ਈਡੀਅਟ ਕਲੱਬ ਦਾ ਜਸਪਾਲ ਭੱਟੀ ਐਵਾਰਡ ਸਮਾਰੋਹ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਹੋਇਆ ਸੰਪੰਨ
ਬਿਆਸ-(ਬਲਰਾਜ ਸਿੰਘ ਰਾਜਾ ) ਈਡੀਅਟ ਕਲੱਬ ਪੰਜਾਬ ਵਲੋਂ ਆਪਣਾ ਸਲਾਨਾ ਜਸਪਾਲ ਭੱਟੀ ਐਵਾਰਡ ਸਮਾਰੋਹ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ।ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫ਼ਿਲਮੀ ਅਦਾਕਾਰ ਡਾ.ਰਾਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਆਯੋਜਿਤ ਕੀਤੇ ਪਦਮ ਭੂਸ਼ਣ ਜਸਪਾਲ ਭੱਟੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਅਵਾਰਡ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ਵਿਚ ਵਧੀਆ ਸੇਵਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ‘ਚ ਪਹੁੰਚੇ ਮੁੱਖ ਮਹਿਮਾਨ ਮੇਜਰ ਇਕਬਾਲ ਸਿੰਘ, ਕਲੱਬ ਦੇ ਚੇਅਰਮੈਨ ਡਾ.ਕੇ.ਐਸ.ਪਾਰਸ ਅਤੇ ਪੈਟਰਨ ਸ਼ੰਮੀ ਚੌਧਰੀ ਵੱਲੋਂ ਅਵਾਰਡੀਆਂ ਵਿੱਚੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਫ਼ਿਲਮੀ ਅਦਾਕਾਰ ਅਤੇ ਜਸਪਾਲ ਭੱਟੀ ਜੀ ਦੇ ਦੋਸਤ ਪ੍ਰੇਮ ਕਾਕੜੀਆ, ਸੁਰ ਸੰਗਮ ਅਵਾਰਡ ਪ੍ਰਸਿੱਧ ਗਾਇਕ ਅਸ਼ੋਕ ਮਸਤੀ, ਆਇਰਨ ਲੇਡੀ ਅਵਾਰਡ ਕੌਮਾਂਤਰੀ ਵੇਟ ਲਿਫਟਰ ਇੰਸਪੈਕਟਰ ਮੀਨਾ ਕੇ ਪਵਾਰ, ਰੰਗਾਂ ਦਾ ਜਾਦੂਗਰ ਕੁਲਵਿੰਦਰ ਸਿੰਘ ਸੰਧੂ, ਸੁਰਜੀਤ ਪਾਤਰ ਅਵਾਰਡ ਪ੍ਰਸਿੱਧ ਗੀਤਕਾਰ ਨਿੰਮਾ ਲੋਹਰਕਾ, ਹਰਫਨਮੌਲਾ ਅਦਾਕਾਰ ਫ਼ਿਲਮੀ ਅਦਾਕਾਰ ਪ੍ਰਿਤਪਾਲ ਪਾਲੀ, ਮਾਨਵਤਾ ਦੇ ਸੇਵਕ ਅਵਾਰਡ ਉਪਾਸਨਾ ਭਾਰਦਵਾਜ, ਬੈਸਟ ਪ੍ਰਿੰਸੀਪਲ ਅਵਾਰਡ ਅਮਰਪ੍ਰੀਤ ਕੌਰ, ਮਸਖਰੇ ਪੰਜਾਬ ਦੇ ਅਵਾਰਡ ਕਰਨਵੀਰ ਕੈਂਡੀ, ਸਮਰਾਟ ਏ ਜੋਤਿਸ਼ ਅਵਾਰਡ ਡਾ. ਰਾਜਨ ਸ਼ਰਮਾ ਨੂੰ ਦਿੱਤਾ ਗਿਆ। ਅਵਾਰਡ ਸਮਾਰੋਹ ਦਾ ਸਟੇਜ ਸੰਚਾਲਨ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਅਦਾਕਾਰ ਡਾ.