ਗਰਭ ਅਵਸਥਾ ਦੌਰਾਨ ਮਾਨਸਿਕ ਤੌਰ ਤੇ ਚਿੰਤਾ ਜੱਚਾ ਅਤੇ ਬੱਚਾ ਲਈ ਪੂਰੀ ਤਰ੍ਹਾਂ ਨੁਕਸਾਨਦਾਇਕ
ਡਾ.ਕੁਲਦੀਪ ਕੌਰ ਮੌੜ ਮੰਡੀ
ਗਰਭ ਅਵਸਥਾ ਔਰਤ ਦੀ ਜਿੰਦਗੀ ਦਾ ਅਹਿਮ ਪੜ੍ਹਾਅ ਗਿਿਣਆ ਜਾਦਾਂ ਜਿਸ ਵਿੱਚ ਨਵੇਂ ਸੁਪਨੇ ਸਿਰਜੇ ਜਾਦੇ ਪਰ ਇਸ ਸਮੇਂ ਦੋਰਾਨ ਔਰਤ ਨੂੰ ਅਜਿਹੇ ਪੜਾਵਾਂ ਵਿੱਚੋਂ ਲੰਘਣਾ ਪੈਂਦਾਂ ਕਿ ਕਈ ਵਾਰ ਉਹ ਅਜਿਹੇ ਮਾਨਸਿਕ ਤਣਾਅ ਵਿੱਚ ਚਲੀ ਜਾਦੀ ਜਿਸ ਨਾਲ ਜੱਚਾ ਅਤੇ ਬੱਚਾ ਦੋਨਾਂ ਤੇ ਮਾੜਾ ਪ੍ਰਭਾਵ ਪੈਂਦਾਂ।ਗ੍ਰਹਿਸਥੀ ਜੀਵਨ ਵਿਅਕਤੀ ਦੀ ਜਿੰਦਗੀ ਦਾ ਅਹਿਮ ਧੁਰਾ ਹੈ ਅਤੇ ਸਮਾਜਿਕ ਵਿਕਾਸ ਅਤੇ ਸਮਾਜ ਵਿੱਚ ਵਾਧਾ ਗ੍ਰਹਿਸਥੀ ਜੀਵਨ ਰਾਂਹੀ ਹੀ ਕੀਤਾ ਜਾ ਸਕਦਾ ਹੈ।ਪੁਰਾਤਨ ਸਮਿਆਂ ਵਿੱਚ ਔਰਤ ਦਾ ਗਰਭ ਧਾਰਨ ਕਰਨਾ ਅਤੇ ਬੱਚੇ ਨੂੰ ਜਨਮ ਦੇਣਾ ਅਤੇ ਉਹਨਾਂ ਦਾ ਪਾਲਣ ਪੋਸ਼ਣ ਇੱਕ ਸਧਾਰਣ ਅਵਸਥਾ ਸੀ।ਪ੍ਰੀਵਾਰ ਦੀ ਕੋਈ ਸੀਮਾਂ ਨਹੀ ਸੀ ਸਾਰਾ ਕੰਮ ਹੱਥੀ ਹੋਣ ਕਾਰਨ ਵੱਡੇ ਪ੍ਰੀਵਾਰਾਂ ਦੀ ਜਰੂਰਤ ਸਮਝੀ ਜਾਦੀ ਸੀ।
ਪੁਰਾਤਨ ਸਮੇਂ ਸਯੁਕੰਤ ਪ੍ਰੀਵਾਰਾਂ ਵਿੱਚ ਗਰਭ ਧਾਰਣ ਤੋਂ ਲੇਕੇ ਬੱਚੇ ਦੇ ਜਨਮ ਅਤੇ ਪਾਲਣ ਪੋਸ਼ਣ ਤੱਕ ਘਰ ਦੀਆਂ ਸਾਰੀਆਂ ਬਜੁਰਗ ਔਰਤਾਂ ਦੀ ਜਿੰਮੇਵਾਰੀ ਸੀ ਜੇ ਇਹ ਕਿਹਾ ਜਾਵੇ ਕਿ ਉਮਰ ਦੀਆਂ ਸਿਆਣੀਆਂ ਔਰਤਾਂ ਕੋਲ ਬੱਚਿਆਂ ਦੇ ਪਾਲਣ ਪੋਸ਼ਣ ਦਾ ਕੰਮ ਸੀ।ਇਸੇ ਕਾਰਣ ਉਸ ਸਮੇਂ ਬੇਸ਼ਕ ਲੜਕਾ ਹੁਵੇ ਜਾਂ ਲੜਕੀ ਉਸ ਨੂੰ ਨੇਤਿਕ ਕਦਰਾਂ ਕੀਮਤਾਂ,ਵੱਡਿਆਂ ਦਾ ਸਤਿਕਾਰ ਪ੍ਰੀਵਾਰ ਵਿੱਚ ਰਹਿਣ ਅਤੇ ਸਮਾਜ ਵਿੱਚ ਵਿਚਰਣ ਬਾਰੇ ਜਾਣਕਾਰੀ ਉਨਾਂ ਵੱਲੋਂ ਦਿੱਤੀ ਜਾਦੀ ਸੀ।ਪਰ ਅੱਜ ਪ੍ਰੀਵਾਰ ਸੀਮਤ ਹੋਣ ਨਾਲ ਅਤੇ ਲੜਕੀਆਂ ਦਾ ਇਹ ਸਮਝਣਾ ਕਿ ਇੰਨਾਂ ਨੂੰ ਕੀਤ ਪਤਾਕਹਿ ਕਿ ਸਾਰਾ ਬੋਝ ਆਪਣੇ ਉਪਰ ਲੈਣ ਦੀ ਕੋਸ਼ਿਸ਼ ਕੀਤੀ ਜਾਦੀ।ਇਸ ਲਈ ਗਰਭ ਅਵਸਥਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੋਈ ਤਣਾਅ ਨਹੀ ਸੀ।ਗਰਭ ਤੋਂ ਬਾਅਦ ਜਿਆਦਾਤਰ ਬੱਚਿਆਂ ਦਾ ਜਨਮ ਵੀ ਘਰਾਂ ਵਿੱਚ ਪਿੰਡ ਦੀ ਕੋਈ ਸਿਆਣੀ ਅੋਰਤ ਜਾਂ ਦਾਈ ਹੀ ਕਰਵਾਉਦੀ ਸੀ।ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਡਾਕਟਰ ਜੋ ਬਹੁਤ ਘੱਟ ਸਨ ਉਨਾਂ ਤੱਕ ਬਹੁਤ ਘੱਟ ਜਣੇਪਾ ਹੁੰਦਾਂ ਸੀ।ਪਰ ਸਮੇਂ ਦੇ ਬਦਲਣ ਅਤੇ ਸੰਚਾਰ ਦੇ ਸਾਧਨ ਵੱਧਣ ਕਾਰਨ ਸਾਡਾ ਰਹਿਣ ਸਹਿਣ ਬਦਲਣ ਲੱਗਾ।
ਗਰਭਾਵਸਥਾ ਜਾਂ ਗਰਭਧਾਰਨ ਕਰਨਾ ਸਮਾਜਿਕ ਤੋਰ ਤੇ ਇੱਕ ਅਜਿਹਾ ਪਵਿੱਤਰ ਅਤੇ ਖੁਸ਼ੀ ਦਾ ਸਮਾਂ ਹੈ।ਬੱਚੇ ਦੇ ਗਰਭ ਧਾਰਨ ਤੋਂ ਲੇਕੇ ਬੱਚੇ ਦੇ ਜਨਮ ਤੱਕ ਵੱਖ ਵੱਖ ਕੀਤੀਆਂ ਜਾਦੀਆਂ ਰਸਮਾਂ ਵੀ ਇਸ ਗੱਲ ਦਾ ਪ੍ਰਤੀਕ ਸਨ ਕਿ ਸਮਾਜ ਨੂੰ ਬੱਚੇ ਦੀ ਕਿੰਨੀ ਜਰੂਰਤ ਹੈ ਅਤੇ ਬੱਚੇ ਦੀ ਕਿੰਨੀ ਅਹਿਮੀਅਤ ਹੈ।