← ਪਿਛੇ ਪਰਤੋ
Breaking: ਕਾਂਗਰਸੀ ਆਗੂ ਦਾ ਗੋਲੀਆਂ ਮਾਰ ਕੇ ਕਤਲ
ਚੰਡੀਗੜ੍ਹ, 3 ਸਤੰਬਰ 2025- ਤਰਨਤਾਰਨ ਦੇ ਹਲਕਾ ਵਿੱਚ ਕਾਂਗਰਸੀ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਵੇਲ ਸਿੰਘ ਵਾਸੀ ਪਿੰਡ ਤੂਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪੱਟੀ ਹਲਕੇ ਦੇ ਬਲਾਕ ਪ੍ਰਧਾਨ ਸਨ ਅਤੇ ਸਰਪੰਚ ਵੀ ਰਹਿ ਚੁੱਕੇ ਹਨ। ਅੱਜ ਜਦੋਂ ਉਹ ਧੁੱਸੀ ਬੰਨ੍ਹ ਤੇ ਆਪਣੇ ਟਰੈਕਟਰ ਟਰਾਲੀ ਨਾਲ ਮਿੱਟੀ ਪਾ ਕੇ ਆ ਰਹੇ ਸਨ ਤਾਂ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਦੇ ਕਾਰਨ ਗੁਰਵੇਲ ਸਿੰਘ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਸੂਚਨਾ ਇਹ ਹੈ ਕਿ ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੇ ਫਰਾਰ ਹੋ ਗਏ।
Total Responses : 1145