ਲੁਧਿਆਣਾ ਪੁਲਿਸ ਵੱਲੋਂ ਬੈਟਰੀ ਚੋਰ ਗਰੋਹ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 25 ਅਪਰੈਲ 2025 - ਕਮਿਸ਼ਨਰ ਪੁਲਿਸ, ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਤਵੰਤ ਸਿੰਘ ਮੁੱਖ ਅਫਸਰ ਥਾਣਾ ਦਰੇਸੀ ਲੁਧਿਆਣਾ, ਸ:ਥ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦਿਆ ਮੁੱਕਦਮਾ ਨੰਬਰ 34 , 24 ਅਪਰੈਲ ਅ.ਧ 303(2)-3(5)-317(2) BNS ਥਾਣਾ ਦਰੇਸੀ ਜਿਲ੍ਹਾ ਲੁਧਿਆਣਾ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿੰਨਾ ਪਾਸੋ ਵੱਖ-ਵੱਖ ਵਾਰਦਾਤਾ ਵਿੱਚ ਚੋਰੀ ਕੀਤੇ ਈ-ਰਿਕਸ਼ਾ ਦੀਆ 30 ਬੈਟਰੀਆਂ ਸਮੇਤ 01 ਈ-ਰਿਕਸ਼ਾ ਬਰਾਮਦ ਕੀਤੇ ਗਏ ।
ਇਹਨਾਂ ਦੋਸੀਆਂ ਵਿੱਚੋ ਦੋ ਈ ਰਿਕਸ਼ਾ ਚੋਰ ਅਤੇ ਇੱਕ ਕਬਾੜੀਆ ਹੈ ਜਿਸ ਨੂੰ ਇਹ ਈ-ਰਿਕਸ਼ਾ ਦੀਆਂ ਬੈਟਰੀਆਂ ਵੇਚਦੇ मठ।ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਵਾਰਦਾਤਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਬਰਾਮਦਗੀ ਕਰਵਾਈ ਜਾਵੇਗੀ। ਦੋਸ਼ੀਆਂ ਦੀ ਪੁੱਛ ਗਿੱਛ ਜਾਰੀ ਹੈ ਹੋਰ ਵੀ ਖ਼ੁਲਾਸੇ ਹੋਣ ਦੀ ਆਸ ਹੈ। ਦੋਸ਼ੀਆਂ ਤੇ ਹੋਰ ਵੀ ਕਈ ਮੁੱਕਦਮੇ ਚਲ ਰਹੇ ਹਨ।