ਭਾਰਤ ਸਰਕਾਰ ਦਾ ਕੇਂਦਰੀ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨਸ਼ਿਆਂ ਨੂੰ ਖਦੇੜਣ ਲਈ ਵਚਨਬੱਧ- ਸੁਖਵਿੰਦਰ ਬਿੰਦਰਾ
ਬਾਬੂਸ਼ਾਹੀ ਬਿਊਰੋ
ਦਿੱਲੀ/ਲੁਧਿਆਣਾ, 3 ਮਾਰਚ 2025 : ਭਾਰਤ ਸਰਕਾਰ ਦੇ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇਸ਼ ਵਿਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਵਚਨਬੱਧ ਹੈ,ਅਤੇ ਇਸ ਦੇ ਲਈ ਪ੍ਰਧਾਨਮੰਤਰੀ ਨਰੇਂਦਰ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੰਤਰਾਲੇ ਦੇ ਕੇਂਦਰੀ ਮੰਤਰੀ ਡਾਕਟਰ ਵਿਰੇਂਦਰ ਕੁਮਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੇ ਜਾ ਰਹੇ ਨੇ,ਅਤੇ ਦੇਸ਼ ਭਰ ਵਿਚ ਇਸ ਮੁਹਿਮ ਨੂੰ ਹੁਲਾਰਾ ਦਿੱਤਾ ਜਾ ਰਿਹੈ। ਇਹਨਾਂ ਵਿਚਾਰਾਂ ਦੀ ਜਾਣਕਾਰੀ ਨੈਸ਼ਨਲ ਇੰਸਟੀਚਉਟ ਆਫ਼ ਸੋਸ਼ਲ ਡਿਫੈਂਸ ( ਐਨ.ਆਈ.ਐਸ.ਡੀ ) ਦੇ ਮੈਂਬਰ ਸੁਖਵਿੰਦਰ ਸਿੰਘ ਬਿੰਦਰਾ ਨੇ ਮੀਡੀਆ ਨਾਲ ਇਕ ਵਿਸ਼ੇਸ਼ ਮਿਲਣੀ ਦੌਰਾਨ ਦਿੱਤੀ।
ਉਹਨਾਂ ਕਿਹਾ ਕਿ ਉਹ ਆਪਣੇ ਦਿੱਲੀ ਅਤੇ ਲੁਧਿਆਣਾ ਦਫ਼ਤਰ ਵਿਚ ਲਗਾਤਾਰ ਨਸ਼ੇ ਦੇ ਇਸ ਗੰਭੀਰ ਵਿਸ਼ੇ ‘ਤੇ ਅਧਿਕਾਰੀਆਂ ਨਾਲ ਕੇਂਦਰ ਸਰਕਾਰ ਦੀ ਸੋਚ ਤੇ ਚਰਚਾ ਕਰਕੇ ਲਾਗੂ ਕਰਵਾਉਣ ਦੀ ਵਿਉਂਤਬੰਦੀ ਕਰਦੇ ਰਹਿੰਦੇ ਨੇ।ਉਹਨਾਂਦੱਸਿਆਂ ਕਿ ਨਸ਼ੇ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਨੂੰ ਲੈ ਕੇ ਜਨਵਰੀ ਨੂੰ ਲੁਧਿਆਣਾ ਦੀ ਪੀ ਏ ਯੂ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਗਈ ਸੀ।ਜਦਕਿ ਇਸ ਤਰਾਂ ਦੀ ਰੈਲੀ ਅਪ੍ਰੈਲ ਵਿਚ ਪੰਜਾਬ ਦੇ ਅੰਮ੍ਰਿਤਸਰ ਵਿਚ ਕੀਤੀ ਜਾਣੀ ਹੈ ।ਜਿਸ ਵਿਚ ਕੇਂਦਰੀ ਮੰਤਰੀ ਡਾਕਟਰ ਵੀਰੇਂਦਰ ਕੁਮਾਰ ਦੇ ਪਹੁੰਚਣ ਦੀ ਵੀ ਆਸ ਹੈ।ਉਹਨਾਂ ਕਿਹਾ ਕਿ ਮੰਤਰਾਲੇ ਦੀਆਂ ਕੋਸ਼ਿਸ਼ਾਂ ਦੇ ਚਲਦਿਆਂ ਹੁਣ ਤੱਕ 10 crore ਤੋਂ ਵੱਧ ਨਸ਼ੇ ਦੇ ਆਦੀ ਲੋਕਾਂ ਨੂੰ ਸੰਪਰਕ ਕਰਕੇ ਬਦਲਾਵ ਲਿਆਂਦਾ ਗਿਆ ਹੈ|
ਸੁਖਵਿੰਦਰ ਸਿੰੰਘ ਬਿੰਦਰਾ ਸਾਬਕਾ ਚੇਅਰਮੈਨ, ਯੁਵਾ ਵਿਕਾਸ ਵਿਭਾਗ (ਪੰਜਾਬ ਸਰਕਾਰ) ਨੇ ਦੱਸਿਆਂ ਕਿ ਨਸ਼ੇ ਦੀ ਲਤ ਨੂੰ ਖਾਸਕਰ ਨੌਜਵਾਨਾਂ ਵਿਚ ਨਸ਼ੇ ਦੀ ਵੱਧਦੀ ਬੁਰਾਈ ਨੂੰ ਖਤਮ ਕਰਨ ਦੇ ਲਈ ਸਵੈ ਸੇਵੀ ਸੰਸਥਾਵਾਂ ਨੂੰ ਕੇਂਦਰੀ ਸਰਕਾਰ ਵੱਲੋਂ ਮਜਬੂਤ ਕੀਤਾ ਜਾ ਰਿਹਾ ਹੈ।ਤਾਕਿ ਉਹ ਆਪਣੇ ਇਲਾਕਿਆ ਵਿਚ ਨਸ਼ੇ ਦੀ ਬੀਮਾਰੀ ਨਾਲ ਗ੍ਰਸਤ ਲੋਕਾਂ ਨੂੰ ਨਿੱਜੀ ਤੌਰ ‘ਤੇ ਮਿਲਣ ਅਤੇ ਉਹਨਾਂ ਦੇ ਅੰਦਰ ਨਸ਼ੇ ਨਾਲ ਲੜਨ ਦੀ ਇੱਛਾਸ਼ਕਤੀ ਪੈਦਾ ਕਰਨ।ਬਿੰਦਰਾ ਨੇ ਕਿਹਾ ਕਿ ਨਸ਼ਾ ਛੱੜਣ ਤੋਂ ਬਾਅਦ ਲੋਕਾਂ ਦੇ ਮੁੜ ਵਸੇਵੇ ਅਤੇ ਉਹਨਾਂ ਦੇ ਕੰਮ ਕਾਰ ਸਥਾਪਿਤ ਕਰਨ ਵਿਚ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।