ਸੈਣੀ ਮਹਾਂਸਭਾ ਰਜਿ.ਪੰਜਾਬ ਦੀ ਮੀਟਿੰਗ ਦੌਰਾਨ ਸੈਣੀ ਸਮਾਜ ਦੀ ਬਿਹਤਰੀ ਲਈ ਵਿਚਾਰ ਚਰਚਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 17 ਮਾਰਚ 2025: ਸੈਣੀ ਮਹਾਂ ਸਭਾ ਰਜਿ. ਪੰਜਾਬ ਦੇ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਸੈਣੀ ਸਮਾਜ ਦੀ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਸ. ਬਲਵੰਤ ਸਿੰਘ ਸੈਣੀ ਸਾਬਕਾ ਜਿਲਾ ਮਨੈਜ਼ਰ ਮਾਰਕਫੈੱਡ ਵਲੋਂ ਆਪਣੇ ਗ੍ਰਹਿ ਕੁਰਾਲੀ ਵਿਖੇ ਜਿਲਾ ਮੋਹਾਲੀ ਦੀ ਸੈਣੀ ਸਮਾਜ ਦੀ ਇਕ ਭਰਵੀਂ ਮੀਟਿੰਗ ਸੱਦੀ ਗਈ ਮੀਟਿੰਗ ਵਿੱਚ ਇਲਾਕੇ ਭਰ ਤੋਂ ਪੰਚ ਸਰਪੰਚ ਤੇ ਉਘੀਆਂ ਸਖਸੀਅਤਾਂ ਹਾਜਰ ਹੋਈਆਂ ਮੀਟਿੰਗ ਵਿੱਚ ਸੈਣੀ ਸਮਾਜ ਦੀ ਬਿਹਤਰੀ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਪੰਜਾਬ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਦਾ ਫ਼ੈਸਲਾ ਕੀਤਾ ਗਿਆ ਜਿਸ ਲਈ ਹਰ ਜਿਲਾ ਭਰ ਵਿੱਚ ਵੱਡੇ ਇਕੱਠ ਕਰਕੇ ਸਰਕਾਰ ਨੂੰ ਮੰਗ ਪੱਤਰ ਦਿਤੇ ਜਾਣਗੇ।
ਮੀਟਿੰਗ ਵਿੱਚ ਮਨਿੰਦਰ ਸਿੰਘ ਭੂਪ ਨਗਰ ਸਕੱਤਰ ਪੰਜਾਬ, ਜਿਲਾ ਕਨਵੀਨਰ ਨਿਰਮਲ ਸਿੰਘ ਹਰਲਾਲਪੁਰ, ਸਰਬਜੀਤ ਕੌਰ ਜਿਲਾ ਪ੍ਰਧਾਨ ਮਹਿਲਾਂ ਵਿੰਗ, ਸਰਪੰਚ ਜੁਝਾਰ ਸਿੰਘ ਸੈਣੀ ਮਾਜਰਾ, ਬਲਜੀਤ ਸੈਣੀ ਪਿੰਡ ਠਸਕਾ, ਜਸਪਾਲ ਸਿੰਘ ਸੈਣੀ ਖਿਜਰਾਬਾਦ, ਅਮਰੀਕ ਸਿੰਘ ਕੁਰਾਲੀ, ਮਨਮੋਹਨ ਸਿੰਘ ਕੁਰਾਲੀ, ਸਵਰਗਵਾਸੀ ਜਥੇਦਾਰ ਸੰਤ ਸਿੰਘ ਰੁੜਕੀ ਸਾਬਕਾ ਮੈਂਬਰ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਿਵਾਰਿਕ ਮੈਬਰ ਆਦਿ ਹਾਜਰ ਸਨ ਮੀਟਿੰਗ ਵਿੱਚ ਸ. ਬਲਵੰਤ ਸਿੰਘ ਸੈਣੀ ਜੀ ਨੂੰ ਜੁਆਇੰਟ ਸਕੱਤਰ ਪੰਜਾਬ ਤੇ ਦਫਤਰ ਸਕੱਤਰ ਦੀ ਜਿਂਮੇਵਾਰੀ ਦਿੱਤੀ ਗਈ ਜਿਸ ਲਈ ਸ. ਬਲਵੰਤ ਸਿੰਘ ਵਲੋਂ ਧੰਨਵਾਦ ਕੀਤਾ ਗਿਆ।