ਡੀ ਐਮ ਡਬਲਿਊ ਇੰਪਲਾਈਜ ਯੂਨੀਅਨ ਅਤੇ ਫਰੰਟ ਅਗੇਂਸਟ ਐਨ ਪੀ ਐਸ ਇਨ ਰੇਲਵੇ ਵੱਲੋਂ NPS,UPS ਸਕੀਮ ਉਤੇ ਸੈਮੀਨਾਰ
ਪਟਿਆਲਾ, 20 ਮਾਰਚ 2025 - 19 ਮਾਰਚ 2025 ਨੂੰ ਇੰਡੀਅਨ ਰੇਲਵੇ ਇੰਪਲਾਈਜ ਫੈਡਰੇਸ਼ਨ ਅਤੇ ਨੈਸ਼ਨਲ ਮੂਵਮੇਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਦਿਸ਼ਾ ਨਿਰਦੇਸ਼ ਤੇ ਡੀ ਐਮ ਡਬਲਿਊ ਇੰਪਲਾਈਜ ਯੂਨੀਅਨ ਅਤੇ ਫਰੰਟ ਅਗੇਂਸਟ ਐਨ ਪੀ ਐਸ ਇਨ ਰੇਲਵੇ, ਪੀ ਐਲ ਡਬਲਿਊ ਪਟਿਆਲਾ ਵਲੋਂ "NPS,UPS ਦਾ ਅਸਲ "ਸੱਚ ਪੁਰਾਣੀ ਪੈਨਸ਼ਨ ਬਹਾਲੀ ਅਤੇ ਉਤਪਾਦਨ ਇਕਾਈਆਂ ਬਚਾਓ,ਰੇਲ ਬਚਾਓ ਅਭਿਆਨ ਤਹਿਤ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਟਿਆਲਾ ਸਮੇਤ ਜਗਾਧਰੀ,ਕਪੂਰਥਲਾ,ਆਦਿ ਥਾਵਾਂ ਤੋਂ ਪ੍ਰਤੀਨਿਧੀਆਂ ਅਤੇ ਪੀ ਐਲ ਡਬਲਿਊ ਪਟਿਆਲਾ ਕਾਰਖਾਨੇ ਦੇ ਸੈਕੜੇ ਕਰਮਚਾਰੀਆਂ ਨੇ ਹਿਸਾ ਲਿਆ।
ਸੈਮੀਨਾਰ ਵਿਚ ਵਰਗ ਚੇਤਨਾਂ ਮੰਚ ਦੇ ਕਨਵੀਨਰ ਸ਼੍ਰੀ ਯਸ਼ ਪਾਲ, ਫਰੰਟ ਅਗੇਂਸਟ ਐਨ ਪੀ ਐਸ ਇਨ ਰੇਲਵੇ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਮਰੀਕ ਸਿੰਘ, ਇੰਡੀਅਨ ਰੇਲਵੇ ਇੰਪਲਾਈਜ ਫੈਡਰੇਸ਼ਨ ਦੇ ਸੰਗਠਨ ਸਕੱਤਰ ਸ੍ਰੀ ਜੁਮੇਰਦੀਨ , ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਪ੍ਜ਼ਿਲਾ ਪ੍ਰਧਾਨ ਸਾ ਗੁਰਮੇਲ ਸਿੰਘ , ਫਰੰਟ ਅਗੇਂਸਟ ਐਨਪੀ ਐਸ ਇਨ ਰੇਲਵੇ ਦੇ ਜੋਨਲ ਪ੍ਰਧਾਨ ਸ੍ਰੀ ਤਰਸੇਮ ਕੁਮਾਰ ਨੇ ਸੰਬੋਧਤ ਕੀਤਾ । ਸ੍ਰੀ ਯਸ਼ ਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ NPS ( ਨਵੀ ਪੈਨਸ਼ਨ ਪ੍ਰਣਾਲੀ ) , UPS ( ਯੂਨੀਫਾਇਡ ਪੈਨਸ਼ਨ ਪ੍ਰਣਾਲੀ ) ਦੋਵੇਂ ਹੀ ਕਰਮਚਾਰੀਆਂ ਲਈ ਘਾਤਕ ਹਨ । ਕਰਮਚਾਰੀਆਂਨੂੰ ਇਨਾ ਦਾ ਕੋਈ ਲਾਭ ਨਹੀ ਮਿਲੇਗਾ । ਦੋਵਾਂ ਹੀ ਪੈਨਸ਼ਨ ਪ੍ਰਣਾਲੀਆਂਨੂੰ ਲਾਗੂ ਕਰਨ ਦਾ ਮਕਸਦ ਕਾਰਪੋਰੇਟ ਨੂੰ ਲੰਬੇ ਅਰਸੇ ਲਈ ਧੰਨ ਉਪਲਬਧ ਕਰਾ ਕੇ ਵੱਡਾ ਲਾਭ ਪਹੁੰਚਾਉਣਾ ਹੈ।
