ਪੰਜਾਬ ਕਾਂਗਰਸ ਦੇ ਇਸ ਆਗੂ ਨੂੰ ਮਿਲ ਸਕਦੀ ਹੈ ਵੱਡੀ ਜ਼ਿਮੇਵਾਰੀ
ਚੰਡੀਗੜ੍ਹ 4 ਦਸੰਬਰ 2025
ਰਵੀ ਜੱਖੂ
ਕਾਂਗਰਸ ਪਾਰਟੀ ਆਪਣੇ ਪੰਜਾਬ ਸਗਠੰਨ ਦਾ ਵਿਸਤਾਰ ਕਰਨ ਜਾ ਰਹੀ ਹੈ ਬਾਬੂਸ਼ਾਹੀ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਹਾਈਕਮਾਨ ਨੇ ਦੋ ਮੁੱਖ ਅਹੁਦਿਆਂ ਲਈ ਆਗੂਆਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਹਨ। ਸੂਬੇ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਵਾਲੇ ਪ੍ਰਧਾਨ ਦੇ ਅਹੁਦੇ ਲਈ ਅੱਠ ਉਮੀਦਵਾਰਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੰਗਠਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਅਸੰਤੁਸ਼ਟੀ ਨੂੰ ਰੋਕਣ ਲਈ ਇੱਕ ਤਾਲਮੇਲ ਕਮੇਟੀ ਬਣਾਈ ਜਾ ਰਹੀ ਹੈ। ਦਲਿਤ ਅਤੇ ਸੀਨੀਅਰ ਵਿਧਾਇਕ ਅਰੁਨਾ ਚੌਧਰੀ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਤਾਲਮੇਲ ਕਮੇਟੀ ਨੂੰ ਪ੍ਰਧਾਨ ਨਾਲੋਂ ਵੱਧ ਸ਼ਕਤੀਆਂ ਦਿੱਤੀਆਂ ਜਾ ਸਕਦੀਆਂ ਹਨ। ਆਉਣ ਵਾਲੀਆਂ ਚੋਣਾਂ ਲਈ ਸੀਨੀਅਰ ਆਗੂਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇਗਾ, ਪਰ ਪਾਰਟੀ ਕਿਸੇ ਵੀ ਅਸੰਤੁਸ਼ਟੀ ਤੋਂ ਬਚਣ ਲਈ ਤਾਲਮੇਲ ਕਮੇਟੀ ਦੀਆਂ ਸ਼ਕਤੀਆਂ ਦਾ ਵਿਸਥਾਰ ਵੀ ਕਰ ਸਕਦੀ ਹੈ।