ਹਾਜ਼ੀ ਤੁਫੈਲ ਮਲਿਕ ਦੇ ਸਪੁੱਤਰ ਸ਼ੌਕਤ ਅਲੀ ਦੇ ਰਸਮ ਏ ਕੁਲ ਮੌਕੇ ਲੋਕਾਂ ਨੇ ਕੀਤਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ
ਇਨਸਾਨ ਵੱਲੋ ਜੋ ਕਰਮ ਦੁਨੀਆਂ ਵਿੱਚ ਰਹਿੰਦਿਆਂ ਕੀਤੇ ਜਾਣਗੇ ਮਰਨ ਤੋਂ ਬਾਅਦ ਰੱਬ ਦੀ ਬਾਰਗਾਹ ਵਿੱਚ ਉਸ ਦਾ ਬਦਲਾ ਇਸ ਨੂੰ ਉਸ ਦੇ ਮੁਤਾਬਿਕ ਰੱਬ ਵੱਲੋਂ ਦਿੱਤਾ ਜਾਵੇਗਾ-ਮੁਫਤੀ ਮੁਹੰਮਦ ਸਾਜਿਦ ਕਾਸਮੀ
ਕਿਹਾ ਸਾਨੂੰ ਆਪਣੀ ਜ਼ਿੰਦਗੀ ਵਿੱਚ ਅੱਲਾ ਦੇ ਹੁਕਮ ਅਤੇ ਹਜ਼ਰਤ ਮੁਹੰਮਦ ਸਾਹਿਬ ਸਲ. ਦੇ ਤਰੀਕੇ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਮਰਨ ਤੋਂ ਬਾਅਦ ਅਸੀਂ ਆਪਣੇ ਰੱਬ ਨੂੰ ਰਾਜ਼ੀ ਕਰ ਸਕੀਏ਼
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 20 ਮਾਰਚ 2025: ਸੀਨੀਅਰ ਅਕਾਲੀ ਆਗੂ ਅਤੇ ਸ. ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦੇ ਨਜ਼ਦੀਕੀ ਹਾਜੀ ਮੁਹੰਮਦ ਤੁਫੈਲ ਮਲਿਕ ਦੇ ਵੱਡੇ ਸਪੁੱਤਰ ਸ਼ੌਕਤ ਅਲੀ ਮਰਹੂਮ ਦੀ ਮਗਫਰਿਤ ਦੀ ਦੁਆ ਲਈ ਰੱਖੇ ਰਸਮ ਏ ਕੁਲ ਉਹਨਾਂ ਦੇ ਪਿੰਡ ਹੈਦਰ ਨਗਰ (ਹਥੋਈ) ਵਿਖੇ ਕਰਵਾਈ ਗਈ। ਇਸ ਸਮੇਂ ਮਲਿਕ ਪ੍ਰੀਵਾਰ ਨਾਲ ਦੁਖ ਸਾਂਝਾ ਕਰਨ ਲਈ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆ ਕੁਲਾਂ ਦੀ ਦੁਆ ਵਿੱਚ ਸ਼ਾਮਲ ਹੋ ਕੇ ਦੁੱਖ ਸਾਂਝਾ ਕੀਤਾ ਗਿਆ।
ਇਸ ਮੌਕੇ ਤੇ ਹੋਏ ਪ੍ਰੋਗਰਾਮ ਵਿੱਚ ਮੁਫਤੀ ਮੁਹੰਮਦ ਸਾਜਿਦ ਕਾਸਮੀ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਮਰਹੂਮ ਲਈ ਦੁਆ ਕਰਵਾਈ ਉੱਥੇ ਹੀ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਨੂੰ ਰੱਬ ਨੇ ਜੋ ਇਹ ਜਿੰਦਗੀ ਦਿੱਤੀ ਹੈ ਆਖਰਤ ਦੀ ਤਿਆਰੀ ਲਈ ਦਿੱਤੀ ਹੈ ਜੋ ਇੱਥੇ ਬੀਜਿਆ ਜਾਵੇਗਾ ਭਾਵ ਜਿਹੇ ਕਰਮ ਦੁਨੀਆਂ ਵਿੱਚ ਰਹਿੰਦਿਆਂ ਕੀਤੇ ਜਾਣਗੇ ਮਰਨ ਤੋਂ ਬਾਅਦ ਰੱਬ ਦੀ ਬਾਰਗਾਹ ਵਿੱਚ ਉਸ ਦਾ ਬਦਲਾ ਇਸ ਨੂੰ ਉਸ ਦੇ ਮੁਤਾਬਿਕ ਰੱਬ ਵੱਲੋਂ ਦਿੱਤਾ ਜਾਵੇਗਾ ਇਸ ਲਈ ਉਹਨਾਂ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਅੱਲਾ ਦੇ ਹੁਕਮ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਤਰੀਕੇ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਵਿੱਚ ਰੱਬ ਦੀ ਬਾਰਗਾਹ ਵਿੱਚ ਅਸੀਂ ਆਪਣੇ ਰੱਬ ਨੂੰ ਰਾਜ਼ੀ ਕਰ ਸਕੀਏ। ਉਹਨਾਂ ਇਸ ਮੌਕੇ ਤੇ ਕਿਹਾ ਕਿ ਸਾਡੀ ਜ਼ਿੰਦਗੀ ਅਖਲਾਕ ਵਾਲੀ ਮਾਂ ਬਾਪ ਦੀ ਫਰਮਾ ਬਰਦਾਰੀ ਵਾਲੀ ਅਤੇ ਰੱਬ ਦੇ ਹੁਕਮਾਂ ਨੂੰ ਪੂਰੀ ਕਰਨ ਵਾਲੀ ਹੋਣੀ ਚਾਹੀਦੀ ਹੈ।
ਇਸ ਮੌਕੇ ਤੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਵਿਧਾਇਕ,ਸੇਵਾ ਮੁਕਤ ਡੀਜੀਪੀ ਪੰਜਾਬ ਮੁਹੰਮਦ ਮੁਸਤਫਾ,ਸੇਵਾ ਮੁਕਤ ਏਡੀਸੀ ਸੁਖਵੰਤ ਸਿੰਘ ਸੋਰਾਓ,ਕਮਲ ਧਾਲੀਵਾਲ ਪ੍ਰਧਾਨ ਆਲ ਇੰਡੀਆ ਓਵਰਸੀਜ਼ ਕਾਂਗਰਸ,ਸਾਬਕਾ ਸੂਚਨਾ ਕਮਿਸ਼ਨਰ ਜਥੇਦਾਰ ਅਜੀਤ ਸਿੰਘ ਚੰਦੁਰਾਈਆਂ,ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ,ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਸੇਹਕੇ,ਸੁਰਿੰਦਰ ਪਾਲ ਸਿੰਘ ਆਹਲੂਵਾਲੀਆ, ਹਰਬੰਸ ਸਿੰਘ ਭੱਟੀ ਸਾਬਕਾ ਜੀਐਮ,ਸੰਜੀਵ ਕਿੱਟੀ ਚੋਪੜਾ,ਸਾਬਕਾ ਚੇਅਰਮੈਨ ਮੁਹੰਮਦ ਸ਼ਮਸ਼ਾਦ ਐਡਵੋਕੇਟ, ਡਾਕਟਰ ਮੁਹੰਮਦ ਸ਼ੱਬੀਰ,ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਜਗਦੀਸ਼ ਸਿੰਘ ਘੁੰਮਣ,ਕਾਕਾ ਅਮਰਿੰਦਰ ਸਿੰਘ ਮੰਡੀਆਂ,ਸਾਬਕਾ ਚੇਅਰਮੈਨ ਹਰਦੀਪ ਸਿੰਘ ਖੱਟੜਾ,ਜਥੇਦਾਰ ਭਗਵੰਤ ਸਿੰਘ ਭੱਟੀਆਂ,ਸਰਬਤ ਦਾ ਭਲਾ ਟਰੱਸਟ ਦੇ ਖਜਾਨਚੀ ਸਰਪੰਚ ਨਰੇਸ਼ ਕੁਮਾਰ ਕਾਲਾ ਨਾਰੀਕੇ,ਜਤਿੰਦਰ ਸਿੰਘ ਮਹੋਲੀ,ਮਾਸਟਰ ਗੁਰਪ੍ਰੀਤ ਸਿੰਘ ਜਵੰਦਾ,ਭਾਈ ਨਰਿੰਦਰ ਪਾਲ ਸਿੰਘ ਨਾਨੂ, ਕਮਲਜੀਤ ਸਿੰਘ ਹਥਨ ਸੋਮਾ ਖਾਂ ਅਤੇ ਨਸੀਰ ਭੱਟੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।।