ਢਾਹਾਂ ਕਲੇਰਾਂ ਵਿਖੇ ਮੁਫਤ ਮੈਗਾ ਮੈਡੀਕਲ ਚੈੱਕਅਪ ਕੈਂਪ
ਬਾਬਾ ਜੀ ਦੇ ਸੁਪਨੇ ਅਤੇ ਰਹਿੰਦੇ ਕਾਰਜ ਪੂਰੇ ਕੀਤੇ ਜਾਣਗੇ : ਡਾ. ਕੁਲਵਿੰਦਰ ਸਿੰਘ ਢਾਹਾਂ
ਬੰਗਾ 05 ਦਸੰਬਰ () ਸਮਾਜ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਸੇਵਾ ਦੇ ਪੁੰਜ, ਕੱਲਰੀ ਧਰਤੀ ਦੇ ਗੁਲਾਬ, ਮਹਾਨ ਸਮਾਜ ਸੇਵਕ ਸਵ: ਬਾਬਾ ਬੁੱਧ ਸਿੰਘ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਮੌਕੇ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਦਾ 825 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਸਵੇਰੇ ਗੁਰਦਆਰਾ ਸਾਹਿਬ ਵਿਖੇ ਬਾਬਾ ਜੀ ਦੇ 100ਵੇਂ ਜਨਮ ਦੀ ਖੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਉਪਰੰਤ ਮੈਗਾ ਫਰੀ ਮੈਡੀਕਲ ਚੈੱਕਅਪ ਕੈਂਪ ਦਾ ਉਦਘਾਟਨ ਬਾਬਾ ਜੀ ਦੇ ਸਾਥੀ ਸੀਨੀਅਰ ਟਰੱਸਟ ਮੈਂਬਰ ਸ. ਨਰਿੰਦਰ ਸਿੰਘ ਸ਼ੇਰਗਿੱਲ ਕੈਨੇਡਾ ਨੇ ਕੀਤਾ ਅਤੇ ਉਹਨਾਂ ਦਾ ਸਹਿਯੋਗ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਸ. ਦਰਸ਼ਨ ਸਿੰਘ ਮਾਹਿਲ ਕੈਨੇਡਾ ਸੀਨੀਅਰ ਟਰੱਸਟ ਮੈਂਬਰ ਅਤੇ ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਨੇ ਦਿੱਤਾ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ ਜਨਮ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ । ਡਾ. ਢਾਹਾਂ ਨੇ ਕਿਹਾ ਕਿ ਬਾਬਾ ਜੀ ਨੇ ਆਪਣੇ ਸਾਥੀਆਂ ਨਾਲ ਢਾਹਾਂ ਕਲੇਰਾਂ ਦੀ ਕੱਲਰੀ ਧਰਤੀ 'ਤੇ ਸੇਵਾ ਕਾਰਜ 1979 ਤੋਂ ਆਰੰਭ ਕੀਤੇ ਸਨ। ਬਾਬਾ ਜੀ ਦੀ ਅਗਵਾਈ ਵਿਚ ਸ਼ੁਰੂ ਹੋਈਆਂ ਮੈਡੀਕਲ ਸੇਵਾਵਾਂ ਅਤੇ ਵਿਦਿਅਕ ਸੇਵਾਵਾਂ ਚਾਰ ਦਹਾਕਿਆਂ ਤੋਂ ਨਿਰੰਤਰ ਚੱਲ ਰਹੀਆਂ ਹਨ ਅਤੇ ਉਹਨਾਂ ਵਿਚ ਚੱਲ ਰਹੀਆਂ ਸੇਵਾਵਾਂ ਵਿਚ ਵਾਧਾ ਕਰਦੇ ਹੋਏ, ਉਹਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ । ਡਾ. ਢਾਹਾਂ ਨੇ ਕਿਹਾ ਕਿ ਬਾਬਾ ਜੀ ਵੱਲੋਂ ਲਏ ਸੁਪਨੇ ਅਤੇ ਰਹਿੰਦੇ ਅਧੂਰੇ ਕਾਰਜ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਕੀਤੇ ਜਾਣਗੇ। ਉਹਨਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬਾਬਾ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਮੁਫਤ ਮੈਗਾ ਮੈਡੀਕਲ ਕੈਂਪ ਨੂੰ ਕਾਮਯਾਬ ਕਰਨ ਲਈ ਇਲਾਕਾ ਨਿਵਾਸੀਆਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਲਈ ਹਾਰਦਿਕ ਧੰਨਵਾਦ ਵੀ ਕੀਤਾ ।
ਅੱਜ ਟਰੱਸਟ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਕੇ ਦੇ ਲੋੜਵੰਦਾਂ ਮਰੀਜ਼ਾਂ ਲਈ ਬਾਬਾ ਜੀ 100ਵੇਂ ਜਨਮ ਦਿਨ ਨੂੰ ਸਮਰਪਿਤ ਮੁਫਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਇਲਾਕੇ ਦੇ 825 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ । ਜਿਸ ਵਿਚ ਰੀੜ੍ਹ ਦੀ ਹੱਡੀ ਤੇ ਦਿਮਾਗ ਦੀਆਂ ਬਿਮਾਰੀਆਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਜਸਦੀਪ ਸਿੰਘ ਸੈਣੀ, ਸ਼ੂਗਰ, ਬੀ ਪੀ, ਗੁਰਦੇ ਤੇ ਆਮ ਸਰੀਰਿਕ ਬਿਮਾਰੀਆਂ ਦੇ ਮਾਹਿਰ ਡਾ. ਵਿਵੇਕ ਗੁੰਬਰ, ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਤੇ ਅਪਰੇਸ਼ਨਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ, ਪਿਸ਼ਾਬ ਦੇ ਰੋਗਾਂ ਤੇ ਯੂਰੋਲੋਜੀ ਦੇ ਮਾਹਿਰ ਡਾ. ਅਮਿਤ ਸੰਧੂ, ਜਨਰਲ ਸਰਜਰੀ ਅਤੇ ਲੈਪਰੋਸਕੋਪਿਕ ਸਰਜਰੀ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ, ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਜਗਜੀਤ ਸਿੰਘ, ਨੱਕ-ਕੰਨ-ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਬਲਵਿੰਦਰ ਸਿੰਘ, ਔਰਤ ਰੋਗਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ ਸ਼ਵੇਤਾ ਬਗੜੀਆ, ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ, ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਤੁਸ਼ਾਰ ਅਗਰਵਾਲ ਮਾਹਿਰ ਨੇ ਕੈਂਪ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ। ਇਸ ਕੈਂਪ ਵਿਚ ਮਰੀਜ਼ਾਂ ਦੇ ਕਾਰਡ ਮੁਫਤ ਬਣੇ ਅਤੇ ਉਹਨਾਂ ਨੂੰ ਫਰੀ ਡਾਕਟਰੀ ਸਲਾਹ ਦੇਣ ਦੇ ਨਾਲ ਨਾਲ, ਫਾਈਬਰੋ ਸਕੈਨ (ਲਿਵਰ ਦੀ ਸੈਕਨਿੰਗ), ਥਾਇਰਾਇਡ ਟੈਸਟ, ਐਚ ਬੀ ਏ 1ਸੀ ਟੈਸਟ, ਬੀ ਐਮ ਡੀ ਟੈਸਟ, ਯੂਰੋਫਲੋਮੀਟਰੀ ਟੈਸਟ, ਡਾਇਟ ਸਲਾਹ, ਸੁਣਾਈ ਵਾਲਾ ਪੀ ਟੀ ਏ ਟੈਸਟ, ਨਿਊਰੋਪੈਥੀ, ਤੋਤਲਾ ਤੇ ਘੱਟ ਬੋਲਣ ਵਾਲਿਆਂ ਲਈ ਸਪੀਚ ਥੈਰੇਪੀ ਟੈਸਟ ਮੁਫਤ ਕਰਨ ਦੇ ਨਾਲ ਬੱਚਿਆਂ ਦੇ ਟੇਢੇ ਮੇਢੇ ਦੰਦਾਂ ਦੀ ਜਾਂਚ, ਅਤੇ ਲੋੜਵੰਦ ਮਰੀਜ਼ਾਂ ਦੇ ਖਰਾਬ ਦੰਦਾਂ ਦੇ ਐਕਸਰੇ ਫਰੀ ਕੀਤੇ ਅਤੇ ਦੰਦ ਵੀ ਫਰੀ ਕੱਢੇ ਗਏ । ਇਸ ਮੌਕੇ ਗਰਭਵਤੀ ਔਰਤਾਂ ਅਲਟਰਾਸਾਊਂਡ ਸਕੈਨ ਵੀ ਮੁਫਤ ਕੀਤੀ ਗਈ । ਇਸ ਕੈਂਪ ਵਿਚ ਕੰਨਾਂ ਦੀਆਂ ਮਸ਼ੀਨਾਂ 'ਤੇ ਭਾਰੀ ਛੋਟ ਦਿੱਤੀ ਗਈ । ਮੁਫਤ ਮੈਗਾ ਮੈਡੀਕਲ ਚੈੱਕਅਪ ਕੈਂਪ ਮੌਕੇ ਸ. ਨਰਿੰਦਰ ਸਿੰਘ ਸ਼ੇਰਗਿੱਲ ਕੈਨੇਡਾ ਸੀਨੀਅਰ ਟਰੱਸਟ ਮੈਂਬਰ, ਸ. ਦਰਸ਼ਨ ਸਿੰਘ ਮਾਹਿਲ ਕੈਨੇਡਾ ਸੀਨੀਅਰ ਟਰੱਸਟ ਮੈਂਬਰ, ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਸ. ਦਵਿੰਦਰ ਸਿੰਘ ਢਿੱਲੋਂ ਯੂ ਐਸ ਏ, ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਭਾਈ ਜੋਗਾ ਸਿੰਘ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਮੈਡਮ ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਸ੍ਰੀ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਸਰਬਜੀਤ ਕੌਰ ਡੀ ਐਨ ਐਸ, ਮੈਡਮ ਦਲਜੀਤ ਕੌਰ ਪੰਨੂ, ਮੈਡਮ ਜੋਤੀ ਭਾਟੀਆ, ਸ. ਪ੍ਰੇਮ ਪ੍ਰਕਾਸ਼ ਸਿੰਘ, ਸ. ਕਮਲਜੀਤ ਸਿੰਘ, ਸ. ਭੁਪਿੰਦਰ ਸਿੰਘ, ਸ. ਰਣਜੀਤ ਸਿੰਘ ਮਾਨ, ਸ੍ਰੀ ਜੋਗਾ ਰਾਮ ਵੀ ਹਾਜ਼ਰ ਸਨ ।