ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਸੰਭਾਵੀ ਹੜ੍ਹ ਪ੍ਰਭਾਵਤ ਲੋਕਾਂ ਵਾਸਤੇ ਰਾਹਤ ਕੇਂਦਰ ਸਥਾਪਤ
-ਹੰਗਾਮੀ ਸਥਿਤੀ ਵਿੱਚ ਸੰਪਰਕ ਕਰਨ ਲਈ ਕੰਟਰੋਲ ਰੂਮਜ ਸਮੇਤ ਸਮੂਹ ਐਸ.ਡੀ.ਐਮਜ ਤੇ ਨੋਡਲ ਅਫ਼ਸਰਾਂ ਦੇ ਫੋਨ ਨੰਬਰ ਜਾਰੀ
ਪਟਿਆਲਾ, 4 ਸਤੰਬਰ:
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਵੇਖਦਿਆਂ ਹੜ੍ਹਾਂ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਵਿੱਚ ਨੋਡਲ ਅਫ਼ਸਰ ਪਟਿਆਲਾ ਦੇ ਐੱਸ.ਡੀ.ਐੱਮ. ਹਰਜੋਤ ਕੌਰ ਮਾਵੀ (90025-90122) ਦੀ ਦੇਖ-ਰੇਖ ਵਿੱਚ ਪ੍ਰੇਮ ਬਾਗ ਪੈਲੇਸ, ਦੇਵੀਗੜ੍ਹ ਰੋਡ, ਪਟਿਆਲਾ (ਫੋਨ 88721-00002), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁਨਰਹੇੜੀ (ਫੋਨ 98559-10516), ਗੁਰਦੁਆਰਾ ਬਹਿਲ, ਦੇਵੀਗੜ੍ਹ ਰੋਡ (ਫੋਨ 98550-85938, 70873-65746), ਟੁਰਨਾ ਪੈਲੇਸ, ਚੀਕਾ ਰੋਡ (ਫੋਨ 98140-97220), ਡੇਰਾ ਰਾਧਾ ਸੁਆਮੀ ਸਤਿਸੰਗ ਘਰ, ਸਨੌਰ (ਫੋਨ 98034-16716), ਸਤਿਸੰਗ ਘਰ ਡੇਰਾ ਰਾਧਾ ਸੁਆਮੀ, ਥੇੜੀ (ਫੋਨ 97795-91281), ਸਤਿਸੰਗ ਘਰ ਰਾਧਾ ਸੁਆਮੀ, ਬਾਰਨ, ਸਤਿਸੰਗ ਘਰ ਰਾਧਾ ਸੁਆਮੀ, ਫੱਗਣਮਾਜਰਾ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ। ਇਸ ਸਬੰਧੀ ਕੰਟਰੋਲ ਰੂਮ ਦਾ ਸੰਪਰਕ ਨੰਬਰ- 0175-2983321 ਹੈ।
ਇਸੇ ਤਰ੍ਹਾਂ ਰਾਜਪੁਰਾ ਵਿਖੇ ਨੋਡਲ ਅਫ਼ਸਰ ਐੱਸ.ਡੀ.ਐੱਮ. ਅਵਿਕੇਸ਼ ਗੁਪਤਾ (98882-09395) ਦੀ ਦੇਖ-ਰੇਖ ਵਿੱਚ ਗੁਰਦੁਆਰਾ ਨਥਾਣਾ ਸਾਹਿਬ, ਜੰਡ ਮੰਘੋਲੀ, ਗੁਰਦੁਆਰਾ ਸਾਹਿਬ, ਤਹਿਸੀਲ ਰੋਡ, ਘਨੌਰ, ਸਰਕਾਰੀ ਸਕੂਲ ਘਨੌਰ, ਸਰਕਾਰੀ ਗਰਲਜ਼ ਕਾਲਜ, ਰਾਜਪੁਰਾ, ਗੁਰਦੁਆਰਾ ਮੰਜੀ ਸਾਹਿਬ, ਲੋਹਸਿੰਬਲੀ ਵਾਹ ਨਿਰਮਲ ਕੁਟੀਆ, ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਨੌਵੀਂ ਪਾਤਸ਼ਾਹੀ, ਹਰਪਾਲਪੁਰ/ਗੁਰਦੁਆਰਾ ਕੁਸ਼ਟਨਿਵਾਰਨ ਸਾਹਿਬ, ਸ਼ੇਖਪੁਰਾ/ਗੁਰਦੁਆਰਾ ਧੰਨਾ ਭਗਤ ਸਾਹਿਬ ਘੱਗਰ ਦਰਿਆ ਦੇ ਨੇੜੇ, ਸ਼੍ਰੀ ਸ਼ਿਵ ਮੰਦਿਰ ਨਲਾਸ਼ ਪੈਲੇਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਿਰਜਾਪੁਰ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ। ਕੰਟਰੋਲ ਰੂਮ ਦਾ ਸੰਪਰਕ ਨੰਬਰ 01762-224132 ਹੈ।
