ਨਸ਼ੇ ਦੇ ਆਦੀ ਨੌਜਵਾਨਾਂ ਖਿਲਾਫ ਨਾਜਾਇਜ਼ ਪਰਚੇ ਕਰਨ ਦਾ ਪੁਲਿਸ ਤੇ ਦੋਸ਼ ਲਗਾਉਂਦਿਆ ਕ੍ਰਿਸਚਨ ਫਰੰਟ ਨੇ ਕੀਤਾ ਜ਼ੋਰਦਾਰ ਰੋਸ ਵਿਖਾਵਾ
ਰੋਹਿਤ ਗੁਪਤਾ
ਗੁਰਦਾਸਪੁਰ ,
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਨਸ਼ੇ ਦੇ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਬਜਾਏ ਨਸ਼ੇ ਦੇ ਆਦੀ ਨੌਜਵਾਨਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ ਭੇਜ ਰਹੀ ਹੈ ਅਤੇ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਰਹੀ ਹੈ। ਇਹ ਦੋਸ਼ ਲਗਾਉਂਦੇ ਹੋਏ ਨੈਸ਼ਨਲ ਕ੍ਰਿਸ਼ਚਨ ਫਰੰਟ ਅਤੇ ਐਸਸੀ ਬੀਸੀ ਭਾਈਚਾਰੇ ਵੱਲੋਂ ਪੁਲਿਸ ਦੇ ਖਿਲਾਫ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਨੈਸ਼ਨਲ ਕ੍ਰਿਸਚਨ ਫਰੰਟ ਦੇ ਨੈਸ਼ਨਲ ਪ੍ਰਧਾਨ ਲਾਰੰਸ ਚੌਧਰੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਧਾਰੀਵਾਲ ਪੁਲਿਸ ਦੇ ਉੱਪਰ ਧੱਕੇਸ਼ਾਹੀ ਦੇ ਆਰੋਪ ਲਗਾਏ ਅਤੇ ਕਿਹਾ ਕਿ ਧਾਰੀਵਾਲ ਦੀ ਪੁਲਿਸ ਨਜਾਇਜ਼ ਪਰਚੇ ਉਹਨਾਂ ਨੌਜਵਾਨਾਂ ਦੇ ਉੱਪਰ ਕਰ ਰਹੀ ਹੈ ਜਿਹੜੇ ਨਸ਼ਾ ਕਰਦੇ ਹਨ ਜਦ ਇਸ ਸਬੰਧੀ ਡੀਐਸਪੀ ਕੁਲਵੰਤ ਸਿੰਘ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਕਿਸੇ ਨਾਲ ਵੀ ਧੱਕਾ ਨਹੀਂ ਕਰਦੀ । ਜਿਸ ਲੜਕੇ ਦੀ ਇਹ ਗੱਲ ਕਰ ਰਹੇ ਰਹੇ ਹਨ ਕਿ ਨਜਾਇਜ਼ ਪਰਚਾ ਹੋਇਆ ਹੈ ਉਸ ਲੜਕੇ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ।ਡੀਐਸਪੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।