ਬੀ.ਕੇ.ਯੂ ਲੱਖੋਵਾਲ ਡੇਰਾਬੱਸੀ ਵੱਲੋਂ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਮੁਕੰਮਲ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਮਾਰਚ 2025: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਦੀ ਮੀਟਿੰਗ ਜਥੇਬੰਦੀ ਦੇ ਮੁੱਖ ਦਫਤਰ ਨੇੜੇ ਟੋਲ ਪਲਾਜਾ ਦੱਪਰ ਵਿਖੇ ਹੋਈ।ਜਥੇਬੰਦੀ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਹੋਏ ਦੋ ਦਿਨਾਂ ਵਿਧਾਨ ਸਭਾ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਖੇਤੀ ਖਰੜਾ ਨੀਤੀ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ, ਜੋ ਕਿ ਸਲਾਘਾਯੋਗ ਉਪਰਾਲਾ ਹੈ।ਪਰੰਤੂ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਜੋ ਕਿ ਐਸ ਕੇ ਐਮ ਨਾਲ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਮਾਰਚ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਦੀਆਂ ਤਿਆਰੀਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾ ਬੱਸੀ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬਸੀ ਵੱਲੋਂ ਆਪਣੀਆਂ ਟਰੈਕਟਰ ਟਰਾਲੀਆਂ ਤੋਂ ਇਲਾਵਾ ਸਮੇਤ ਕਾਰਾਂ ਜੀਪਾਂ ਦੇ ਵੱਡੇ ਕਾਫਲੇ ਦੇ ਨਾਲ ਲੈਸ ਹੋ ਕੇ ਚਾਰ ਮਾਰਚ ਰਾਤ ਨੂੰ ਮੋਰਚੇ ਵਾਲੀ ਥਾਂ ਉੱਪਰ ਪਹੁੰਚਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਵੱਲੋਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ, ਕਿ ਆਪੋ ਆਪਣੇ ਸਾਧਨਾ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਚੰਡੀਗੜ੍ਹ ਵਿਖੇ ਮੋਰਚੇ ਵਾਲੀ ਥਾਂ 'ਤੇ ਪਹੁੰਚਣ। ਅੱਜ ਮੀਟਿੰਗ ਦੌਰਾਨ ਮਨਪ੍ਰੀਤ ਸਿੰਘ ਕਾਰਜਕਾਰੀ ਮੈਂਬਰ ਪੰਜਾਬ ਬੀਕੇਯੂ ਲੱਖੋਵਾਲ ਤੋਂ ਇਲਾਵਾ ਬਲਾਕ ਪ੍ਰਧਾਨ ਕਰਮ ਸਿੰਘ ਬਰੌਲੀ ਕੁਲਦੀਪ ਸਿੰਘ ਸਰਸੀਣੀ ਜਗਤਾਰ ਸਿੰਘ ਝਰਮੜੀ ਰਣਜੀਤ ਸਿੰਘ ਰਾਣਾ ਭਗਵਾਨਪੁਰ ਪਰਮਜੀਤ ਸਿੰਘ ਦੱਪਰ ਗੁਰਪਾਲ ਸਿੰਘ ਦੱਪਰ ਸਾਹਿਬ ਸਿੰਘ ਦੱਪਰ ਸੈਕਟਰੀ ਸ਼ੇਰ ਸਿੰਘ ਦੱਪਰ ਨਿਕਾ ਸਿੰਘ ਝਰਮੜੀ ਹਰੀ ਰਾਮ ਦੱਪਰ ਹਰਪਾਲ ਸਿੰਘ ਚੌਂਦਹੇੜੀ ਗੁਰਮੁਖ ਸਿੰਘ ਡਹਿਰ ਹਰੀ ਸਿੰਘ ਰੰਗੀ ਨਰਿੰਦਰ ਸਿੰਘ ਜਵਾਹਰਪੁਰ ਰਾਮ ਸਿੰਘ ਜੰਡਲੀ ਸਿੰਘ ਸੁਰਜੀਤ ਸਿੰਘ ਅੰਬ ਛਪਾ ਕਰਨੈਲ ਸਿੰਘ ਤੋਗਾਪੁਰ ਰਘਬੀਰ ਸਿੰਘ ਦੱਪਰ ਛੱਜਾ ਸਿੰਘ ਦੱਪਰ ਹਾਜ਼ਰ ਸਨ।