← ਪਿਛੇ ਪਰਤੋ
ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਲਾਕਾਤ-ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼ ਅੰਮ੍ਰਿਤਸਰ , 23 ਮਾਰਚ 2025 : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕੱਤਰੇਤ ਦਫ਼ਤਰ ਵਿਖੇ ਹਿਮਾਚਲ ਦੇ ਸਰਕਾਰੀ ਕਾਲਜ ਬੜਸਰ ਹਮੀਰਪੁਰ ਤੋਂ ਆਏ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮਿਤੀ 22 ਮਾਰਚ 2025 ਨੂੰ ਮੁਲਾਕਾਤ ਕੀਤੀ। ਜਿਨ੍ਹਾਂ ਕਿਹਾ ਕਿ ਸਾਨੂੰ ਏਥੇ ਆਉਣ ਤੋਂ ਪਹਿਲਾਂ ਕੁਝ ਲੋਕਾਂ ਬਹੁਤ ਕਿਹਾ ਕਿ ਪੰਜਾਬ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ। ਪਰ ਅਸੀਂ ਫਿਰ ਵੀ ਆਉਣ ਦਾ ਫ਼ੈਸਲਾ ਕੀਤਾ ਅਤੇ ਹੁਣ ਸਾਨੂੰ ਪੰਜਾਬ ਦੀ ਧਰਤੀ 'ਤੇ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ। ਉਹਨਾਂ ਆਪਣੇ ਸੂਬੇ ਹਿਮਾਚਲ ਵਿੱਚ ਗੁਰੂ ਘਰ ਬਣਾਉਣ ਲਈ ਜ਼ਮੀਨ ਦੇਣ ਦੀ ਵੀ ਗੱਲ ਆਖੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਗੁਰਾਂ ਦੀ ਧਰਤੀ ਹੈ ਇੱਥੇ ਤੁਹਾਡੇ ਵੱਲ ਕੋਈ ਉਂਗਲ ਵੀ ਨਹੀਂ ਚੁੱਕ ਸਕਦਾ। ਦੋਵਾਂ ਸੂਬਿਆਂ ਦੇ ਲੋਕਾਂ ਨੂੰ ਆਪਸ 'ਚ ਰਲ਼ ਮਿਲ ਕੇ ਰਹਿਣ ਦੀ ਅਪੀਲ ਹੈ।
Total Responses : 182