ਸਰਕਾਰੀ ਪ੍ਰਾਇਮਰੀ ਸਕੂਲ ਲਾਲੜੂ ਮੰਡੀ 'ਚ ਦਾਖਲੇ ਸ਼ੁਰੂ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਮਾਰਚ 2025: ਸਰਕਾਰੀ ਪ੍ਰਾਇਮਰੀ ਸਕੂਲ ਲਾਲੜੂ ਮੰਡੀ ਵਿਖੇ ਦਾਖਲਾ ਮੁਹਿੰਮ ਸਾਲ 2025 -26 ਦਾ ਆਗਾਜ਼ ਅੱਜ ਬੀਪੀਈਓ ਡੇਰਾਬੱਸੀ- 2 ਜਸਬੀਰ ਕੌਰ ਦੀ ਸੁਚੱਜੀ ਅਗਵਾਈ ਵਿੱਚ ਕੀਤਾ ਗਿਆ, ਜਿਸ ਵਿੱਚ ਬਲਾਕ ਨੈਟਵਰਕ ਅਫ਼ਸਰ (ਬੀਐਨਓ) ਰੰਜੂ ਬਿਆਲਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਜੜੌਤ , ਡਿੰਪੀ ਧੀਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੰਡੀ ਅਤੇ ਉੱਘੇ ਸਮਾਜ ਸੇਵੀ ਰਘੂ ਨਾਰੰਗ, ਭੁਪੇਸ਼ ਗੁਪਤਾ , ਪਵਨ ਨਾਰੰਗ, ਮੁਕਟ ਬਿਹਾਰੀ,ਐਸਐਮਸੀ ਚੇਅਰਮੈਨ ਨਰਾਤਾਰਾਮ ਅਤੇ ਡੇਰਾਬੱਸੀ 1 ਅਤੇ 2 ਦੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਸੀਐਚਸੀ ਸਾਹਿਬਾਨ ਅਤੇ ਹੈਡ ਟੀਚਰ ਸਾਹਿਬਾਨਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਭਾਗ ਲਿਆ । ਇਸ ਦਾਖਲਾ ਮੁਹਿੰਮ ਨੂੰ ਸੰਬੋਧਨ ਕਰਦਿਆਂ ਬੀਐਨਓ ਰੰਜੂ ਬਿਆਲਾ ਨੇ ਕਿਹਾ ਕਿ ਸਾਰੇ ਹੀ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣੇ ਚਾਹੀਦੇ ਹਨ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਅਤੇ ਆਧੁਨਿਕ ਕੰਪਿਊਟਰ ਲੈਬਾਂ ਨਾਲ ਪੜ੍ਹਾਈ ਹੁੰਦੀ ਹੈ ਅਤੇ ਵਿਦਿਆਰਥੀਆਂ ਦਾ ਬਹੁ ਪੱਖੀ ਵਿਕਾਸ ਕਰਨ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਸੈਂਟਰ ਸਕੂਲ ਲਾਲੜੂ ਮੰਡੀ ਦੇ ਹੈਡ ਟੀਚਰ ਸੁਰੇਸ਼ ਕੁਮਾਰ ਵੱਲੋਂ ਆਏ ਹੋਏ ਸਾਰੇ ਹੀ ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ।