PU ਸਟੂਡੈਂਟਸ ਚੋਣਾਂ: ABVP ਦਾ ਗੌਰਵ ਵੀਰ ਸੋਹਲ ਬਣਿਆ ਪ੍ਰਧਾਨ
ਚੰਡੀਗੜ੍ਹ, 3 ਸਤੰਬਰ 2025- ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ABVP ਦੇ ਗੌਰਵ ਵੀਰ ਸੋਹਲ ਪ੍ਰਧਾਨ ਬਣ ਗਏ ਹਨ। ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ (PUCSC) ਚੋਣਾਂ 2025 ‘ਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਨੇ ਪ੍ਰਧਾਨ ਅਹੁਦੇ ‘ਤੇ 3147 ਵੋਟ ਲੈ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ।
ਭਾਜਪਾ ਦੇ ਇੱਕ ਆਗੂ ਨੇ ਦੱਸਿਆ ਕਿ ਇਸ ਚੋਣ ਨੇ ਸਾਫ ਕਰ ਦਿੱਤਾ ਕਿ ਵਿਦਿਆਰਥੀਆਂ ਦੀ ਪਹਿਲੀ ਪਸੰਦ ਏਬੀਵੀਪੀ ਇਸ ਲਈ ਬਣੀ ਕਿਉਂਕਿ ਅਸੀਂ ਚੋਣਾਂ ‘ਚ ਮੁੱਦਿਆਂ ਅਤੇ ਵਿਦਿਆਰਥੀਆਂ ਨਾਲ ਜੁੜੇ ਸਵਾਲਾਂ ਨੂੰ ਕੇਂਦਰ ਵਿੱਚ ਰੱਖਿਆ, ਜਦਕਿ ਹੋਰ ਜਥੇਬੰਦੀਆਂ ਨੇ ਸਿਰਫ਼ ਰਾਜਨੀਤੀ ਦੀਆਂ ਗੱਲਾਂ ਕਰਦੇ ਰਹੇ।
ਖ਼ਬਰ ਅਪਡੇਟ ਹੋ ਰਹੀ ਹੈ..........