ਇਸ ਸਮੇਂ ਕੇਵਲ ਜਨਮ ਦੇਣ ਵਾਲੀ ਲੜਕੀ ਹੀ ਖੁਸ਼ ਨਹੀ ਹੁੰਦੀ ਉਸ ਦੇ ਮਾਪੇ ਅਤੇ ਉਹਨਾਂ ਦਾ ਪੂਰਾ ਖਾਨਦਾਨ ਕਬੀਲਾ ਖੁਸ਼ ਹੁੰਦਾਂ।ਪਰ ਅਸੀ ਦੇਖਦੇ ਹਾਂ ਕਿ ਕਈ ਵਾਰ ਸਮਾਜਿਕ ਹਲਾਤ ਅਜਿਹੇ ਬਣਦੇ ਹਨ ਕਿ ਸਮਾਜਿਕ ਦਬਾਅ ਕਾਰਣ ਅਤੇ ਉਸ ਸਮੇਂ ਦੀਆਂ ਪ੍ਰਸਥਿਤੀਆਂ ਕਾਰਣ ਔਰਤ ਲਈ ਤਣਾਅਪੂਰਨ ਸਥਿਤੀ ਬਣ ਜਾਦੀ ਹੈ।ਬੱਚੇ ਦੀ ਯੋਜਨਾ ਬਣਾਉਣ ਲਈ ਜੋੜੇ ਤੇ ਸਮਾਜਿਕ ਅਤੇ ਪ੍ਰੀਵਾਰਕ ਦਬਾਅ ਬਣਾਇਆ ਜਾਦਾਂ ਜਿਵੇਂ ਕੁੜੀ ਜਾਂ ਮੁੰਡੇ ਦੀ ਪਸੰਦ ਨੂੰ ਲੇਕੇ ਚਿੰਤਾਂ,ਬੱਚੇ ਦੇ ਭਵਿੱਖ ਦੇ ਖਰਚੇ,ਉਸ ਦੀ ਪੜਾਈ ਮੈਡੀਕਲ ਖਰਚਿਆਂ ਬਾਰੇ ਚਿੰਤਾਂ।ਸਮਾਜਿਕ ਦਬਾਅ ਵੱਜੋਂ ਕਈ ਵਾਰ ਜੋੜੇ ਦੀ ਵੱਧ ਰਹੀ ਉਮਰ ਕਾਰਣ ਬੱਚੇ ਦਾ ਦਬਾਅ ਬਣਿਆ ਰਹਿੰਦਾਂ ਇਸ ਤੋਂ ਇਲਾਵਾ ਸਮਾਜ ਵਿੱਚ ਵੱਧਦੀ ਉਮਰ ਦਾ ਪ੍ਰਭਾਵ ਵੀ ਮਾਨਸਿਕ ਤਣਾਅ ਪੈਦਾ ਕਰਦਾ ਹੈ।
ਕੁਝ ਔਰਤਾਂ ਆਪਣੇ ਲੱਛਣਾਂ ਬਾਰੇ ਕਿਸੇ ਨੂੰ ਨਹੀਂ ਦੱਸਦੀਆਂ।ਨਵੀਆਂ ਮਾਵਾਂ ਸ਼ਰਮਿੰਦਾ, ਸ਼ਰਮਿੰਦਾ, ਜਾਂ ਦੋਸ਼ੀ ਮਹਿਸੂਸ ਕਰ ਸਕਦੀਆਂ ਹਨ। ਜਦੋਂ ਉਨ੍ਹਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਉਸ ਸਮੇਂ ਉਹ ਉਦਾਸ ਮਹਿਸੂਸ ਕਰਦੀਆਂ ਹਨ।ਉਹ ਇਹ ਵੀ ਚਿੰਤਾ ਕਰ ਸਕਦੀਆਂ ਹਨ ਕਿ ਉਨ੍ਹਾਂ ਨੂੰ ਬੁਰੀਆਂ ਮਾਵਾਂ ਵਜੋਂ ਦੇਖਿਆ ਜਾਵੇਗਾ। ਕੋਈ ਵੀ ਔਰਤ ਗਰਭ ਅਵਸਥਾ ਦੌਰਾਨ ਜਾਂ ਬੱਚਾ ਪੈਦਾ ਕਰਨ ਤੋਂ ਬਾਅਦ ਉਦਾਸ ਹੋ ਸਕਦੀ ਹੈ।ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਇੱਕ ਬੁਰੀ ਮਾਂ ਹੋ।ਅੱਜਕਲ ਲੋਕ ਵੱਡੇ ਸ਼ਹਿਰਾਂ ਵਿੱਚ ਆਕੇ ਰਹਿਣ ਲੱਗੇ ਜਿਥੇ ਆਸਪਾਸ ਰਹਿਣ ਵਾਲਿਆਂ ਨਾਲ ਤੁਹਾਡੀ ਕੋਈ ਪਹਿਚਾਣ ਨਹੀ ਹੁੰਦੀ ਜਿਸ ਕਾਰਣ ਔਰਤ ਨੂੰ ਹਮੇਸ਼ਾ ਇਹ ਫਿਕਰ ਰਹਿੰਦਾਂ ਕਿ ਜੇ ਕਦੇ ਰਾਤ ਨੂੰ ਲੋੜ ਹੋਈ ਤਾਂ ਕਿਸ ਤੋਂ ਮਦਦ ਮੰਗਾਗੇ।ਗਰਭ-ਅਵਸਥਾ ਅਤੇ ਜਣੇਪੇ ਤੋਂ ਬਾਅਦ ਤਣਾਅ ਜਾਂ ਚਿੰਤਾਂ ਦੇ ਲੱਛਣ ਜੋ ਤੁਹਾਡੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ।ਕੁਝ ਲੱਛਣ ਜੋ ਅਸੀਂ ਦੇਖਦੇ ਹਾਂ।
1. ਅਕਸਰ ਉਦਾਸ ਰਹਿਣਾ ਜਾਂ ਉਦਾਸ ਮਹਿਸੂਸ ਕਰਨਾ ਅਤੇ ਵਾਰ-ਵਾਰ ਰੋਣਾ ਜਾਂ ਹੰਝੂ ਆਉਣਾ।
2. ਬੇਚੈਨੀ, ਚਿੜਚਿੜਾਪਣ, ਜਾਂ ਚਿੰਤਤ ਮਹਿਸੂਸ ਕਰਨਾ।ਜ਼ਿੰਦਗੀ ਵਿੱਚ ਖੁਸ਼ੀ ਦੀ ਕਮੀ।
3. ਭੁੱਖ ਨਾ ਲੱਗਣਾ।ਸੌਣ ਵਿੱਚ ਮੁਸ਼ਕਲ, ਸੌਣਾ, ਜਾਂ ਆਮ ਨਾਲੋਂ ਵੱਧ ਸੌਣਾ।
4. ਬੇਕਾਰ, ਨਿਰਾਸ਼ਾਜਨਕ, ਜਾਂ ਦੋਸ਼ੀ ਮਹਿਸੂਸ ਕਰਨਾ।
5. ਮਹਿਸੂਸ ਕਰਨਾ ਕਿ ਮੈਂ ਬੱਚੇ ਨੂੰ ਪਾਲ ਨਹੀ ਸਕਦੀ।
6. ਆਪਣੇ ਬੱਚੇ ਵਿੱਚ ਘੱਟ ਦਿਲਚਸਪੀ ਦਿਖਾਉਣਾ।ਆਪਣੇ ਬੱਚੇ ਨਾਲ ਜੁੜਿਆ ਮਹਿਸੂਸ ਨਾ ਕਰਨਾ।