ਇਸੇ ਤਰ੍ਹਾਂ ਪਾਤੜਾਂ ਵਿਖੇ ਨੋਡਲ ਅਫ਼ਸਰ ਐੱਸ.ਡੀ.ਐੱਮ. ਅਸ਼ੋਕ ਕੁਮਾਰ (94176-25570) ਦੀ ਦੇਖ-ਰੇਖ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੁਤਰਾਣਾ, ਗੁਰਦੁਆਰਾ ਸਾਹਿਬ ਬਹਿਰ ਸਾਹਿਬ ਜੀ, ਸਰਕਾਰੀ ਪ੍ਰਾਇਮਰੀ ਸਕੂਲ, ਬਕਰਾਹਾ, ਸਰਕਾਰੀ ਕਿਰਤੀ ਕਾਲਜ ਪਿੰਡ ਨਿਆਲ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ। ਕੰਟਰੋਲ ਰੂਮ ਦਾ ਸੰਪਰਕ ਨੰਬਰ 01764-243403 ਹੈ।
ਇਸੇ ਤਰ੍ਹਾਂ ਨਾਭਾ ਵਿਖੇ ਨੋਡਲ ਅਫ਼ਸਰ ਐੱਸ.ਡੀ.ਐੱਮ. ਇਸ਼ਮਤ ਵਿਜੈ ਸਿੰਘ (98784-88105) ਦੀ ਦੇਖ-ਰੇਖ ਵਿੱਚ ਰਾਧਾ ਸੁਆਮੀ ਸਤਿਸੰਗ ਘਰ, ਨਾਭਾ (ਫੋਨ 82838-11251) ਅਤੇ ਰਾਧਾ ਸੁਆਮੀ ਸਤਿਸੰਗ ਘਰ, ਭਾਦਸੋਂ (ਫੋਨ 99145-68640) ਵਿਖੇ ਰਾਹਤ ਕੇਂਦਰ ਬਣਾਏ ਗਏ ਹਨ। ਕੰਟਰੋਲ ਰੂਮ ਦਾ ਸੰਪਰਕ ਨੰਬਰ 01765-220654 ਹੈ।
ਇਸੇ ਤਰ੍ਹਾਂ ਦੁੱਧਨਸਾਧਾਂ ਵਿਖੇ ਨੋਡਲ ਅਫ਼ਸਰ ਐੱਸ.ਡੀ.ਐੱਮ. ਕਿਰਪਾਲਵੀਰ ਸਿੰਘ (78377-40010) ਦੀ ਰੇਖ-ਦੇਖ ਵਿੱਚ ਬੀ.ਐਸ. ਸੰਧੂ ਸਕੂਲ, ਜੁਲਾਹਖੇੜੀ, ਤਨੇਜਾ ਪੈਲੇਸ ਗੁਥਮੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਿੰਜਲ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ। ਕੰਟਰੋਲ ਰੂਮ ਦਾ ਸੰਪਰਕ ਨੰਬਰ 0175-2632615 ਹੈ।
ਇਸੇ ਤਰ੍ਹਾਂ ਸਮਾਣਾ ਵਿਖੇ ਨੋਡਲ ਅਫ਼ਸਰ ਐੱਸ.ਡੀ.ਐੱਮ. ਰਿਚਾ ਗੋਇਲ (75340-00014) ਦੀ ਦੇਖ-ਰੇਖ ਵਿੱਚ ਗੁਰੂ ਘਰ ਅਸਮਾਨਪੁਰ (ਫੋਨ 94630-16889), ਗੁਰੂ ਘਰ ਕਮਾਲਪੁਰ (ਫੋਨ 94631-57475), ਗੁਰੂ ਘਰ ਅਰਾਈਮਾਜਰਾ (ਫੋਨ 98765-88066) ਵਿਖੇ ਰਾਹਤ ਕੇਂਦਰ ਬਣਾਏ ਗਏ ਹਨ। ਕੰਟਰੋਲ ਰੂਮ ਦਾ ਸੰਪਰਕ ਨੰਬਰ 01764-221190 ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਓਵਰਆਲ ਇੰਚਾਰਜ (ਰਾਹਤ ਕੇਂਦਰ) ਜ਼ਿਲ੍ਹਾ ਮਾਲ ਅਫ਼ਸਰ, ਪਟਿਆਲਾ ਅੰਕਿਤਾ ਅਗਰਵਾਲ (98724-63359) ਹਨ। ਜ਼ਿਲ੍ਹਾ ਪ੍ਰਸਾ਼ਸਨ ਦੇ ਕੰਟਰੋਲ ਰੂਮ ਦਾ ਸੰਪਰਕ ਨੰਬਰ 0175-2350550 ਅਤੇ 0175-2358550 ਹੈ।ਇਸ ਤੋਂ ਬਿਨ੍ਹਾਂ ਖੁਰਾਕ ਅਤੇ ਰਾਸ਼ਨ ਸਪਲਾਈ ਦਾ ਨੋਡਲ ਅਫਸਰ ਜ਼ਿਲ੍ਹਾ ਕੰਟਰੋਲਰ ਫੂਡ ਸਪਲਾਈ ਰੂਪਪ੍ਰੀਤ ਕੌਰ (98760-72028), ਪਸ਼ੂਆਂ ਸਬੰਧੀ ਨੋਡਲ ਅਫ਼ਸਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਰਾਜੀਵ ਗਰੋਵਰ (98145-51648) ਅਤੇ ਸਿਹਤ ਮਾਮਲਿਆਂ ਅਤੇ ਸਿਹਤ ਐਮਰਜੈਂਸੀ ਸਬੰਧੀ ਨੋਡਲ ਅਫ਼ਸਰ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ (82840-85757) ਬਣਾਏ ਗਏ ਹਨ। ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦਾ ਕੰਟਰੋਲ ਰੂਮ ਦਾ ਸੰਪਰਕ ਨੰਬਰ 95929-12500 ਅਤੇ 98764-32100 ਵੀ ਜਾਰੀ ਕੀਤਾ ਗਿਆ ਹੈ।