ਜ਼ਿਲ੍ਹਾ ਰੂਪਨਗਰ ਦੀ 2025-26 ਸੈਸ਼ਨ ਲਈ ਦਾਖਲਾ ਮੁਹਿੰਮ ਦੀ ਸਰਕਾਰੀ ਪ੍ਰਾਇਮਰੀ ਸਕੂਲ ਘਨੌਲਾ ਤੋਂ ਸ਼ੁਰੂਆਤ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 20 ਮਾਰਚ 2025: ਸਿੱਖਿਆ ਵਿਭਾਗ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਸੈਸ਼ਨ 2025-26 ਲਈ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸੇ ਲੜੀ ਤਹਿਤ ਜ਼ਿਲ੍ਹਾ ਰੂਪਨਗਰ ਦੀ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਸਕੂਲ ਆਫ ਹੈਪੀਨੈੱਸ ਸਰਕਾਰੀ ਪ੍ਰਾਇਮਰੀ ਸਕੂਲ ਘਨੌਲਾ ਤੋਂ ਮੈਡਮ ਚੰਦਰਜਯੋਤੀ ਸਿੰਘ ਆਈ.ਏ.ਐਸ ,ਏਡੀਸੀ ਵਿਕਾਸ ਵੱਲੋਂ ਕੀਤੀ ਗਈ ਉਹਨਾਂ ਨੇ ਜਿੱਥੇ ਆਪਣੀ ਹਾਜ਼ਰੀ ਵਿੱਚ ਸਕੂਲ ਵਿਖੇ 10 ਵਿਦਿਆਰਥੀਆਂ ਦਾ ਦਾਖਲਾ ਕਰਵਾਇਆ ਉੱਥੇ ਹੀ ਦਾਖਲਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਜੋ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਅਤੇ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੀ ਹੋਈ ਸਾਰੇ ਜ਼ਿਲ੍ਹੇ ਵਿੱਚ ਘੁੰਮਕੇ ਲੋਕਾਂ ਨੂੰ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਤ ਕਰੇਗੀ।
ਇਸ ਸਮੇਂ ਪ੍ਰੇਮ ਮਿੱਤਲ ਜੀ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਤੇ ਸ਼ਮਸ਼ੇਰ ਸਿੰਘ ਜੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ, ਐਸ. ਪੀ. ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕਡਰੀ ਸਿੱਖਿਆ ਅਤੇ ਸ੍ਰੀਮਤੀ ਰੰਜਨਾ ਕਟਿਆਲ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਵੱਲੋਂ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਅਤੇ ਪਿਛਲੇ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਦੀਆਂ ਉਪਲਬਧੀਆਂ ਬਾਰੇ ਦੱਸਦੇ ਹੋਏ ਸਮੂਹ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਸਕੂਲ ਮੁਖੀ ਪਰਮਜੀਤ ਸਿੰਘ ਡਕਾਲਾ ਨੇ ਆਪਣੇ ਸਕੂਲ ਵਿਖੇ ਆਏ ਹੋਏ ਸਾਰੇ ਹੀ ਪਤਵੰਤਿਆਂ ਨੂੰ ਜੀ ਆਇਆ ਆਖਿਆ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਘਨੌਲਾ ਸਕੂਲ ਵਿਖੇ ਕਰਵਾਉਣ ਲਈ ਪ੍ਰੇਰਿਤ ਕੀਤਾ ਬੀਪੀਈਓ ਕਮਿੰਦਰ ਸਿੰਘ ਵੱਲੋਂ ਅੰਤ ਵਿੱਚ ਸਾਰੇ ਹੀ ਮਹਿਮਾਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ ।
ਸਟੇਜ ਸਕੱਤਰ ਦੀ ਭੂਮਿਕਾ ਸੁਰਿੰਦਰ ਸਿੰਘ ਹੈਡ ਟੀਚਰ ਵੱਲੋਂ ਨਿਭਾਈ ਗਈ । ਇਸ ਸਮੇਂ ਮੋਨਿਕਾ ਭੂਟਾਨੀ ਪ੍ਰਿੰਸੀਪਲ ਡਾਇਟ ਰੂਪਨਗਰ, ਪੂਜਾ ਗੋਇਲ ਬੀਐਨਓ, ਸੰਦੀਪ ਕੌਰ ਪ੍ਰਿੰਸੀਪਲ, ਮੇਜਰ ਸਿੰਘ ਪ੍ਰਿੰਸੀਪਲ, ਸ੍ਵਿੰਦਰ ਕੌਰ ਪ੍ਰਿੰਸੀਪਲ , ਇੰਦੂ ਕੁਮਾਰੀ ਪ੍ਰਿੰਸੀਪਲ, ਲਖਵਿੰਦਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਰਕੇਸ਼ ਭੰਡਾਰੀ ਬਲਾਕ ਕੁਆਰਟੀਨੇਟਰ , ਰਕੇਸ਼ ਚੰਦਰ ਸੀਐਚਟੀ, ਤਰਲੋਚਨ ਸਿੰਘ ਸੀਐਚਟੀ, ਧਨਵੰਤ ਕੌਰ ਸੀਐਚਟੀ, ਯਸ਼ਪਾਲ ਸ਼ਰਮਾ ਸੀ.ਐੱਚ. ਟੀ., ਹਰਜੀਤ ਸਿੰਘ ਸਰਪੰਚ, ਸਰਬਜੀਤ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਕੌਰ ਲੈਕਚਰਾਰ ਤੋਂ ਇਲਾਵਾ ਸਮੂਹ ਸਕੂਲਾਂ ਦੇ ਹੈਡਮਾਸਟਰ ਸਾਹਿਬਾਨ, ਹੈਡ ਟੀਚਰ ਸਾਹਿਬਾਨ ਇਲਾਕੇ ਦੇ ਪਤਵੰਤੇ ਪਿੰਡ ਦੀ ਪੰਚਾਇਤ ਅਤੇ ਵਿਦਿਆਰਥੀਆਂ ਦੇ ਮਾਪੇ ਹਾਜਰ ਸਨ।