ਗਰਭ ਅਵਸਥਾ ਸਮੇਂ ਸ਼ਾਤ ਅਤੇ ਸਹਾਇਕ ਵਾਤਾਵਰਣ ਦੀ ਜ਼ਰੂਰਤ 'ਹੈ।ਗਰਭ ਅਵਸਥਾ ਵਿੱਚ ਔਰਤ ਦੇ ਜੀਵਨ ਸਾਥੀ,ਪਰਿਵਾਰਕ ਮੈਂਬਰ, ਅਤੇ ਇੱਥੋਂ ਤੱਕ ਕਿ ਭਾਈਚਾਰੇ ਨੂੰ ਵੀ ਗਰਭ ਅਵਸਥਾ ਦੇ ਨਾਲ ਆਉਣ ਵਾਲੀ ਚਿੰਤਾ ਅਤੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ।ਉਨ੍ਹਾਂ ਦਾ ਮਾਰਗਦਰਸ਼ਨ ਇੱਕ ਸੰਪੂਰਨ ਪਹੁੰਚ ਨੂੰ ਉਤਸ਼ਾਹਿਤ ਕਰਦਾ ਹੈ, ਸੰਤੁਲਿਤ ਪੋਸ਼ਣ, ਖੁੱਲ੍ਹੇ ਸੰਚਾਰ ਅਤੇ ਭਾਵਨਾਤਮਕ ਸਹਾਇਤਾ ਦੁਆਰਾ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੋਵਾਂ ਨੂੰ ਮਦਦ ਮਿਲੇਗੀ।
ਪੋਸਟਪਾਰਟਮ ਡਿਪਰੈਸ਼ਨ ( ਬੱਚੇ ਦੇ ਜਨਮ ਤੋਂ ਬਾਅਦ ਦਾ ਤਣਾਅ)
ਗਰਭ ਅਵਸਥਾ ਤੋਂ ਬਾਅਦ ਭਾਵ ਬੱਚੇ ਦੇ ਜਨਮ ਤੋਂ ਬਾਅਦ ਮਾਨਸਿਕ ਸਿਹਤ ਠੀਕ ਨਾ ਰਹਿਣਾ ਜਿਸ ਨੂੰ ਪੋਸਟਪਾਰਟਮ ਡਿਪਰੈਸ਼ਨ ਜਾਂ ਬਾਦ ਦੀ ਚਿੰਤਾਂ ਕਿਹਾ ਗਿਆ।ਮਨੋਵਿਿਗਆਨਕ ਪ੍ਰਭਾਵ ਜਿਸ ਵਿੱਚ ਮਾਂ ਦੇ ਮੂਡ ਸਵਿੰਗ,ਹੋਸਲੇ ਦੀ ਕਮੀ,ਸਰੀਰ ਦੀ ਸੁਸਤੀ ਅਤੇ ਹਾਰਮੋਨਲ ਦਬਾਅ ਕਾਰਣ ਗਰਭ ਅਵਸਥਾ ਤੋਂ ਬਾਅਦ ਦੇ ਮਾਨਸਿਕ ਤਣਾਅ ਦੀਆਂ ਨਿਸ਼ਾਨੀਆਂ ਹਨ।ਕਈ ਵਾਰ ਪਤੀ ਵੱਲੋਂ ਪਤਨੀ ਨੂੰ ਪੂਰਨ ਸਹਿਯੋਗ ਜਾਂ ਪਿਆਰ ਦੀ ਘਾਟ ਅਤੇ ਮਦਦਗਾਰ ਸਾਥੀ ਦੇ ਤੋਰ ਤੇ ਨਾਪੱਖੀ ਰਵਈਆ ਵੀ ਮਾਨਸਿਕ ਚਿੰਤਾ ਦਾ ਕਾਰਣ ਹੈ। ਮਾਂ ਨੂੰ ਪ੍ਰੀਵਾਰ ਵੱਲੋਂ ਪੂਰਨ ਮਦਦ ਨਾਂ ਮਿੱਲਣਾ ਵੀ ਗਰਭ ਅਵਸਥਾ ਤੋਂ ਪਹਿਲਾਂ ਅਤੇ ਬਾਅਦ ਦੇ ਲੱਛਣ ਹਨ।ਇਸ ਲਈ ਪ੍ਰੀਵਾਰ ਅਤੇ ਸਮਾਜ ਨੂੰ ਮਹਿਲਾਵਾਂ ਲਈ ਸਕਾਰਤਾਮਕ ਰਵਈਆ ਅਪਨਾਉਣਾ ਚਾਹੀਦਾ।
