ਡਾਕ ਵਿਭਾਗ ਵੱਲੋਂ ਸਕੀਮਾਂ ਸਬੰਧੀ ਲਗਾਇਆ ਵਿਸ਼ੇਸ਼ ਕੈਂਪ
ਦੀਪਕ ਜੈਨ
ਜਗਰਾਉਂ, 17 ਮਾਰਚ 2025 - ਡਾਕ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਅਧੀਨ ਡਾਕ ਚੋਪਾਲ ਦੇ ਤਹਿਤ ਅੱਜ ਸਿੱਧਵਾਂ ਖੁਰਦ ਅਤੇ ਕਮਾਲਪੁਰਾ ਸਭ ਆਫਿਸ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵਿਭਾਗ ਦੇ ਮੁਲਾਜ਼ਮਾਂ ਅਤੇ ਇਲਾਕੇ ਦੇ ਲੋਕਾਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹਨਾਂ ਕੈਂਪਾਂ ਵਿੱਚ ਮਹੇਸ਼ ਬਿੰਦਰ ਡੀਡੀ ਐਸਪੀ ਐਸ ਐਲ ਆਈ ਸਰਕਲ ਆਫਿਸ ਚੰਡੀਗੜ੍ਹ, ਮੈਡਮ ਮੋਨਿਕਾ ਸੁਪਰਡੈਂਟ ਲੁਧਿਆਣਾ ਐਮ ਡਿਵੀਜ਼ਨ, ਮੈਡਮ ਅੰਜੂ ਬਾਲਾ ਇੰਸਪੈਕਟਰ ਜਗਰਾਓ, ਸਬ ਡਿਵੀਜ਼ਨ ਉਚੇਚੇ ਤੌਰ ਤੇ ਪਹੁੰਚੇ। ਕੈਂਪ ਵਿੱਚ ਆਏ ਅਧਿਕਾਰੀਆਂ ਨੇ ਲੋਕਾਂ ਨੂੰ ਡਾਕ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਜਿਵੇਂ ਅਲੱਗ ਅਲੱਗ ਖਾਤੇ, ਦੇਸ਼ਾਂ ਵਿਦੇਸ਼ਾਂ ਨੂੰ ਰਿਆਤੀ ਦਰਾਂ ਤੇ ਪਾਰਸਲ, ਸਪੀਡ ਪੋਸਟ, ਲਾਈਫ ਇੰਸ਼ੋਰੈਂਸ, ਦਿਹਾਤੀ ਪੋਸਟਰ ਲਾਈਫ ਇੰਸ਼ੋਰੈਂਸ, ਏਕੇ ਬਾਈ ਸੀ ਆਦੀ ਸਬੰਧੀ ਭਰਪੂਰ ਜਾਣਕਾਰੀ ਦਿੱਤੀ।
ਪ੍ਰੋਗਰਾਮ ਵਿੱਚ ਸ਼ਾਮਿਲ ਮਨਿੰਦਰ ਸਿੰਘ ਸਰਪੰਚ ਸਿੱਧਵਾਂ ਖੁਰਦ ਅਤੇ ਮਨਦੀਪ ਸਿੰਘ ਸਰਪੰਚ ਕਮਾਲਪੁਰਾ ਦੇ ਵਿਸ਼ੇਸ਼ ਸਹਿਯੋਗ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿੱਚ ਜਸਵੀਰ ਸਿੰਘ ਐਸਪੀਐਮ ਸਿੱਧਵਾਂ ਖੁਰਦ, ਸੰਜੇ ਕੁਮਾਰ ਮੇਲ ਓਵਰਸੀਰ ਜਗਰਾਉਂ, ਮੈਡਮ ਨੀਰਜ ਬਾਲਾ ਐਸਪੀਐਮ, ਕਮਾਲਪੁਰਾ, ਜਗਜੀਤ ਸਿੰਘ ਮੇਲ ਓਵਰਸੀਅਰ ਜਗਰਾਉਂ ਤੋਂ ਇਲਾਵਾ ਸਮੂਹ ਬੀਪੀਐਮ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ। ਇਸ ਦੇ ਦੌਰਾਨ ਪਿੰਡ ਦੇ ਲੋਕਾਂ ਨੇ ਆਧਾਰ ਕਾਰਡ ਅਪਡੇਟ ਵੀ ਕਰਵਾਏ।