ਹਰੇਕ ਪਸ਼ੂ ਪਾਲਕ ਆਪਣੇ ਪਸ਼ੂ ਨੂੰ ਗੱਲ ਘੋਟੂ ਦੀ ਵੈਕਸੀਨ ਜਰੂਰ ਲਗਵਾਉਣ: - ਡਾਕਟਰ ਮੁਕੇਸ਼ ਕੁਮਾਰ ਗੁਪਤਾ
ਪਠਾਨਕੋਟ, 20 ਮਾਰਚ 2025 - ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਅਤੇ ਪ੍ਮੱਖ ਸਕੱਤਰ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਦੇ ਦਿਸਾ ਨਿਰਦੇਸਾ ਅਨੁਸਾਰ ਅੱਜ ਜ਼ਿਲਾ ਪਠਾਨਕੋਟ ਵਿਖੇ ਗੱਲ ਘੋਟੂ ਵੈਕਸੀਨ ਦੀ ਸੁਰੂਆਤ ਕੀਤੀ ਗਈ ਹੈ।
ਇਸ ਦਾ ਪ੍ਗਟਾਵਾ ਡਿਪਟੀ ਡਾਇਰੈਕਟਰ ਪਠਾਨਕੋਟ ਡਾਕਟਰ ਮੁਕੇਸ਼ ਕੁਮਾਰ ਗੁਪਤਾ ਜੀ ਨੇ ਕੀਤਾ ਉਹਨਾਂ ਜ਼ਿਲਾ ਪਠਾਨਕੋਟ ਦੇ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਹੈ ਕਿ ਇਹ ਵੈਕਸੀਨ ਹਰੇਕ ਪਸ਼ੂ ਪਾਲਕ ਆਪਣੀਆਂ ਗਾਵਾਂ ਅਤੇ ਮੱਝਾ ਨੂੰ ਜਰੂਰੀ ਲਗਵਾਉਣ ਵੈਕਸੀਨ ਨਾ ਲਗਵਾਉਣ ਦੀ ਸੂਰਤ ਵਿੱਚ ਪਸ਼ੂ ਗੱਲ ਘੋਟੂ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ ਜ਼ਿਲਾ ਪਠਾਨਕੋਟ ਨੂੰ 50000 ਖੁਰਾਕਾ ਪਾ੍ਪਤ ਹੋਈਆ ਹਨ ਇਹ ਵੈਕਸੀਨ ਪਸ਼ੂ ਪਾਲਣ ਵਿਭਾਗ ਦੀਆਂ ਵੱਖ ਵੱਖ 28 ਟੀਮਾਂ ਵਲੋਂ ਪਸ਼ੂ ਪਾਲਕਾ ਦੇ ਪਸ਼ੂਆ ਨੂੰ ਡੋਰ ਟੂ ਡੋਰ ਲਗਾਈ ਜਾਣੀ ਹੈ ਇਸ ਵੈਕਸੀਨ ਦੀ ਸਰਕਾਰੀ ਫੀਸ ਪ੍ਤਿ ਪਸੂ 5 ਰੁਪਏ ਹੈ ਡਾਕਟਰ ਹਰਦੀਪ ਕੁਮਾਰ ਸਹਾਇਕ ਨਿਰਦੇਸ਼ਕ ਡਾਕਟਰ ਨਰਿੰਦਰ ਕੁਮਾਰ ਸਹਾਇਕ ਨਿਰਦੇਸ਼ਕ ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਡਾਕਟਰ ਪੂਜਾ ਸੋਨੀ ਵੈਟਨਰੀ ਅਫਸਰ ਪਠਾਨਕੋਟ ਸੁਰੇਸ਼ ਕੁਮਾਰ ਸੀਨੀਅਰ ਵੈਟਨਰੀ ਇੰਸਪੈਕਟਰ ਪਠਾਨਕੋਟ ਇਕਵਾਲ ਵੈਟਨਰੀ ਇੰਸਪੈਕਟਰ ਮਮੂਨ ਰਾਜ ਕੁਮਾਰ ਪ੍ਰਵੀਨ ਕੁਮਾਰ ਰਵੀ ਕੁਮਾਰ ਹਾਜਰ ਸਨ।