ਅੱਧੀ ਦਰਜਨ ਨੌਜਵਾਨ ਝਾੜੀਆਂ ਦੀ ਓਟ ਲੈ ਕੇ ਕਰ ਰਹੇ ਸੀ ਨਸ਼ਾ ਪੁਲਿਸ ਨੇ ਚੁੱਕੇ ਅਤੇ ਮਾਮਲਾ ਦਰਜ ਕਰ ਨਸ਼ਾ ਛੁਡਾਊ ਕੇਂਦਰ ਚ ਕਰਾਇਆ ਦਾਖਲ
ਦੋ ਹੋਰ ਨਸ਼ਾ ਤਸਕਰ 10 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ , 25 ਅਪ੍ਰੈਲ 2025 - ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਮੁਸਤੈਦੀ ਨਾਲ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਨੂੰ ਲੱਭ ਲੱਭ ਕੇ ਉਹਨਾਂ ਖਿਲਾਫ ਮਾਮਲੇ ਦਰਜ ਕਰ ਰਹੀ ਹੈ। ਥਾਣਾ ਕਾਦੀਆ ਦੀ ਪੁਲਿਸ ਵੱਲੋਂ ਚਿੱਟਾ ਵੇਚਣ ਜਾ ਰਹੇ ਦੋ ਨਸ਼ਾ ਤਸਕਰਾਂ ਨੂੰ ਦੱਸ ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਉਥੇ ਹੀ ਝਾੜੀਆਂ ਦੀ ਓਟ ਲੈ ਕੇ ਨਸ਼ਾ ਕਰ ਰਹੇ ਛੇ ਨੌਜਵਾਨਾਂ ਨੂੰ ਵੀ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ । ਪੁਲਿਸ ਵੱਲੋਂ ਇਹਨਾਂ ਨੂੰ ਫੜ ਕੇ 27 ਐਨ ਡੀ ਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਦੇ ਹੁਕਮਾਂ ਤੇ ਇਹਨਾਂ ਨੂੰ ਨਸ਼ਾ ਛੁਡਾਊ ਕੇੰਦਰ ਵਿੱਚ ਦਾਖਲ ਕਰਵਾ ਦਿੱਤਾ ਹੈ ਅਤੇ ਜਦੋਂ ਇਹ ਨਸ਼ਾ ਪੂਰੀ ਤਰਹਾਂ ਨਾਲ ਛੱਡ ਦੇਣਗੇ ਇਹਨਾਂ ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਦੀਆਂ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਡੀਜੀਪੀ ਸਾਹਿਬ ਅਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿਮ ਤਹਿਤ ਭਾਨੂ ਅਤੇ ਬੱਬਲ ਨਾਂ ਦੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਨਾਂ ਕੋਲੋਂ 10 ਗ੍ਰਾਮ ਨਸ਼ਾ ਕਾਬੂ ਕੀਤਾ ਹੈ ਜੋ ਇਹ ਵੇਚਣ ਲਈ ਲੈ ਜਾ ਰਹੇ ਸਨ।ਇਸ ਤੋਂ ਇਲਾਵਾ ਭਗਵਾਂ ਰੋਡ ਰੇਲਵੇ ਸਟੇਸ਼ਨ ਦੇ ਨਜ਼ਦੀਕ ਝਾੜੀਆਂ ਵਿੱਚ ਛੇ ਨੌਜਵਾਨ ਨਸ਼ਾ ਕਰ ਰਹੇ ਸਨ ਅਤੇ ਇਹਨਾਂ ਉੱਤੇ ਧਾਰਾ 27 ਐਨ ਡੀ ਐਕਟ ਦਾ ਪਰਚਾ ਦਰਜ ਕਰਕੇ ਇਹਨਾਂ ਨੂੰ ਸਰਕਾਰੀ ਹਸਪਤਾਲ ਦੇ ਨਸ਼ਾ ਛਡਾਓ ਕੈਂਪ ਵਿੱਚ ਭੇਜਿਆ ਜਾਵੇਗਾ ਜਦੋਂ ਇਹਨਾਂ ਦਾ ਨਸ਼ਾ ਛੁੱਟ ਜਾਏਗਾ ਤਾਂ ਇਹਨਾਂ ਨੂੰ ਅਦਾਲਤ ਚ ਪੇਸ਼ ਕਰਕੇ ਵਾਪਸ ਭੇਜ ਦਿੱਤਾ ਜਾਵੇਗਾ। ਉਹਨਾਂ ਨੇ ਸਥਾਨਕ ਲੋਕਾਂ ਤੋਂ ਵੀ ਨਸ਼ੇ ਦੀ ਰੋਕਥਾਮ ਲਈ ਸਹਿਯੋਗ ਦੀ ਮੰਗ ਕੀਤੀ ਹੈ।