ਰਾਜਿੰਦਰ ਰਿਖੀ ਨੇ ਕਰਦਿਆਂ ਕਲੱਬ ਵੱਲੋਂ ਕੀਤੇ ਜਾਂਦੇ ਕੰਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਤ ਕੀਤੇ ਗਏ ਫਿਲ਼ਮੀ ਅਦਾਕਾਰ ਅਤੇ ਜਸਪਾਲ ਭੱਟੀ ਜੀ ਦੇ ਪਰਮ ਮਿੱਤਰ ਪ੍ਰੇਮ ਕਾਕੜੀਆ ਨੇ ਜਸਪਾਲ ਭੱਟੀ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਤਾਜਾ ਕੀਤੀਆਂ। ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਸ਼ੋਕ ਮਸਤੀ ਅਤੇ ਉਹਨਾਂ ਦੀ ਪਤਨੀ ਨੇਹਾ ਨੇ ਆਪਣੇ ਗੀਤਾਂ ਨਾਲ ਵਧੀਆ ਸਮਾਂ ਬੰਨ੍ਹਿਆਂ। ਅੱਜ ਕਲ੍ਹ ਸੋਸ਼ਲ ਮੀਡੀਆ ਉਪਰ ਆਪਣੀਆਂ ਰੀਲਾਂ ਨਾਲ ਛਾਏ ਹੋਏ ਕਰਨਵੀਰ ਕੈਂਡੀ ਨੇ ਵੀ ਲੋਕਾਂ ਨੂੰ ਖੂਬ ਹਸਾਇਆ। ਜਗਦੀਪ ਥਿੰਦ, ਮਨਪ੍ਰੀਤ ਸ਼ੇਰਗਿੱਲ, ਇੰਦਰ ਸੰਧੂ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਛੋਟੀ ਬੱਚੀ ਭਕਤੀ ਅਰੋੜਾ ਨੇ ਇਕ ਡਾਂਸ ਆਈਟਮ ਨਾਲ ਸਭ ਦਾ ਮਨ ਮੋਹ ਲਿਆ। ਆਰ.ਐਸ ਪਬਲਿਕ ਸਕੂਲ ਦੇ ਛੋਟੇ ਬੱਚਿਆਂ ਵੱਲੋਂ ਗਿੱਧੇ ਦੀ ਬਹੁਤ ਹੀ ਵਧੀਆ ਅਦਾਕਾਰੀ ਨਾਲ ਸਾਰੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਫਿਲਮੀ ਅਦਾਕਾਰ ਅਰਵਿੰਦਰ ਭੱਟੀ, ਸ਼ਿਵਰਾਜ ਸਿੰਘ, ਸੰੰਜੀਵ ਭੰਡਾਰੀ, ਪਰਦੀਪ ਰਮਪਾਲ, ਪ੍ਰਿੰਸ ਬਾਵਾ, ਸੁਮੀਤ ਕਾਲੀਆ, ਸੂਬੇਦਾਰ ਸਰਬਜੀਤ ਸਿੰਘ, ਦੀਪਕ ਮਹਿਰਾ, ਦਲਜੀਤ ਸਿੰਘ ਅਰੋੜਾ, ਅਗਮ ਖੰਨਾ, ਧੈਰਿਆ ਮਹਿਰਾ, ਕਾਰਤਿਕ ਰਿਖੀ, ਜੰਮੂ ਤੋਂ ਸੰਧਿਆ ਗੁਪਤਾ, ਦਿਨੇਸ਼ ਬਜਾਜ, ਕੁਲਵੰਤ ਰਾਏ ਕਾਕਾ ਅਤੇ ਧਰੁਵ ਰਿਖੀ ਵੀ ਮੌਜੂਦ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਨੇ ਆਏ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਇਹ ਅਵਾਰਡ ਸਮਾਰੋਹ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਖੁਸ਼ਨੁਮਾ ਮਾਹੌਲ ‘ਚ ਸੰਪੰਨ ਹੋਇਆ।