← ਪਿਛੇ ਪਰਤੋ
ਹੜ੍ਹ ਦੇ ਪਾਣੀ ਤੋਂ ਡੰਗਰਾਂ ਨੂੰ ਬਚਾਉਣ ਲਈ ਛੱਤ ਤੇ ਬਣਾ ਦਿੱਤਾ ਡੰਗਰਾਂ ਦਾ ਆਸ਼ਿਆਨਾ ਪੌੜੀਆਂ ਤੇ ਰੱਖੀਆਂ ਬੋਰੀਆਂ ਤੇ ਇੱਕ ਇੱਕ ਪੈਰ ਚੁੱਕ ਕੇ ਚੜਾਏ ਹੌਲੀ ਹੌਲੀ ਚੁਬਾਰੇ ਤੇ ਡੰਗਰ
ਰੋਹਿਤ ਗੁਪਤਾ ਗੁਰਦਾਸਪੁਰ : ਪਿੰਡ ਖੁਸ਼ਹਾਲਪੁਰ ਦੇ ਅੰਮ੍ਰਿਤ ਪਲ ਸਿੰਘ ਪੁੱਤਰ ਪ੍ਰੀਤਮ ਸਿੰਘ ਜਿਸਨੇ ਆਪਣੀ ਨਵੀਂ ਕੋਠੀ ਕਰਤਾਰਪੁਰ ਕੋਰੀਡੋਰ ਮੁੱਖ ਮਾਰਗ ਤੇ ਕਾਹਲਾਵਾਲੀ ਨਜ਼ਦੀਕ ਬਣਾਈ ਹੋਈ ਹੈ ਨੇੇੇ ਆਪਣੇੇੇ ਡੰਗਰਾਂ ਨੂੰ ਹੜ ਦੇ ਪਾਣੀ ਤੋਂ ਬਚਾਾਉਣ ਲਈ ਉਹਨਾਂ ਦਾ ਆਸ਼ਿਆਨਾ ਹੀ ਕੋਠੀ ਦੀ ਛੱਤ ਤੇ ਬਣਾ ਦਿੱਤਾ ਹੈ।ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ 27 ਅਗਸਤ ਦੀ ਸਵੇਰ ਨੂੰ ਸਾਨੂੰ ਸੁਨੇਹਾ ਮਿਲਿਆ ਕਿ ਗੁਰਦਾਸਪੁਰ ਵਾਲੀ ਸਾਈਡ ਤੋਂ ਬਹੁਤ ਤੇਜ਼ ਰਫਤਾਰ ਚ ਹੜ ਦਾ ਪਾਣੀ ਇਸ ਪਾਸੇ ਨੂੰ ਆ ਰਿਹਾ ਹੈ। ਇਹ ਖਬਰ ਸੁਣਦਿਆਂ ਹੀ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਅਸੀਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਕੋਠੀ ਦੀ ਛੱਤ ਤੇ ਚੜਾਇਆ ਅਤੇ ਫਿਰ ਥੋੜਾ ਜਿਹਾ ਨਿਤ ਵਰਤੋਂ ਵਾਲਾ ਘਰੇਲੂ ਸਮਾਨ ਹਫੜਾ ਦਫੜੀ ਚ ਉੱਪਰ ਚਾੜਿਆ ਪਰ ਜਦ ਉਸ ਨੂੰ ਆਪਣੇ ਪਸ਼ੂਆਂ ਦਾ ਚੇਤਾ ਆਇਆ ਤਾਂ ਉਹ ਪਰੇਸ਼ਾਨ ਹੋ ਗਿਆ। ਉਸ ਨੇ ਦੱਸਿਆ ਕਿ ਚਾਰ ਘੰਟਿਆਂ ਦੀ ਜਦੋ ਜਹਿਦ ਬਾਅਦ ਉਸਨੇ ਤਿੰਨ ਗਊਆਂ ਅਤੇ ਇੱਕ ਮੱਝ ਨੂੰ ਪੱਥਰ ਲੱਗੀਆਂ ਪੌੜੀਆਂ ਰਾਹੀਂ ਹੌਲੀ ਹੌਲੀ ਕੋਠੀ ਦੀ ਛੱਤ ਤੇ ਚੜ੍ਹਾਇਆ ਤੇ ਹੁਣ ਉਦੋਂ ਤੱਕ ਡੰਗਰਾਂ ਨੂੰ ਛੱਤ ਤੇ ਰੱਖਣਗੇ ਜਦੋਂ ਤੱਕ ਪਾਣੀ ਨਹੀਂ ਉਤਰਦਾ ।
Total Responses : 1148