ਵੱਡੀ ਖ਼ਬਰ: ਪੰਜਾਬ ਦੇ ਇਸ ਸਰਹੱਦੀ ਜ਼ਿਲ੍ਹੇ 'ਚ ਰੈੱਡ ਅਲਰਟ ਜਾਰੀ
ਹੜਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਤਰਨਤਾਰਨ ਚ ਰੈਡ ਅਲਰਟ
ਹਰੀਕੇ ਹੈਡ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ
ਪੁਲਿਸ ਵੱਲੋਂ ਪਿੰਡਾਂ ਵਿੱਚ ਕਰਵਾਈ ਜਾ ਰਹੀ ਹੈ ਅਲਾਉਸਮੈਂਟ
ਬਲਜੀਤ ਸਿੰਘ
ਤਰਨਤਾਰਨ, 2 ਸਤੰਬਰ 2025- ਹਰੀਕੇ ਤੋਂ ਸਤਲੁਜ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਪਿੰਡਾਂ ਵਿੱਚ ਅਲਾਉਸਮੈਂਟ ਕਰਵਾਈ ਜਾ ਰਹੀ ਹੈ ਕਿ ਜੋ ਵੀ ਸਤਲੁਜ ਦਰਿਆ ਦੇ ਸਭਰਾਂ ਤੋਂ ਲੈ ਕੇ ਮੁੱਠਿਆਂ ਵਾਲ ਤੱਕ ਬੰਨ ਦੇ ਨਾਲ ਜੋ ਉਥੇ ਰਹਿ ਰਹੇ ਹਨ ਉਹ ਆਪਣੇ ਪਰਿਵਾਰਾਂ ਨੂੰ ਅਤੇ ਆਪਣੇ ਮਾਲ ਡੰਗਰ ਨੂੰ ਲੈ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ। ਕਿਉਂਕਿ ਪ੍ਰਸ਼ਾਸਨ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਜਿਸ ਨੂੰ ਵੇਖਦੇ ਹੋਏ ਪੁਲਿਸ ਚੌਂਕੀ ਸਭਰਾ ਦੇ ਇਨਚਾਰਜ ਨਿਰਮਲ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਤਰਨ ਤਰਨ ਅਤੇ ਐਸਐਸਪੀ ਤਰਨ ਤਾਰਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਲੋਕ ਜਲਦੀ ਤੋਂ ਜਲਦੀ ਇਹਨਾਂ ਥਾਵਾਂ ਨੂੰ ਖਾਲੀ ਕਰ ਦੇਣ ਤਾਂ ਜੋ ਉਹਨਾਂ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ, ਉਥੇ ਹੀ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਵਿਅਕਤੀ ਉਹਨਾਂ ਦੀ ਇਸ ਚੇਤਾਵਨੀ ਨੂੰ ਨਹੀਂ ਮੰਨਦਾ ਤਾਂ ਜੇ ਕੋਈ ਉਸਦਾ ਨੁਕਸਾਨ ਹੁੰਦਾ ਹੈ ਤਾਂ ਉਹ ਖੁਦ ਜਿੰਮੇਵਾਰ ਹੋਵੇਗਾ।