ਰੂਪਨਗਰ: ਹੜ੍ਹ ਪੀੜਤਾਂ ਦੀ ਮਦਦ ਲਈ ਖ਼ੁਦ ਮੈਦਾਨ ਚ ਉਤਰੇ DC ਵਰਜੀਤ ਵਾਲੀਆ
ਭਾਰੀ ਮੀਂਹ 'ਚ ਪਾਣੀ ਅਤੇ ਚਿੱਕੜ 'ਚ ਜਾ ਕੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ
ਦੀਦਾਰ ਗੁਰਨਾ
ਰੂਪਨਗਰ, 3 ਸਤੰਬਰ 2025: ਪੰਜਾਬ ਵਿਚ ਹੋ ਰਹੇ ਭਾਰੀ ਮੀਂਹ ਕਾਰਨ ਹੜ੍ਹ ਸਥਿਤੀ ਬਣੀ ਹੋਈ ਹੈ ਅਤੇ ਕਈ ਇਲਾਕਿਆਂ ਵਿਚ ਪਾਣੀ ਘਰਾਂ ਵਿੱਚ ਘੁਸ ਚੁੱਕਾ ਹੈ, ਐਸੇ ਗੰਭੀਰ ਸਮੇਂ ਵਿੱਚ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਖ਼ੁਦ ਮੈਦਾਨ ਵਿੱਚ ਉਤਰੇ ਹਨ ਤਾਂ ਜੋ ਹੜ੍ਹ ਪੀੜਤਾਂ ਦੀ ਸਿੱਧੀ ਮਦਦ ਕੀਤੀ ਜਾ ਸਕੇ ਅਤੇ ਰਾਹਤ ਕੰਮਾਂ ਦੀ ਨਿਗਰਾਨੀ ਕੀਤੀ ਜਾ ਸਕੇ। DC ਵਰਜੀਤ ਵਾਲੀਆ ਨੇ ਭਾਰੀ ਮੀਂਹ ਦੌਰਾਨ, ਵਰਦੇ ਹੋਏ ਪਾਣੀ ਅਤੇ ਚਿੱਕੜ ਵਿਚੋਂ ਹੋ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ , ਉਨ੍ਹਾਂ ਨੇ ਲੋਕਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਤੁਰੰਤ ਮਦਦ ਦੇ ਹੁਕਮ ਜਾਰੀ ਕੀਤੇ, ਉਨ੍ਹਾਂ ਨੇ ਰਾਹਤ ਸ਼ਿਵਿਰਾਂ, ਇਵੈਕੂਏਸ਼ਨ ਪਲਾਨ ਅਤੇ ਮੈਡੀਕਲ ਸਹੂਲਤਾਂ ਦੀ ਵੀ ਜਾਂਚ ਕੀਤੀ। DC ਵੱਲੋਂ SDRF, ਸਿਹਤ ਵਿਭਾਗ, ਪੁਲਿਸ ਅਤੇ ਮੁਹੱਲਾ ਕਮੇਟੀਆਂ ਨਾਲ ਮਿਲ ਕੇ ਇਕਠੇ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਚੌਕਸੀ 'ਚ ਰਹਿਣ ਅਤੇ ਹਰੇਕ ਇਲਾਕੇ ਵਿੱਚ ਜਾ ਕੇ ਜਾਇਜ਼ਾ ਲੈਣ ਦੀ ਸਲਾਹ ਦਿੱਤੀ ਹੈ। ਸਥਾਨਕ ਲੋਕਾਂ ਨੇ DC ਦੇ ਇਸ ਯਤਨ ਦੀ ਸਰਾਹਨਾ ਕੀਤੀ ਹੈ।