ਮਾਤਾ ਅਤੇ ਬੱਚੇ ਦੀ ਰੱਖਿਆ ਲਈ ਸਰਕਾਰੀ ਨੀਤੀਆਂ ਦੀ ਜਾਣਕਾਰੀ ਡਾਕਟਰੀ ਸਹਿਯੋਗ ਅਤੇ ਪੇਸ਼ਾਵਰ ਵਿਅਕਤੀ ਵੱਲੋਂ ਸਲਾਹ ਮਸ਼ਵਰਾ ਦਿੱਤਾ ਜਾਣਾ ਚਾਹੀਦਾ ਹੈ।ਜਣੇਪੇ ਤੋਂ ਬਾਅਦ ਦੇ ਡਿਪਰੈਸ਼ਨ ਦੇ ਨਾਲ,ਉਦਾਸੀ, ਇਕੱਲਤਾ, ਬੇਕਾਰ, ਬੇਚੈਨੀ ਅਤੇ ਚਿੰਤਾ ਦੀਆਂ ਭਾਵਨਾਵਾਂ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਹਿ ਸਕਦੀਆਂ ਹਨ।ਬੱਚੇ ਦੇ ਜਨਮ ਤੋਂ ਬਾਅਦ ਦੇ ਤਣਾਅ ਲਈ ਮਹਿਲਾਾਵਾਂ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਦੀ ਜਰੂਰਤ।ਜਿਸ ਲਈ ਨਿਮਨ ਕੁਝ ਜਰੂਰੀ ਸੁਝਾਅ:-
• ਮਹਿਲਾਵਾਂ ਲਈ ਮੁੱਫਤ ਮਸ਼ਵਰਾ ਕੇਦਰ ਜਿਸ ਵਿੱਚ ਪੇਸ਼ਾਵਰ ਵਿਅਕਤੀ ਵੱਲੋਂ ਕਾੳਸਲੰਿਗ।
• ਮੀਡੀਆ ਅਤੇ ਫਿਲਮਾਂ ਵਿੱਚ ਮਾਵਾਂ ਨੂਂ ਦਰਸਾਉਣ ਦਾ ਸਹੀ ਢੰਗ।
• ਮਾਪਿਆਂ ਵੱਲੋਂ ਪੂਰਨ ਸਹਿਯੋਗ ਮਿਲਣਾ ਚਾਹੀਦਾ।
• ਮਾਪਿਆਂ ਵੱਲੋਂ ਬੇਟੇ-ਬੇਟੀਆਂ ਨੂੰ ਜਨਮ ਦੇ ਬਾਰੇ ਸਹੀ ਦ੍ਰਿਸ਼ਟੀਕੋਣ।
