ਵਾਤਾਵਰਨ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਜੋ ਕਿ ਇਕ ਗੰਭੀਰ ਮੁੱਦਾ ਹੈ ।
ਇਸ਼ਾ ਸਿੰਗਲ ਨੇ ਕਿਹਾ ਕਿ ਪਲਾਸਟਿਕ ਦੀਆਂ ਵਸਤਾਂ ਜਿੱਥੇ ਸਾਡੇ ਵਾਤਾਵਰਨ ਨੂੰ ਹਾਨੀ ਪਹੁੰਚਾਂਊਂਦੀਆਂ ਹਨ, ਉਥੇ ਮਨੂੱਖੀ ਸਿਹਤ ਅਤੇ ਜਾਨਵਰਾਂ ਲਈ ਵੀ ਘਾਤਕ ਹਨ । ਉਹਨਾਂ ਕਿਹਾ ਕਿ ਪਲਾਸਟਿਕ ਦੀ ਥਾਂ ਸਾਨੂੰ ਹੋਰ ਬਦਲਵੇਂ ਵਿਕਲਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਪਲਾਸਟਿਕ ਦੀ ਥਾਂ ਕੱਚ, ਜੂਟ ਆਦਿ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ।ਉਹਨਾਂ ਇਹ ਵੀ ਕਿਹਾ ਕਿ ਆਮ ਤੌਰ ‘ਤੇ ਵਰਤੇ ਜਾਂਦੇ ਪਲਾਸਟਿਕ ਦੇ ਡੱਬਿਆਂ ਵਿੱਚ ਰੱਖਿਆ ਖਾਣਾ ਅਤੇ ਬੋਤਲਾਂ ਵਿਚਲਾ ਪਾਣੀ ਵੀ ਕੁੱਝ ਸਮੇਂ ਉਪਰੰਤ ਜਹਿਰੀਲਾ ਹੋ ਜਾਂਦਾ ਹੈ ਜੋ ਸਾਡੇ ਸ਼ਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ ।
ਵਧੀਕ ਡਿਪਟੀ ਕਮਿਸ਼ਨਰ(ਜ) ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਿੰਗਲ ਯੂਜ਼ ਪਲਾਸਟਿਕ ਸਬੰਧੀ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ।