ਕਪੂਰਥਲਾ ਦੇ ਪਿੰਡ ਬਲੇਰਖਨਪੁਰ ਦੀ ਅਮਨੀਤ ਕੌਰ ਕੈਨੇਡਾ 'ਚ ਬਣੀ ਬੈਰਿਸਟਰ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 19 ਮਾਰਚ 2025 - ਕਪੂਰਥਲਾ ਦੇ ਨਜਦੀਕੀ ਪਿੰਡ ਬਲੇਰ ਖਾਨਪੁਰ ਦੇ ਪਰਿਵਾਰ ਦੀ ਨੂੰਹ ਅਮਨੀਤ ਕੌਰ ਪਤਨੀ ਈਸ਼ਾਨਪ੍ਰੀਤ ਸਿੰਘ ਕਨੇਡਾ ਨਿਵਾਸੀ ਨੇ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਕੇ ਬੀ.ਏ. ਤੋਂ ਲਾਅ (ਹੋਨੇਸ) ਦੀ ਡਿਗਰੀ ਯੂਨੀਵਰਸਿਟੀ ਇੰਸਟੀਚੂਟ ਆਫ ਲੀਗਲ ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ ਡਿਪਾਰਟਮੈਂਟ ਆਫ
ਲਾਅ ਪੰਜਾਬ ਯੂਨੀਵਰਸਿਟੀ ਪੋਸਟ ਗਰੈਜੂਏਟ ਡਿਪਲੋਮਾਂ ਇਨ ਇਨਟੈਕਚੁਅਲ ਪਰੋਪਰਟੀ ਰਾਈਟਸ ਫਰੋਮ ਤੋਂ ਕਰਨ ਉਪਰੰਤ ਕੁਝ ਸਮਾਂ ਜਿਲਾ ਕੋਰਟ ਸੰਗਰੂਰ ਵਿਖੇ ਵਕਾਲਤ ਦੀ ਪਰੈਕਟਿਸ ਕੀਤੀ।
ਕਨੇਡਾ ਵਿੱਚ ਲਾਅ ਦੀ ਪੜਾਈ ਨੂੰ ਸਹੁਰਾ ਪਰਿਵਾਰ ਵੱਲੋਂ ਬਾਖੂਬੀ ਜਾਰੀ ਰੱਖਿਆ। ਇਹ ਪੜਾਈ ਕਰਨ ਉਪਰੰਤ ਟਰਾਂਟੋ ਅਨਟਾਰੀਓ ਕਨੇਡਾ ਵਿਖੇ ਬੈਰਿਸਟਰ ਅਤੇ ਸੋਲੀਸਿਟਰ ਬਣੀ। ਈਸ਼ਾਨਪ੍ਰੀਤ ਸਿੰਘ ਨੇ ਆਪਣੇ ਪਿਤਾ ਸੋਹਣ ਸਿੰਘ ਸੇਵਾ ਮੁਕਤ ਕਮਾਂਡੈਂਟ ਅਤੇ ਉਨਾਂ ਦੀ ਪਤਨੀ ਸਵਿੰਦਰ ਕੌਰ ਨਾਲ ਉਨਾਂ ਦੇ ਸਹੁੰ ਚੁੱਕ ਸਮਾਗਮ ਦੀਆਂ ਫੋਟੋ ਸਾਂਝੀਆਂ ਕੀਤੀਆਂ। ਸਾਰੇ ਪਰਿਵਾਰ ਅਤੇ ਬਲੇਰ ਖ਼ਾਨਪੁਰ ਨਿਵਾਸੀਆਂ 'ਚ ਖੁਸ਼ੀ ਦੀ ਲਹਿਰ ਹੈ। ਜਿਸ ਪ੍ਰਾਪਤੀ ਲਈ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ, ਗੁਰਮੀਤ ਸਿੰਘ, ਵੈਦ ਬਿਕਰਮਜੀਤ ਸਿੰਘ, ਜਸਵੀਰ ਸਿੰਘ ਟੋਹਰ, ਗੁਰਚਰਨ ਸਿੰਘ ਨੰਬਰਦਾਰ, ਸਤਵਿੰਦਰ ਸਿੰਘ ਵਿਰਦੀ ਆਦਿ ਵੱਲੋੰ ਵੀ ਵਧਾਈਆਂ ਭੇਜੀਆਂ ਗਈਆਂ ਹਨ।