ਪਿਤਾ ਪੁਰਖੀ ਹਲਵਾਈ ਦਾ ਕੰਮ ਛੱਡ ਨਰਿੰਦਰ ਕਿਵੇਂ ਬਣਿਆ ਫਿਲਮੀ ਐਕਟਰ.........
*ਨਰਿੰਦਰ ਕਾਲੀਆ ਦਾ ਡਰਾਮੇ, ਨੁੱਕੜ ਨਾਟਕਾਂ ਤੋੰ ਫਿਲਮਾਂ ਤੱਕ ਦਾ ਸਫਰ
*ਨਾਮ "ਨਰਿੰਦਰ ਕਾਲੀਆ" ਪਰ ਫਿਲਮੀ ਰੋਲ ਕਾਰਨ ਬਣਿਆ "ਯਾਰ ਨਰਿੰਦਰ"
*50 ਦੇ ਕਰੀਬ ਗੀਤ ਫਿਲਮਾਂ ਵਿਚ ਬਣਿਆ ਖਲਨਾਇਕ
------------------------
ਨਰਿੰਦਰ ਕਾਲੀਆ ਨੂੰ ਬਚਪਨ ਵਿੱਚ ਹੀ ਐਕਟਰ ਬਣਨ ਦਾ ਬਹੁਤ ਸ਼ੌਂਕ ਸੀ। ਉਹ ਫਿਲਮਾਂ, ਗੀਤ ਟੀਵੀ ਸੀਰੀਅਲ ਵਿਚ ਕਲਾ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ। ਫਿਲਮੀ ਐਕਟਰ ਬਣਨ ਵਿੱਚ ਉਸਦੇ ਪਿਤਾ ਸੁਦੇਸ਼ ਕੁਮਾਰ ਕਾਲੀਆ, ਮਾਤਾ ਕਮਲੇਸ਼ ਰਾਣੀ ਕਾਲੀਆ ਤੇ ਭੈਣ ਪੂਜਾ ਕਾਲੀਆ ਨੇ ਪੂਰਾ ਸਾਥ ਦਿੱਤਾ। ਨਰਿੰਦਰ ਕਾਲੀਆ ਹਲਵਾਈ ਪਰਿਵਾਰ ਵਿੱਚੋੰ ਅਜਿਹਾ ਵਿਅਕਤੀ ਹੈ ਜਿਸਨੇ ਐਕਟਿੰਗ ਲਾਈਨ ਵਿੱਚ ਆਪਣਾ ਨਾਮ ਬਣਾਇਆ ਹੈ। ਨਰਿੰਦਰ ਕਾਲੀਆ ਨੇ ਆਪਣੀ ਮੁੱਢਲੀ 12ਵੀ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਤੋੰ ਪ੍ਰਾਪਤ ਕੀਤੀ। ਉਸ ਤੋਂ ਬਾਅਦ ਨਰਿੰਦਰ ਕਾਲੀਆ ਨੇ ਡੀ.ਸੀ.ਏ (ਪੀ.ਟੀ.ਯੂ), ਬੈਚਲਰ ਆਫ ਆਰਟਸ (ਐੱਨ.ਜੇ.ਐੱਸ.ਏ ਗਵਰਮੈਂਟ ਕਾਲਜ, ਕਪੂਰਥਲਾ), ਐਮ.ਏ ਮਿਊਜਿਕ (ਏਪੀਜੇ ਕਾਲਜ ਆਫ ਫਾਈਨ ਆਰਟਸ) ਤੱਕ ਪੜ੍ਹਾਈ ਕੀਤੀ। ਕਾਲਜ ਪੜ੍ਹਦਿਆਂ ਨਰਿੰਦਰ ਦੀ ਮੁਲਾਕਾਤ ਸ੍ਰੀ ਕਰਨ ਦੇਵ ਯਗੋਤਾ ਨਾਲ ਹੋਈ ਉਹ "ਸਾਂਝ ਕਲਾ ਮੰਚ ਕਪੂਰਥਲਾ" ਦੇ ਡਾਇਰੈਕਟਰ ਹਨ ਅਤੇ ਉਹਨਾਂ ਨੇ ਜਦੋਂ ਪਹਿਲੀ ਵਾਰ ਨਰਿੰਦਰ ਨੂੰ ਸਟੇਜ ਤੇ ਕਵਿਤਾ ਪੇਸ਼ ਕਰਦੇ ਵੇਖਿਆ ਤਾਂ ਪੇਸਕਾਰੀ ਤੋ ਪ੍ਰਭਾਵਿਤ ਹੋ ਕੇ ਯੂਥ ਫੈਸਟੀਵਲ ਦੇ ਨਾਟਕਾਂ ਵਿੱਚ ਲੀਡ ਰੋਲ ਕਰਨ ਲਈ ਚੁਣ ਲਿਆ। ਉਸ ਤੋਂ ਬਾਅਦ ਕਾਲੀਆ ਲਗਾਤਾਰ ਥੀਏਟਰ ਵਿੱਚ ਸਰਗਰਮ ਰਹਿਣ ਲੱਗਾ। ਮੰਚ ਵਲੋੰ ਪ੍ਰੋਗਰਾਮਾਂ ਵਿਚ ਸਮਾਜਿਕ ਬੁਰਾਈਆਂ ਨਸ਼ਿਆਂ, ਦਹੇਜ ਪ੍ਰਥਾ, ਧੀਆਂ ਬਚਾਓ ਦੇ ਵਿਰੁੱਧ ਹੋਕਾ ਦੇਣ ਵਾਲੇ ਨੁੱਕੜ ਨਾਟਕ "ਸੁਲਘਦੀ ਦਾਸਤਾਨ", "ਧੀਆਂ ਬਚਾਓ", "ਛੇਵਾਂ ਦਰਿਆ" ਤੇ "ਦਾਜ਼ ਦੇ ਲੋਭੀ" ਰਾਂਹੀ ਸ਼ਹਿਰਾਂ, ਪਿੰਡਾਂ, ਕਾਲਜਾਂ, ਸਕੂਲਾਂ ਵਿਚ ਆਪਣੀ ਕਲਾ ਦਿਖਾਈ। ਸੰਗੀਤ ਦੀ ਪੜ੍ਹਾਈ ਦੌਰਾਨ ਨਰਿੰਦਰ ਨੂੰ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਵਲੋਂ ਲਗਾਤਾਰ ਨਾਟਕ ਤੇ ਕਵਿਤਾਵਾਂ ਪੇਸ਼ ਕਰਨ ਦਾ ਮੌਕਾ ਮਿਲਦਾ ਰਿਹਾ। ਸਾਲ 2009 ਵਿਚ ਕਾਲਜ ਪੜ੍ਦਿਆਂ ਨਹਿਰੂ ਯੁਵਕ ਕੇੰਦਰ ਰਾਂਹੀ ਸਿਮਲਾ ਵਿਖੇ ਜਗਜੀਤ ਸਿੰਘ ਚਾਹਲ ਦੀ ਅਗਵਾਈ ਵਿਚ "ਹਾਈਕਿੰਗ ਟਰੈਕਿੰਗ ਕੈੰਪ ਵਿਚ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਮਿਲਿਆ ਜਿਥੋਂ ਨਰਿੰਦਰ ਨੂੰ ਅੱਗੇ ਵਧਣ ਲਈ ਹੱਲਾ ਸੇਰੀ ਮਿਲੀ।ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਰਿੰਦਰ ਸ੍ਰੀ ਅੰਮਿ੍ਤਸਰ ਵਿਖੇ ਪ੍ਰਸਿੱਧ ਡਰਾਮਾ ਨਿਰਦੇਸ਼ਿਕ ਕੇਵਲ ਧਾਲੀਵਾਲ ਕੋਲ ਚਲਾ ਗਿਆ ਤੇ ਉਹਨਾਂ ਨਾਲ ਨਾਟਕਾਂ ਵਿਚ ਰੋਲ ਕਰਦਾ ਰਿਹਾ। ਇਸੇ ਦੌਰਾਨ ਹੀ ਨਰਿੰਦਰ ਨੂੰ ਪੰਜਾਬੀ ਗਾਣਿਆਂ ਦੀ ਸੂਟਿੰਗ 'ਚ ਬਤੌਰ ਖਲਨਾਇਕ ਕੰਮ ਮਿਲਣਾ ਸ਼ੁਰੂ ਹੋ ਗਿਆ। ਨਰਿੰਦਰ ਆਪਣੀ ਕਲਾ ਨੂੰ ਸ਼ਿੰਗਾਰਨ ਲਈ ਕੋਲਕੱਤਾ ਵਿਖੇ ਸ਼੍ਰੀ ਪਰਥੋ ਬੰਦੋਪਾਧਿਆ ਸੰਚਾਲਕ,ਨੈਸ਼ਨਲ ਸਕੂਲ ਆਫ ਡਰਾਮਾ ਕੋਲ ਚਲਾ ਗਿਆ,ਉਥੇ 3 ਮਹੀਨੇ ਅਦਾਕਾਰੀ ਨੂੰ ਹੋਰ ਬਾਰੀਕੀ ਨਾਲ ਸਿੱਖਿਆ। ਨਰਿੰਦਰ ਕਾਲੀਆ ਨੂੰ ਐਕਟਿੰਗ ਤੋਂ ਇਲਾਵਾ ਹੋਰ ਵੀ ਬਹੁਤ ਸ਼ੌਂਕ ਹਨ ਜਿਵੇਂ ਗੀਤਕਾਰੀ, ਸ਼ਾਇਰੀ, ਕਹਾਣੀਆਂ ਲਿਖਣਾ, ਯਾਤਰਾ ਕਰਨੀ, ਹਾਈਕਿੰਗ ਟਰੈਕਿੰਗ, ਕ੍ਰਿਕੇਟ ਖੇਡਣਾ ਆਦਿ। ਨਰਿੰਦਰ ਕਾਲੀਆ ਨੇ ਸਾਲ 2011 ਵਿੱਚ ਐਕਟਿੰਗ ਲਾਈਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਨਰਿੰਦਰ ਕਾਲੀਆ ਨੇ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨਾਲ ਫਿਲਮਾਂ ਅਤੇ ਗੀਤਾਂ ਵਿੱਚ ਕੰਮ ਕੀਤਾ। ਨਰਿੰਦਰ ਕਾਲੀਆ ਨੇ ਹੁਣ ਤੱਕ ਜਿਨ੍ਰਾਂ ਫਿਲਮਾਂ ਵਿੱਚ ਕੰਮ ਕੀਤਾ ਹੈ ਉਹਨਾਂ ਫਿਲਮ ਬੀਬੀ ਰਜਨੀ ਵਿੱਚ ਬਤੌਰ ਹਰਕਾਰਾ, ਵਾਰਨਿੰਗ ਟੂ ਵਿਚ ਬਤੌਰ ਕੈਦੀ ਭਮੱਕੜ , ਸ਼ੂਟਰ ਵਿਚ ਗੁੰਡੇ ਦਾ ਰੋਲ, ਚੋਬਰ ਵਿਚ ਸੁਰਿੱਖਆ ਗਾਰਡ, ਤੇਰੀਆਂ ਮੇਰੀਆਂ ਹੇਰਾ ਫੇਰੀਆਂ ਵਿਚ ਵੇਹਲੇ ਦਾ ਕਿਰਦਾਰ ਨਿਭਾਇਆ। ਨਿੱਕਟ ਭਵਿੱਖ ਵਿਚ ਆ ਰਹੀਆਂ ਫਿਲਮ ਤੰਦੂਰ ਵਿਚ ਬਤੌਰ ਨਿਸ਼ਾਚਰ,ਰੋਲ ਕੈਮਰਾ ਐਕਸ਼ਨ ਵਿਚ ਗੈਗਸਟਰ, ਚੈਕਮੇਟ ਵਿਚ ਡਿਟੈਕਟਕਿਞ ਵਿਕਰਮ
ਆਦਿ। ਉਸ ਨੇ ਸਿਰਫਿਰੇ ਫਿਲਮ ਵਿਚ ਬਤੌਰ ਜੱਗਾ ਰੋਲ ਕੀਤਾ ਤੇ ਇਸਦੇ ਨਿਰਮਾਤਾ ਖ਼ੁਦ ਹਨ। ਬੰਗਾਲੀ ਨਾਵਲ ਦੇ ਪੰਜਾਬੀ ਤਰਜਮੇ ਤੇ ਅਧਾਰਿਤ ਆਕਾਸ਼
ਸ਼ਿਵਿਕਾ ਟੀਵੀ ਸੀਰੀਅਲ ਜ਼ੀ ਟੀ.ਵੀ ਪੰਜਾਬੀ, ਵਲਾਇਤੀ ਭਾਬੀ, ਜੀਵੋ ਕੈਨੋਲਾ ਐੱਡ ਵਿੱਚ ਐਕਟਰ ਵਜੋਂ ਕੰਮ ਕੀਤਾ। ਕਾਲੀਆਂ ਨੇ ਮੌਲਾ ਮੌਲਾ, ਰੂਹ ਦਾ ਸਾਈਂ, ਨੈਹਰ ਵਾਲਾ ਪੁੱਲ, ਦੁੱਗ ਦੁੱਗ, ਅੰਬਾਨੀ, ਅਫ਼ਸਾਨੇ ਨਾਲ ਗੀਤ ਗੀਤਕਾਰ ਵਜੋਂ ਰੋਲ ਨਿਭਾਇਆ। ਉਹਨਾਂ ਬਹੁਤ ਸਾਰੀਆਂ ਥੀਏਟਰ ਪ੍ਰੋਡਕਸ਼ਨਸ ਵਿੱਚ ਵੀ ਕੰਮ ਕੀਤਾ ਹੈ। ਐਕਟਰ ਨਰਿੰਦਰ ਕਾਲੀਆ ਨੇ ਕਰੀਬ 50 ਪੰਜਾਬੀ ਗਾਣਿਆਂ ਦੀ ਸੂਟਿੰਗ ਦੌਰਾਨ ਬਤੌਰ ਖਲਨਾਇਲ ਕੰਮ ਕੀਤਾ, ਜਿਨ੍ਹਾਂ ਵਿੱਚ ਉਘੇ ਗਾਇਕ ਕੌਰ ਬੀ, ਖ਼ਾਨ ਭੈਣੀ, ਗੁਰਨਾਮ ਭੁੱਲਰ, ਜੱਸਾ ਢਿੱਲੋਂ, ਵਰਿੰਦਰ ਬਰਾੜ, ਲਾਭ ਹੀਰਾ, ਵੀਰ ਸੰਧੂ, ਗਿੱਪੀ ਗਰੇਵਾਲ, ਬਾਣੀ ਸੰਧੂ, ਹਾਰਵੀ ਸੰਧੂ, ਗੁਲਾਬ ਸਿੱਧੂ, ਗਿੱਲ ਮਾਣੂਕੇ, ਜੌਰਡਨ ਸੰਧੂ ਆਦਿ ਸਾਮਲ ਹਨ।ਨਰਿੰਦਰ ਕਾਲੀਆ ਦੀ ਫਿਲਮ ਕੁਦਰਤ 13 ਫਰਵਰੀ ਨੂੰ ਪੇਸ ਹੋ ਰਹੀ ਹੈ।ਨਰਿੰਦਰ ਕਾਲੀਆ ਨੇ ਪੰਜਾਬ ਦੀਆਂ ਵੱਖ-ਵੱਖ ਫਿਲਮਾਂ ਅਤੇ ਗੀਤਾਂ ਦੀ ਸੂਟਿੰਗ ਵਿੱਚ ਕੰਮ ਕਰਕੇ ਐਕਟਰ ਵਜੋ ਲੋਹੀਆਂ ਖਾਸ ਦੇ ਨਾਲ ਨਾਲ ਆਪਣੇ ਪਿਤਾ ਸਵ. ਸੁਦੇਸ਼ ਕੁਮਾਰ ਕਾਲੀਆ, ਮਾਤਾ ਕਮਲੇਸ਼ ਰਾਣੀ ਕਾਲੀਆਂ ਤੇ ਭੈਣ ਪੂਜਾ ਕਾਲੀਆ ਦਾ ਨਾਮ ਰੋਸ਼ਨ ਕੀਤਾ ਹੈ। ਇਥੇ ਵਰਨਣਯੋਗ ਹੈ ਕਿ ਲੋਹੀਆਂ ਖਾਸ ਦੇ ਸਵ. ਸੁਦੇਸ਼ ਕੁਮਾਰ ਕਾਲੀਆ ਦਾ ਲੋਹੀਆਂ ਖਾਸ ਵਿੱਚ ਨਾਮ ਬਹੁਤ ਮਸ਼ਹੂਰ ਹੈ। ਉਹਨਾਂ ਨੂੰ ਦੇਸਰਾਜ ਹਲਵਾਈ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਸਵ. ਸੁਦੇਸ਼ ਕੁਮਾਰ ਕਾਲੀਆ ਅਤੇ ਕੁਲਦੀਪ ਕੁਮਾਰ ਕਾਲੀਆ ਨੇ ਸਾਲ 1988 ਵਿੱਚ ਆਪਣੀ ਹਲਵਾਈ ਦੀ ਦੁਕਾਨ ਸ਼ੁਰੂ ਕੀਤੀ ਸੀ। ਸਾਲ 2016 ਵਿੱਚ ਸਵ. ਸੁਦੇਸ਼ ਕੁਮਾਰ ਕਾਲੀਆ ਦਾ ਦਿਹਾਂਤ ਹੋ ਗਿਆ। ਉਸਤੋ ਬਾਅਦ ਉਹਨਾਂ ਦੇ ਬੇਟੇ ਨਰਿੰਦਰ ਕਾਲੀਆ ਨੇ ਆਪਣੇ ਪਰਿਵਾਰ ਨੂੰ ਸੰਭਾਲਿਆ, ਪਰਯ ਉਸਦਾ ਰੁਝਾਨ ਫਿਲਮਾਂ ਵਿਚ ਜਾਣ ਦਾ ਹੋਣ ਕਰਕੇ ਹਲਵਾਈ ਦਾ ਕੰਮ ਛੱਡ ਦਿੱਤਾ। ਫਿਲਮਾਂ ਵਿਚ ਕੰਮ ਕਰਨ ਕਰਕੇ ਨਰਿੰਦਰ ਕਾਲੀਆ ਨੂੰ ਦੋਸਤ ਮਿੱਤਰ "ਯਾਰ ਨਰਿੰਦਰ" ਕਹਿਕੇ ਪੁਕਾਰਦੇ ਹਨ।

-
ਗਿਆਨ ਸਿੰਘ, ਸਾਬਕਾ ਜ਼ਿਲਾ੍ ਲੋਕ ਸੰਪਰਕ ਅਫਸਰ
gyansingh@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.