ਪੰਥ ਦੇ ਦਰਪੇਸ਼ ਹਾਲਾਤ ਸਬੰਧੀ ਅਕਾਲੀ ਦਲ 1920 ਨੇ 23 ਨੂੰ ਜਲੰਧਰ ਸੱਦੀ ਵਰਕਿੰਗ ਕਮੇਟੀ ਅਤੇ ਅਹੁਦੇਦਾਰਾਂ ਦੀ ਮੀਟਿੰਗ
ਜਲੰਧਰ 20 ਮਾਰਚ 2025 - ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਦੀ ਅਗਵਾਈ ਹੇਠ ਅਹਿਮ ਮੀਟਿੰਗ 23 ਮਾਰਚ ਨੂੰ ਜਲੰਧਰ ਵਿਖੇ ਦਿਨ ਐਤਵਾਰ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ, ਦੁਪਹਿਰ ਦੇ 12 ਵਜੇ ਨਗਰ ਸ੍ਰੀ ਗੁਰੂ ਤੇਗ ਬਹਾਦਰ ਵਿਖੇ ਹੋਵੇਗੀ। ਇਸ ਮੌਕੇ ਮੀਟਿੰਗ ਅਕਾਲੀ ਦਲ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਅਤੇ ਵੱਖ ਵੱਖ ਵਿੰਗਾਂ ਦੇ ਚਾਰਜ ਬੁਲਾਏ ਗਏ,ਵਿੰਗਾ ਦੇ ਮੁਖੀ ਪ੍ਰਧਾਨ ਚੇਅਰਮੈਨ, ਵਰਕਰ, ਆਗੂ ਆਦਿ ਹਿੱਸਾ ਲੈਣਗੇ।
ਸ਼੍ਰੋਮਣੀ ਅਕਾਲੀ ਦੇ ਆਰੰਭ ਤੋਂ ਹੀ ਸਿੱਖ ਤੇ ਸ਼ਰਧਾਲੂਆਂ ਨੇ ਬਿਨਾਂ ਹੀਲ ਹੁੱਜਤ ਅਕਾਲੀ ਦਲ ਦੇ ਪ੍ਰੋਗਰਾਮਾਂ ਦੇ ਲਾਭ ਹਾਨੀ ਦੇਖੇ ਬਿਨਾਂ ਇਸ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ ਤੇ ਕੁਰਬਾਨੀਆਂ ਦਿੱਤੀਆਂ, ਸਿੱਖੀ ਦੇ ਮਨੋਰਥ ਨੂੰ ਢਾਹ ਨਹੀਂ ਲੱਗਣ ਦਿੱਤੀ਼ ਪਰ ਮੌਜੂਦਾ ਸਮੇਂ ਵਿੱਚ ਸਭ ਕੁਝ ਬਦਲ ਗਿਆ ਹੈ , ਬਾਦਲ ਪਰਿਵਾਰ ਦੇ ਕਬਜ਼ੇ ਹੇਠ ਆਉਣ ਨਾਲ ਸਿੱਖ ਸੰਸਥਾਵਾਂ ਦਾ ਨਿਘਾਰ ਵੱਲ ਜਾਣਾ ਚਿੰਤਾ ਦਾ ਵਿਸ਼ਾ ਹੈ।
ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ 100 ਸਾਲਾਂ ਤੋਂ ਵੀ ਵੱਧ ਦੀ ਪਾਰਟੀ ਦੇ ਸਿਧਾਂਤਾਂ ਨੂੰ ਤਾਰ ਤਾਰ ਕਰਕੇ ਇਸ ਦੀ ਹੋਂਦ ਨੂੰ ਬਹੁਤ ਵੱਡੀ ਢਾਹ ਲਾਈ ਹੈ,ਜਿਸ ਕਾਰਨ ਸਮੁੱਚਾ ਪੰਥ ਚਿੰਤਾ ਵਿੱਚ ਹੈ। 2 ਦਸੰਬਰ ਦੇ ਹੁਕਮਨਾਮੇ ਜਾਰੀ ਕਰਨ ਉਪਰੰਤ ਹੁਣ ਜਿਵੇਂ ਜਥੇਦਾਰਾਂ ਨੂੰ ਫਾਰਗ ਕੀਤਾ ਜਾ ਰਿਹਾ ਹੈ, ਇਹ ਬਾਦਲ ਦਲ ਦੀ ਕੇਵਲ ਮਾੜੀ ਤੇ ਘਟੀਆ ਰਾਜਨੀਤੀ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੀ ਜਾਣਕਾਰੀ ਪਾਰਟੀ ਦੇ ਆਗੂ ਤਜਿੰਦਰ ਸਿੰਘ ਪੰਨੂ ਨੇ ਦਿੱਤੀ।