ਬੱਚਾ ਹੋਣ ਤੋਂ ਬਾਅਦ, ਬਹੁਤ ਸਾਰੀਆਂ ਔਰਤਾਂ ਦੇ ਮੂਡ ਵਿੱਚ ਬਦਲਾਅ ਆਉਂਦੇ ਹਨ। ਇੱਕ ਮਿੰਟ ਉਹ ਖੁਸ਼ ਮਹਿਸੂਸ ਕਰਦੀਆਂ ਹਨ, ਅਤੇ ਅਗਲੇ ਮਿੰਟ ਉਹ ਰੋਣ ਲੱਗਦੀਆਂ ਹਨ। ਉਹ ਥੋੜ੍ਹੀ ਉਦਾਸ ਮਹਿਸੂਸ ਕਰ ਸਕਦੀਆਂ ਹਨ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ, ਆਪਣੀ ਭੁੱਖ ਗੁਆ ਸਕਦੀਆਂ ਹਨ, ਜਾਂ ਪਤਾ ਲੱਗ ਸਕਦਾ ਹੈ ਕਿ ਉਹ ਚੰਗੀ ਤਰ੍ਹਾਂ ਸੌਂ ਨਹੀਂ ਸਕਦੀਆਂ, ਭਾਵੇਂ ਬੱਚਾ ਸੌਂ ਰਿਹਾ ਹੋਵੇ।ਇਹ ਲੱਛਣ ਆਮ ਤੌਰ 'ਤੇ ਡਿਲੀਵਰੀ ਤੋਂ ਲਗਭਗ 3 ਤੋਂ 4 ਦਿਨਾਂ ਬਾਅਦ ਸ਼ੁਰੂ ਹੁੰਦੇ ਹਨ ਅਤੇ ਕਈ ਦਿਨਾਂ ਤੱਕ ਰਹਿ ਸਕਦੇ ਹਨ।ਇੰਝ ਅਸੀਂ ਕਹਿ ਸਕਦੇ ਹਾਂ ਕਿ ਸਮਾਜ,ਪ੍ਰੀਵਾਰ ਅਤੇ ਮਾਪਿਆਂ ਦੀ ਸਹਿਯੋਗੀ ਭੂਮਿਕਾ ਮਹਿਲਾਵਾਂ ਦੇ ਜੀਵਨ ਵਿੱਚ ਗਰਭ ਧਾਰਣ ਤੋਂ ਪਹਿਲਾਂ ਅਤੇ ਬਾਅਦ ਅਤਿ ਮਹੱਤਵਪੂਰਨ ਹੈ।ਮਹਿਲਾਵਾਂ ਦੇ ਸਿਹਤਮੰਦ ਜੀਵਨ ਲਈ ਸਹੀ ਸਮਝ ਅਤੇ ਹੋਸਲੇਂ ਦੀ ਲੋੜ ਹੈ।
ਸਮਾਜ, ਪਰਿਵਾਰ ਅਤੇ ਮਾਪਿਆਂ ਦੀ ਸਹਿਯੋਗੀ ਭੂਮਿਕਾ ਮਹਿਲਾਵਾਂ ਦੇ ਜੀਵਨ 'ਚ ਗਰਭ ਧਾਰਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਮੱਹਤਵਪੂਰਨ ਹੈ।ਮਹਿਲਾਵਾਂ ਦੇ ਸਿਹਤਮੰਦ ਜੀਵਨ ਲਈ ਸਹੀ ਸਮਝ ਅਤੇ ਹੌਸਲੇ ਦੀ ਲੋੜ ਹੈ।
ਡਾ.ਕੁਲਦੀਪ ਕੌਰ
ਜੋਧਪੁਰ ਕੈਂਚੀਆਂ ਮੌੜ ਮੰਡੀ
ਜਿਲ੍ਹਾ ਬਠਿੰਡਾ।
9501708771

-
ਡਾ.ਕੁਲਦੀਪ ਕੌਰ, writer
ashokbti34@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.