ਯਾਦਗਾਰੀ ਹੋ ਨਿਬੜਿਆ ਤ੍ਰਿਵੈਣੀ ਕਲੱਬ ਵੱਲੋਂ ਲਾਇਆ ਤੀਆਂ ਤੀਜ ਦੀਆਂ ਦਾ ਸੱਭਿਆਚਾਰਕ ਮੇਲਾ
ਅਸ਼ੋਕ ਵਰਮਾ
ਬਠਿੰਡਾ,5ਅਗਸਤ 2025:ਸੇਵਾਮੁਕਤ ਜਿਲ੍ਹਾ ਸਿੱਖਿਆ ਅਫਸਰ ਅਤੇ ਤਿਵੈਣੀ ਕਲੱਬ ਦੀ ਪ੍ਰਧਾਨ ਡਾ. ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਹੇਠ ਲਾਇਆ ਤੀਆਂ ਤੀਜ ਦੀਆਂ ਦਾ 19 ਵਾਂ ਮੇਲਾ ਯਾਦਗਾਰੀ ਹੋ ਨਿਬੜਿਆ ਹੈ। ਇਸ ਮੌਕੇ ਲੰਬੀ ਹੇਕ ਦੇ ਗੀਤ, ਮਹਿੰਦੀ ਮੁਕਾਬਲੇ, ਸਿੱਠਣੀਆਂ, ਕੋਰੀਓਗ੍ਰਾਫੀ, ਸੋਲੋ ਗੀਤ ਦੇ ਮੁਕਾਬਲੇ ਕਰਵਾਏ ਗਏ। ਇਸ ਮੇਲੇ ਵਿੱਚ ਤ੍ਰਿਵੈਣੀ ਕੱਲਬ ਦੀਆਂ ਮੈਬਰਜ਼ ਤੋਂ ਇਲਾਵਾ ਵੀ ਕੁੜੀਆਂ ਨੇ ਭਾਗ ਲਿਆ। ਇਸ ਸਮੇਂ ਸਾਰੇ ਹੀ ਭਾਗੀਦਾਰਾਂ ਨੇ ਪੰਜਾਬੀ ਪਹਿਰਾਵਾ ਪਹਿਨਣ , ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਸੇਵਾ ਵਾਰੇ ਦੱਸਿਆ। ਮੁੱਖ ਮਹਿਮਾਨ ਡਾ. ਪ੍ਰਭਸ਼ਰਨ ਕੌਰ ਨੇ ਵੱਖਰੇ ਅੰਦਾਜ ਵਿੱਚ ਹਾਜ਼ਰੀ ਲਵਾਈ ਅਤੇ ਆਏ ਹੋਏ ਮਹਿਮਾਨਾਂ ਨੂੰ ਗੀਤ ਨਾਲ ਜੀ ਆਇਆਂ ਕਿਹਾ ਗਿਆ। ਵਿਸ਼ੇਸ਼ ਮਹਿਮਾਨ ‘ਪਾਲ ਸਿੰਘ ਸਮਾਓ, ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਅਤੇ ਗੁਰਿੰਦਰ ਕੌਰ ਲੈਕਚਰਾਰ ਤੋਂ ਇਲਾਵਾ ਉਹਨਾਂ ਨਾਲ ਫਿਲਮ ਰੀਤਾਂ ਨਾਲ ਪ੍ਰੀਤਾਂ’ ਦੇ ਕਲਾਕਾਰ ਚਰਨਜੀਤ ਕੌਰ ਹੀਰੋਇਨ, ਕਮਲ ਟਾਂਡੀਆ ਤੇ ਮਨਜਿੰਦਰ ਕੌਰ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਪੰਜਾਬੀ ਗੀਤਾਂ ਤੇ ਕੋਰੀਓਗ੍ਰਾਫੀ ਅਤੇ ਕੁੜੀਆਂ ਨੇ ਗਰੁੱਪ ਡਾਂਸ ਵੀ ਪੇਸ਼ ਕੀਤਾ। ਪਾਲ ਸਮਾਓ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਸੱਭਿਆਚਾਰ ਦੀ ਜਿੰਦ ਜਾਨ ਹੈ।
ਪ੍ਰਿੰਸੀਪਲ ਜਸਪਾਲ ਸਿੰਘ ਅਤੇ ਡਾ. ਪ੍ਰਭਸ਼ਰਨ ਕੌਰ ਨੇ ਪੰਜਾਬੀ ਪਹਿਰਾਵਾ, ਪੰਜਾਬੀ ਖਾਣਾ, ਪੰਜਾਬੀ ਵਿਰਸੇ ਬਾਰੇ ਰੰਗ ਬੰਨਿਆ ਅਤੇ ਜਾਗਰੂਕਤਾ ਪੈਦਾ ਕੀਤੀ । ਇਸ ਮੌਕੇ ਸਵਾਲਾਂ ਦੇ ਸਹੀ ਉਤਰ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਲੋਕ ਗੀਤ ਕਿਰਨਜੀਤ ਕੌਰ ਅਤੇ ਪਵਿੱਤਰ ਕੌਰ, ਗੁਰਪ੍ਰੀਤ ਕੌਰ ਗੀਤ, ਵੀਰਪਾਲ, ਭੁਪਿੰਦਰ ਅਤੇ ਭਾਰਤੀ ਸ਼ਰਮਾਂ ਵੱਲੋਂ ਸੋਲੋ ਡਾਂਸ, ਅਬਰੀਨ ਕੌਰ ਤੇ ਮਾਨਿਆ ਨੇ ਵੀ ਸੋਲੋ ਡਾਂਸ ਕੀਤਾ, ਪ੍ਰੀਤ, ਰਮਨ ਅਤੇ ਗਗਨ ਨੇ ਵੀ ਸੋਲੋ ਡਾਂਸ ਪੇਸ਼ ਕੀਤਾ। ਕਲੱਬ ਮੈਂਬਰਾਂ ਨੇ ਵੀ ਇਸ ਮੌਕੇ ਗਿੱਧਾ ਪਾਇਆ ਅਤੇ ਬੋਲੀਆਂ ਨਾਲ ਧਮਾਲ ਪਾਈ। ਅੰਤ ਵਿੱਚ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ ਨੇ ਕੱਲਬ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹਾਜ਼ਰੀਨ ਨੂੰ ਪੰਜਾਬੀ ਸੱਭਿਆਚਾਰ ਦੀ ਵੇਲ ਹਰੀ ਰੱਖਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ, ਚਮਕੌਰ ਮਾਨ, ਹਰਚਰਨ ਸਿੰਘ ਕੋਟਫੱਤਾ ਅਤੇ ਹਰਚਰਨ ਸਿੰਘ ਸਿੱਧੂ ਵੀ ਹਾਜ਼ਰ ਸਨ।