ਉਹਨਾ ਅੱਗੇ ਕਿਹਾ ਕਿ ਸਾਨੂੰ ਇਹ ਸਮਝਣ ਦੀ `ਜਰੂਰਤ ਹੈ ਕਿ ਦੇਸ਼ ਦੀਆਂ ਸਰਕਾਰਾਂ ਕਰਮਾਚਾਰੀਆਂ ,ਕਿਸਾਨਾਂ ਅਤੇ ਮਜ਼ਦੂਰ ਵਿਰੋਧੀ ਐਸੀਆਂ ਨੀਤੀਆਂ ਕਿਥੋ ਲਿਆ ਰਹੀਆਂ ਹਨ ।ਸ੍ਰੀ ਅਮਰੀਕ ਸਿੰਘ ਨੇ ਕਿਹਾ ਕਿ ਐਨ ਪੀ ਐਸ ਅਤੇ ਯੂ ਪੀ ਐਸ ਕੋਈ ਪੈਨਸ਼ਨ ਸਕੀਮਾਂ ਨਹੀਂ ਸਗੋਂ ਦੋਵੇਂ ਹੀ ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਦਾ ਨਿਜੀਕਰਣ ਹੈ। ਰੇਲ ਕਰਮਚਾਰੀਆਂ ਨੂੰ ਦੋਵੇ ਸਕੀਮਾਂ ਮਨਜੂਰ ਨਹੀ ਹਨ। ਕਰਮਚਾਰੀਆਂ ਦੀ ਬੁੜਾਪੇ ਦੀ ਲਾਠੀ ਪੁਰਾਣੀ ਪੈਨਸ਼ਨ ਬਹਾਲੀ ਦਾ ਸੰਘਰਸ਼ ਹਰ ਹੀਲੇ ਜਿੱਤਿਆ ਜਾਵੇਗਾ | ਸੰਘਰਸ਼ ਦੀ ਅਗਲੀ ਕੜੀ ਵਿੱਚ 30 ਮਾਰਚ 2025 ਨੂੰ ਜੰਤਰ - ਮੰਤਰ ਦਿੱਲੀ ਤੇ ਸਮੁੱਚੇ ਦੇਸ਼ ਤੋਂ ਰੇਲ ਕਰਮਚਾਰੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਰੋਸ਼ ਪ੍ਰਦਰਸਨ ਕਰਨਗੇ I
ਜੁਮੇਰਦੀਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਪੈਸਸ਼ਨ ਦੇ ਨਾਂ ਤੇ ਕਰਮਚਾਰੀਆ ਦੀ ਤਨਖਾਹ ਵਿੱਚੋ ਜਿਹੜਾ 10 ਪ੍ਰਤੀਸ਼ਤ ਪੈਸਾ ਕੱਟਿਆ ਜਾ ਰਿਹਾ ਹੈ ਉਸ ਰਾਸ਼ੀ ਨੂੰ ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ ਦੇ ਖਾਤੇ ਖੋਲ ਕੇ ਉਸ ਵਿੱਚ ਜਮਾਂ ਕੀਤਾ ਜਾਵੇ , ਅਤੇ ਸਰਕਾਰ ਵੱਲੋ ਜਿਹੜਾ 14 ਪ੍ਰਤੀਸ਼ਤ ਕੰਟਰੀਬਿਊਸ਼ਨ ਪੈਨਸ਼ਨ ਲਈ ਜਮਾਂ ਕੀਤਾ ਜਾ ਰਿਹਾ ਹੈ ਉਸਦੇ ਬਦਲੇ ਰਿਟਾਇਰਮੈਂਟ ਵੇਲੇ ਕਰਮਚਾਰੀ ਦੀ ਆਖਰੀ ਤਨਖਾਹ ਦਾ 50 ਪ੍ਰਤੀਸ਼ਤ ਪੈਨਸ਼ਨ ਦਿੱਤੀ ਜਾਵੇ। ਸੈਮੀਨਾਰ ਵਿੱਚ ਯੂਨੀਅਨ ਆਗੂ ਸ੍ਰੀ ਸੁਖਵਿੰਦਰ ਸਿੰਘ , ਚੰਦਰਭਾਨ , ਰਤਨ ਚੰਦ, ਦਵਿੰਦਰ ਸਿੰਘ, ਲਖਵਿੰਦਰ ਸਿੰਘ, ਜਤਿੰਦਰ ਸਿੰਘ, ਜੇ ਪੀ ਸਿੰਘ, ਮਨੋਜ ਕੁਮਾਰ, ਰਾਜ ਕੁਮਾਰ , ਸ਼ੇਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ , ਅਨਿਲ ਕੁਮਾਰ , ਸਤਪਾਲ ਸਿੰਘ, ਹਰਜੀਤ ਸਿੰਘ , ਮੇਜਰ ਸਿੰਘ , ਪ੍ਰਦੀਪ ਕੁਮਾਰ, ਹਾਕਮ ਸਿੰਘ, ਚੇਤਨ ਕੁਮਾਰ , ਤੋ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂ ਸ੍ਰੀ ਬਲਰਾਜ ਜੋਸ਼ੀ , ਜਿਲਾ ਜਥੇਬੰਦਕ ਸੈਕਟਰੀ , ਸੁੱਖਮਿੰਦਰ ਸਿੰਘ ਬਾਰਨ ਜਿਲਾ ਜਨਰਲ ਸਕੱਤਰ , ਬੀ.ਕੇ.ਯੂ ਏਕਤਾ ਉਗਰਾਹਾਂ , ਤਲਵਿੰਦਰ ਸਿੰਘ ਜਿਲਾ ਕਨਵੀਨਰ ਡੇਮੋਕਰੇਟਿਕ ਟੀਚਰ ਫਰੰਟ , ਤਰਸੇਮ ਲਾਲ ਸਟੇਟ ਕੈਸ਼ੀਅਰ ਜਮਹੂਰੀ ਅਧਿਕਾਰ ਸਭਾ ਆਦਿ ਭੀ ਸ਼ਾਮਿਲ ਰਹੇ।