ਦੀਪ ਉਤਸਵ ਸਮਾਗਮ 'ਚ ਅਨੂ ਗਡੌਤਰਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹੋਏ ਸ਼ਾਮਿਲ
ਰੋਹਿਤ ਗੁਪਤਾ
ਗੁਰਦਾਸਪੁਰ, 8 ਅਪ੍ਰੈਲ 2025- ਸ਼੍ਰੀ ਰਾਮ ਨੌਮੀ ਮਹਾ ਉਤਸਵ ਮੰਚ ਵੱਲੋਂ ਸ਼੍ਰੀ ਰਾਮ ਜਨਮ ਉਤਸਵ ਦੇ ਸਬੰਧ ਵਿੱਚ ਅਲੌਕਿਕ ਦੀਪ ਮਾਲਾ ਅਤੇ ਸ਼੍ਰੀ ਸੁੰਦਰ ਕਾਂਡ ਪਾਠ ਅਤੇ ਸੰਕੀਰਤਨ ਸੰਗਰਾਮ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਸੈਂਕੜੇ ਆ ਸ਼ਰਧਾਲੂਆਂ ਨੇ ਹਿੱਸਾ ਲਿਆ ।
ਸ਼੍ਰੀ ਕ੍ਰਿਸ਼ਨ ਮੰਦਰ ਮੰਡੀ ਗੁਰਦਾਸਪੁਰ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਆਪਣੀ ਟੀਮ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨੂ ਗੰਡੋਤਰਾ ਨੇ ਕਿਹਾ ਕਿ ਸ਼੍ਰੀ ਰਾਮ ਦਾ ਜੀਵਨ ਚਰਿਤਰ ਮਰਿਆਦਾ ਤੇ ਅਸੂਲਾਂ ਨਾਲ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦਿੰਦਾ ਹੈ । ਬਿਹਤਰ ਸਮਾਜ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਸ੍ਰੀ ਰਾਮ ਦੇ ਦਰਸ਼ਨ ਨੂੰ ਅਪਣਾਉਣਾ ਚਾਹੀਦਾ ਹੈ।
ਇਸ ਮੌਕੇ ਭਾਰਤ ਗਾਬਾ ,ਰਿੰਕਲ ਮਹਾਜਨ ,ਜੁਗਲ ਕਿਸ਼ੋਰ, ਸੰਜੀਵ ਪ੍ਰਭਾਕਰ, ਹੀਰੋ ਮਹਾਜਨ ,ਅਤੁਲ ਮਹਾਜਨ, ਪੰਡਿਤ ਵਿਜੇ ਸ਼ਰਮਾ, ਪੰਡਿਤ ਰਾਧੇ ਜੀ ,ਅਨਿਲ ਮਹਾਜਨ, ਖੁੱਲਰ ਸਾਹਿਬ ,ਨੀਰਜ ਸ਼ਰਮਾ ਤੇ ਰਿੰਕੂ ਗਰੋਵਰ ਆਦੀ ਵੀ ਹਾਜ਼ਰ ਸਨ।