2027 ਤੱਕ ਮਲੇਰਕੋਟਲਾ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ - MLA ਮੁਹੰਮਦ ਜਮੀਲ ਉਰ ਰਹਿਮਾਨ
- ਪ੍ਰਧਾਨ ਅਸ਼ਰਫ ਅਬਦੁੱਲਾ ਦੀ ਅਗਵਾਈ ਹੇਠ ਮਹੱਲੇ ਵਿੱਚ ਪਹੁੰਚਣ ਤੇ ਕੀਤਾ ਗਿਆ ਵਿਧਾਇਕ ਦਾ ਸਵਾਗਤ
- ਗਰੀਨ ਟਾਊਨ ‘ਚ ਸਾਢੇ ਤੇਈ ਲੱਖ ਦੀ ਲਾਗਤ ਨਾਲ ਸ਼ਾਨਦਾਰ ਇੰਟਰਲਾਕ ਟਾਇਲਾਂ ਦਾ ਫਰਸ਼ ਲਗਾਇਆ ਜਾਵੇਗਾ-ਕੌਂਸਲਰ ਅਸਲਮ ਕਾਲਾ
ਮਲੇੇਰਕੋਟਲਾ, 17 ਮਾਰਚ 2025, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਜਨਤਾ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਸਮੁੱਚੇ ਪੰਜਾਬ ਅੰਦਰ ਵਿਕਾਸ ਕਾਰਜ ਤੇਜੀ ਨਾਲ ਕਰਵਾਏ ਜਾ ਰਹੇ ਹਨ । ਹਰੇਕ ਗਲੀ-ਮੁਹੱਲੇ, ਪਿੰਡ ਅਤੇ ਕਸਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਲਈ ਵਿਧਾਇਕਾਂ ਵੱਲੋਂ ਆਪਣੇ ਕੌਂਸਲਰਾਂ ਅਤੇ ਸਰਪੰਚਾਂ ਨਾਲ ਮੀਟਿੰਗਾਂ ਕਰਕੇ ਜਮੀਨੀ ਪੱਧਰ ‘ਤੇ ਜਾ ਕੇ ਆਮ ਜਨਤਾ ਦੇ ਮਸਲੇ ਹੱਲ ਕੀਤੇ ਜਾ ਰਹੇ ਹਨ, ਤਾਂ ਕਿ 2027 ਤੱਕ ਮਲੇਰਕੋਟਲਾ ਨੂੰ ਨਮੂਨੇ ਦਾ ਹਲਕਾ ਬਣਾਇਆ ਜਾ ਸਕੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਲੇਰਕੋਟਲਾ ਤੋਂ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਲਾ ਰਹਿਮਤਗੜ੍ਹ ਵਾਰਡ ਨੰਬਰ 9 ਦੇ ਮੁਹੱਲਾ ਗਰੀਨ ਟਾਊਨ ਸਾਹਮਣੇ ਤਕੀਆ ਵਿਖੇ ਇੰਟਰਲਾਕ ਟਾਇਲਾਂ ਦੇ ਫਰਸ਼ ਦਾ ਉਦਘਾਟਨ ਕਰਨ ਮੌਕੇ ਕੀਤਾ ।
ਉਹਨਾਂ ਕਿਹਾ ਕਿ ਮਾਲੇਰਕੋਟਲਾ ਅੰਦਰ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਨਸ਼ਰੀਨ ਅਸ਼ਰਫ਼ ਵੱਲੋਂ ਸਹਿਯੋਗੀ ਕੌਂਸਲਰ ਨਾਲ ਮਿਲ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਮਰਪਤ ਭਾਵਨਾ ਨਾਲ ਪੂਰਾ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਅੱਜ ਨਗਰ ਕੌਂਸਲ ਵੱਲੋਂ ਇਸ ਮਹੱਲੇ ਦੀ ਟੁੱਟੀ ਸੜਕ ਨੂੰ ਨਵੀਨਤਮ ਰੂਪ ਦੇਣ ਲਈ ਇੰਟਰਲੋਕ ਟਾਈਲਾਂ ਲਗਾਉਣ ਦਾ ਉਨ੍ਹਾਂ ਵੱਲੋਂ ਉਦਘਾਟਨ ਕੀਤਾ ਗਿਆ ਹੈ ਜੋ ਕੁਝ ਹੀ ਦਿਨਾਂ ਵਿੱਚ ਇਹ ਮੁਹੱਲਾ ਬਣ ਕੇ ਨਵੀਨਤਮ ਰੂਪ ਧਾਰ ਲਵੇਗਾ। ਇਸ ਤੋਂ ਪਹਿਲਾਂ ਇੱਥੇ ਮੁਹੱਲੇ ਵਿੱਚ ਪਹੁੰਚਣ ਤੇ ਉਨ੍ਹਾਂ ਦਾ ਪ੍ਰਧਾਨ ਅਸ਼ਰਫ ਅਬਦੁੱਲਾ ਦੀ ਅਗਵਾਈ ਹੇਠ ਕੌਂਸਲਰ ਮੁਹੰਮਦ ਅਸਲਮ ਕਾਲਾ,ਡਾ.ਮੁਹੰਮਦ ਅਸਲਮ,ਮਾਸਟਰ ਮੁਹੰਮਦ ਰਫੀਕ ਅਬਦੁਲ ਗਫੂਰ ਭੂਰਾ,ਅਬਦੁਲ ਗਫਾਰ ਪੱਪੀ ਆਦਿ ਵੱਲੋਂ ਉਹਨਾਂ ਦੇ ਹਾਰ ਪਾ ਕੇ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਥਾਨਕ ਕੌਂਸਲਰ ਸ੍ਰੀਮਤੀ ਅਨਮ ਪਤਨੀ ਮੁਹੰਮਦ ਅਸਲਮ ਕਾਲਾ ਨੇ ਆਪਣੇ ਵਾਰਡ ਦੇ ਜੋ ਵੀ ਹੋਣ ਵਾਲੇ ਕੰਮ ਅਤੇ ਸਮੱਸਿਆਵਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ ਉਹਨਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕੀਤਾ ਗਿਆ ਹੈ । ਵਿਧਾਇਕ ਰਹਿਮਾਨ ਨੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕੋਈ ਵੀ ਸਮੱਸਿਆ ਜਾ ਹੋਣ ਵਾਲਾ ਕੰਮ ਹੈ ਤਾਂ ਬਿਨ੍ਹਾਂ ਝਿਜਕ ਦੱਸੋ ਤੁਰੰਤ ਹੀ ਉਸਦਾ ਹੱਲ ਕੀਤਾ ਜਾਵੇਗਾ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਹੰਮਦ ਅਸਲਮ ਕਾਲਾ ਨੇ ਦੱਸਿਆ ਕਿ ਉਕਤ ਮੁਹੱਲੇ ਵਿੱਚ ਸ਼ਾਨਦਾਰ ਇੰਟਰਲਾਕ ਟਾਇਲਾਂ ਦੇ ਫਰਸ਼ ਲਈ 23 ਲੱਖ 50 ਹਜ਼ਾਰ ਰੁਪਏ ਖਰਚ ਕਰਕੇ ਖੂਬਸੂਰਤ ਦਿੱਖ ਬਣਾਈ ਜਾਵੇਗੀ ਅਤੇ ਵਾਰਡ ਬਾਕੀ ਰਹਿੰਦੇ ਕੰਮ ਵੀ ਆਗਾਮੀ ਦਿਨਾਂ ਵਿੱਚ ਮੁਕੰਮਲ ਕਰਵਾਏ ਜਾਣਗੇ । ਉਹਨਾਂ ਦੇ ਨਾਲ ਜ਼ਾਫਰ ਅਲੀ ਚੇਅਰਮੈਨ ਮਾਰਕੀਟ ਕਮੇਟੀ ਮਲੇਰਕੋਟਲਾ,ਪ੍ਰਧਾਨ ਨਗਰ ਕੌਂਸਲ ਨਸਰੀਨ ਅਸ਼ਰਫ ਦੇ ਪਤੀ ਪ੍ਰਧਾਨ ਅਸ਼ਰਫ ਅਬਦੁੱਲਾ, ਅਬਦੁਲ ਮੁਹੰਮਦ ਹਲੀਮ ਮਿਲਕੋਵੈਲ ਅਤੇ ਦਰਸ਼ਨ ਸਿੰਘ ਦਰਦੀ (ਦੋਵੇਂ ਬਲਾਕ ਪ੍ਰਧਾਨ) ਅਸ਼ਰਫ ਕੂਰੈਸੀ, ਮਾਸਟਰ ਤਾਹਿਰ,ਚੌਧਰੀ ਮੁਹੰਮਦ ਅਕਰਮ,ਮੁਹੰਮਦ ਹਨੀਫ ਕੌੜਾ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਤੇ ਪਤਵੰਤੇ ਮੌਜੂਦ ਸਨ ।