ਸ਼ੰਭੂ-ਖਨੌਰੀ ਬਾਰਡਰ ‘ਤੇ ਤਣਾਅ:ਕੀ ਹਨ ਤਾਜ਼ਾ ਹਾਲਾਤ ?
ਕਿਸਾਨਾਂ ਦੇ ਤੰਬੂ ਹਟਾਏ, ਇੰਟਰਨੈੱਟ ਬੰਦ
ਚੰਡੀਗੜ੍ਹ : ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕਿਸਾਨਾਂ ਵੱਲੋਂ ਬਣਾਏ ਗਏ ਅਸਥਾਈ ਢਾਂਚੇ ਪੁਲਿਸ ਨੇ ਹਟਾ ਦਿੱਤੇ ਹਨ। ਇਸੇ ਦੌਰਾਨ, ਪਟਿਆਲਾ ਅਤੇ ਸੰਗਰੂਰ ਵਿੱਚ ਇੰਟਰਨੈੱਟ ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤੀਆਂ ਗਈਆਂ ਹਨ।
✔️ ਕਿਸਾਨ ਆਗੂ ਪੰਧੇਰ, ਡੱਲੇਵਾਲ, ਕੋਹਾੜ ਸਮੇਤ ਕਈ ਆਗੂ ਹਿਰਾਸਤ ‘ਚ
✔️ ਭਾਰੀ ਪੁਲਿਸ ਨੁਕਰੀ, ਸ਼ੰਭੂ-ਖਨੌਰੀ ‘ਤੇ ਬੈਰੀਕੇਡਿੰਗ ਹਟਾਉਣ ਦੀ ਕਾਰਵਾਈ ਜਾਰੀ
✔️ ਦੋ-ਤਿੰਨ ਦਿਨਾਂ ਵਿੱਚ ਹਾਈਵੇ ਆਮ ਜਨਤਾ ਲਈ ਖੋਲ੍ਹਣ ਦੀ ਸੰਭਾਵਨਾ
➡️ ਮੰਗਾਂ ਨੂੰ ਲੈ ਕੇ ਚੰਡੀਗੜ੍ਹ ‘ਚ ਹੋਈ ਗੱਲਬਾਤ, ਅਗਲੀ ਮੀਟਿੰਗ 4 ਮਈ ਨੂੰ ਨਿਧਾਰਤ
➡️ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਤਣਾਅ ਵਧਣ ਦੀ ਸੰਭਾਵਨਾ, ਹਾਲਾਤ ‘ਤੇ ਨਜ਼ਰ
ਕਿਸਾਨ ਆਗੂ ਗੁਰਮਨਜੀਤ ਸਿੰਘ ਮਾਂਗਟ ਨੇ ਪਹਿਲਾਂ ਹੀ ਚਿੰਤਾ ਜ਼ਾਹਰ ਕੀਤੀ ਸੀ ਕਿ ਪੰਜਾਬ ਪੁਲਸ ਪੰਜਾਬ-ਹਰਿਆਣਾ ਸਰਹੱਦ ‘ਤੇ ਸਥਿਤ ਦੋ ਅੰਦੋਲਨ ਸਥਾਨਾਂ (ਸ਼ੰਭੂ ਅਤੇ ਖਨੌਰੀ ਸਰਹੱਦ) ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾ ਸਕਦੀ ਹੈ ਅਤੇ ਇਹੀ ਹੋਇਆ।
ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਸ ਕਰਮਚਾਰੀ ਸ਼ੰਭੂ ਅਤੇ ਖਨੌਰੀ ਸਰਹੱਦੀ ਚੌਕੀਆਂ ਦੇ ਨੇੜੇ ਤਾਇਨਾਤ ਕੀਤੇ ਗਏ ਹਨ, ਜਿੱਥੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਪਿਛਲੇ ਸਾਲ ਫਰਵਰੀ ਤੋਂ ਅੰਦੋਲਨ ਕਰ ਰਹੇ ਹਨ।
ਪੰਜਾਬ ਦੇ ਦੋ ਜਿਲ੍ਹਿਆਂ ਪਟਿਆਲਾ ਅਤੇ ਸੰਗਰੂਰ ਵਿਚ ਇੰਟਰਨੈੱਟ ਸੇਵਾ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤੀ ਗਈ ਹੈ। ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸ਼ੰਭੂ ਬਾਰਡਰ ਅਤੇ ਖਨੌਰੀ ਤੋਂ ਬੈਰੀਕੇਡਿੰਗ ਸਾਫ ਕੀਤੀ ਜਾ ਰਹੀ ਹੈ ਅਤੇ ਦੋ ਤੋਂ ਤਿੰਨ ਦਿਨਾਂ ਦੇ ਵਿਚਕਾਰ ਹਾਈਵੇ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।