ਬੇਕਰੀ ਉਤਪਾਦ ਬਣਾਉਣ ਸੰਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 5 ਦਸੰਬਰ 2025
ਡਾਇਰੈਕਟੋਰੇਟ ਪਸਾਰ ਸਿੱਖਿਆ, ਪੀ.ਏ.ਯੂ, ਅਤੇ ਭਾਰਤੀ ਖੇਤੀ ਖੋਜ ਸੰਸਥਾ, ਅਟਾਰੀ, ਜ਼ੋਨ-1 ਲੁਧਿਆਣਾ ਦੇ ਅਧੀਨ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਵੱਲੋਂ 1 ਤੋਂ 5 ਦਸੰਬਰ, 2025 ਤੱਕ ‘ਬੇਕਰੀ ਉਤਪਾਦ ਬਣਾਉਣ' ਸੰਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਲਗਾਇਆ ਗਿਆ। ਜਿਸਦਾ ਸਮਾਪਤੀ ਸਮਾਰੋਹ 5 ਦਸੰਬਰ ਨੂੰ ਕੀਤਾ ਗਿਆ। ਇਸ ਸਿਖਲਾਈ ਵਿੱਚ 30 ਸਿਖਿਆਰਥੀਆਂ ਨੇ ਭਾਗ ਲਿਆ।ਡਾ ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਸਿਖਿਆਰਥੀਆਂ ਨੂੰ ਘਰੇਲੂ ਅਤੇ ਪੱਧਰ ਤੇ ਕੇਕ ਅਤੇ ਬਿਸਕੁਟ ਤਿਆਰ ਕਰਨਾ ਸਿਖਾਇਆ।
ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਬਿਨਾਂ ਆਂਡੇ ਵਾਲੇ ਕੇਕ ਤੇ ਕੱਪ ਕੇਕ ਅਤੇ ਮੋਟੇ ਅਨਾਜ ਦੇ ਬਿਸਕੁਟ ਅਤੇ ਕੁੱਕੀਜ਼ ਤਿਆਰ ਕਰਨਾ ਸਿਖਾਇਆ ਗਿਆ।ਇਹ ਸਾਰੇ ਪਦਾਰਥ ਓਵਨ ਵਿੱਚ ਬਣਾਉਣੇ ਦੱਸੇ ਗਏ।ਡਾ. ਰਜਿੰਦਰ ਕੌਰ,ਨੇ ਸਿਖਿਆਰਥੀਆਂ ਨੂੰ ਬੇਕਰੀ ਉਤਪਾਦਾਂ ਨੂੰ ਘਰੇਲੂ ਅਤੇ ਬਾਅਦ ਵਿੱਚ ਵਪਾਰਕ ਪੱਧਰ ਤੇ ਇਸ ਸਿਖਲਾਈ ਨੂੰ ਕਿਵੇਂ ਲਾਹੇਵੰਦ ਬਣਾਇਆ ਜਾਵੇ ਬਾਰੇ ਵੀ ਜਾਗਰੂਕ ਕੀਤਾ। ਇਸ ਪੰਜ ਦਿਨਾਂ ਸਿਖਲਾਈ ਦੋਰਾਨ ਪੌਸ਼ਟਿਕ ਆਹਾਰ ਅਤੇ ਤਿਆਰ ਉਤਪਾਦਾਂ ਦੀ ਗੁਣਵਤਾਂ ਵਧਾਉਣ ਵਾਰੇ ਦੱਸਿਆ ਗਿਆ।ਏਸੇ ਲੜੀ ਦੋਰਾਨ ਡਾ ਪ੍ਰਦੀਪ ਕੁਮਾਰ ਉਪ ਨਿਰਦੇਸ਼ਕ,ਕ੍ਰਿਸ਼ੀ ਵਿਗਿਆਨ ਕੇਂਦਰ,ਲੰਗੜੋਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਖਲਾਈ ਦੇ ਸਰਟੀਫੀਕੇਟ ਵੀ ਜਾਰੀ ਕੀਤੇ ਜਾਣਗੇ।ਉਨ੍ਹਾਂ ਸਿਖਿਆਰਥੀਆਂ ਨੂੰ ਇਸ ਕਿੱਤਾਮੁਖੀ ਸਿਖਲਾਈ ਕੋਰਸ ਨੂੰ ਘਰੇਲੂ ਪੱਧਰ ਦੇ ਨਾਲ ਨਾਲ ਵਪਾਰਕ ਪੱਧਰ ਤੇ ਵਰਤਨ ਲਈ ਵੀ ਪ੍ਰਿਰਿਆਤਾਂ ਜੋ ਆਮਦਨ ਦਾ ਇੱਕ ਹੋਰ ਸਾਧਨ ਪਰਿਵਾਰਿਕ ਆਮਦਨ ਨਾਲ ਜੁੜ ਸਕੇ।ਅੰਤ ਵਿੱਚ ਉਨਾਂ ਸਾਰੇ ਸਿਖਿਆਰਥੀਆਂ ਨੂੰ ਇਸ ਕੋਰਸ ਨੂੰ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਇਹ ਵੀ ਅਪੀਲ ਕੀਤੀ ਕਿ ਅਗਾਂਹ ਵੀ ਏਸੇ ਤਰ੍ਹਾਂ ਇਸ ਕੇਂਦਰ ਦੇ ਅਗਲੇਰੇ ਉਲੀਕੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ।