← ਪਿਛੇ ਪਰਤੋ
Chandigarh Breaking: ਸਾਰੇ ਸਕੂਲਾਂ 'ਚ 3 ਸਤੰਬਰ ਦੀ ਛੁੱਟੀ ਦਾ ਐਲਾਨ
ਚੰਡੀਗੜ੍ਹ, 2 ਸਤੰਬਰ 2025- ਚੰਡੀਗੜ੍ਹ ਵਿੱਚ ਬੀਤੇ ਕੱਲ੍ਹ ਐਲਾਨ ਕੀਤਾ ਗਿਆ ਸੀ ਕਿ 2 ਸਤੰਬਰ ਯਾਨੀਕਿ ਅੱਜ ਸਾਰੇ ਸਕੂਲਾਂ ਵਿੱਚ ਛੁੱਟੀ ਰਹੇਗੀ। ਹੁਣ ਇਸੇ ਦੇ ਵਿਚਾਲੇ ਨਵੀਂ ਅਪਡੇਟ ਸਾਹਮਣੇ ਆਈ ਹੈ। ਚੰਡੀਗੜ੍ਹ ਪ੍ਰਸਾਸ਼ਨ ਨੇ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਹੋਇਆ ਦੱਸਿਆ ਹੈ ਕਿ ਮੌਜੂਦਾ ਖਰਾਬ ਮੌਸਮ ਦੇ ਮੱਦੇਨਜ਼ਰ, ਯੂਟੀ ਚੰਡੀਗੜ੍ਹ ਦੇ ਸਾਰੇ ਸਕੂਲ ਕੱਲ੍ਹ ਯਾਨੀ 3 ਸਤੰਬਰ 2025 ਨੂੰ ਬੰਦ ਰਹਿਣਗੇ।
Total Responses : 1003