ਬਹੁਜਨ ਭੀਮ ਆਰਮੀ ਸਮੇਤ ਹੋਰਨਾਂ ਆਗੂਆਂ ਵੱਲੋਂ ਬਾਬਾ ਹਰਜੀਤ ਸਿੰਘ ਰਾਏਕੋਟ ਨਾਲ ਹਮਦਰਦੀ ਪ੍ਰਗਟ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 03 ਮਾਰਚ 2025- ਸ਼ਬਦ ਗੁਰੂ ਗੁਰਮਤਿ ਅਕੈਡਮੀ, ਰਾਏਕੋਟ ਦੇ ਮੁੱਖ ਸੇਵਾਦਾਰ/ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੇ ਧਾਰਮਿਕ ਮਾਮਲਿਆਂ ਬਾਰੇ ਚੇਅਰਮੈਨ ਬਾਬਾ ਹਰਜੀਤ ਸਿੰਘ ਰਾਏਕੋਟ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੀ ਵੱਡੀ ਭੈਣ ਬੀਬੀ ਸੁਖਵਿੰਦਰ ਕੌਰ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ।
ਇਸ ਦੌਰਾਨ ਬਹੁਜਨ ਭੀਮ ਆਰਮੀ, ਪੰਜਾਬ ਸੰਗਠਨ ਦੀ ਇੱਕ ਸ਼ੋਕ ਮੀਟਿੰਗ ਨੇੜਲੇ ਪਿੰਡ ਬੱਸੀਆਂ ਵਿਖੇ ਹੋਈ।ਜਿਸ 'ਚ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਬੱਸੀਆਂ ਜ਼ਿਲ੍ਹਾ ਪ੍ਰਧਾਨ, ਸਤਪਾਲ ਸਿੰਘ ਬੱਸੀਆਂ ਜ਼ਿਲ੍ਹਾ ਉਪ ਪ੍ਰਧਾਨ, ਕਰਮਜੀਤ ਕੌਰ ਸਰੋਏ(ਬੱਸੀਆਂ)ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਰਮਨਦੀਪ ਕੌਰ ਉਪ ਪ੍ਰਧਾਨ, ਤਰਸੇਮ ਸਿੰਘ ਪ੍ਰਧਾਨ ਬੱਸੀਆਂ, ਹਰੀ ਸਿੰਘ ਹੈਰੀ ਸ਼ਹਿਰੀ ਪ੍ਰਧਾਨ, ਰਾਏਕੋਟ, ਗਗਨਦੀਪ ਸਿੰਘ ਸ਼ਹਿਰੀ ਉਪ ਪ੍ਰਧਾਨ, ਗੁਰਦੇਵ ਸਿੰਘ ਸ਼ਹਿਰੀ ਸੈਕਟਰੀ, ਚਰਨਜੀਤ ਸਿੰਘ ਚਰਨਾ, ਰੂਪ ਸਿੰਘ ਸ਼ਾਮਲ ਸਨ। ਇਸ ਮੌਕੇ ਇੱਕ ਸ਼ੋਕ ਮਤੇ 'ਚ ਬਹੁਜਨ ਭੀਮ ਆਰਮੀ ਦੇ ਆਗੂਆਂ ਵੱਲੋਂ ਬਾਬਾ ਹਰਜੀਤ ਸਿੰਘ ਰਾਏਕੋਟ ਨਾਲ ਉਨ੍ਹਾਂ ਦੀ ਸਤਿਕਾਰਯੋਗ ਭੈਣ ਬੀਬੀ ਸੁਖਵਿੰਦਰ ਕੌਰ ਦੇ ਬੇ-ਵਕਤ ਅਕਾਲ ਚਲਾਣੇ 'ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਦਿਲੀ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਿੱਛੇ ਦੁਖੀ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸ ਦੋਰਾਨ ਸ੍ਰੀ ਗੁਰੂ ਰਵਿਦਾਸ ਮਿਸ਼ਨ, ਪੰਜਾਬ ਦੇ ਚੇਅਰਮੈਨ ਸ੍ਰ. ਹਰਫੂਲ ਸਿੰਘ ਸਰੌਦ, ਮਜ਼ਦੂਰ ਨਰੇਗਾ ਮਿਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸ੍ਰ.ਰਾਜਵਿੰਦਰ ਸਿੰਘ ਸੋਹੀਆਂ(ਮਲੌਦ), ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੋਤੀ(ਕੁੱਪ ਕਲਾਂ), ਸਾਬਕਾ ਸਰਪੰਚ ਕੁਲਵਿੰਦਰ ਸਿੰਘ ਤੁੰਗਾਂਹੇੜੀ(ਰਾਏਕੋਟ), ਟਰੱਕ ਯੂਨੀਅਨ ਮਲੌਦ ਦੇ ਹੈੱਡ ਮੁਨਸ਼ੀ ਹਰਕਿੰਦਰ ਸਿੰਘ ਕਾਲੀਆ(ਰਾਮਗੜ੍ਹ ਸਰਦਾਰਾਂ), ਜੂਨੀਅਰ ਮੁਨਸ਼ੀ ਰਵਿੰਦਰ ਸਿੰਘ ਸੋਨੀ(ਬੜੂੰਦੀ), ਸ੍ਰ. ਜਗਦੀਸ਼ ਸਿੰਘ ਭੱਟੀ(ਲੋਹਟਬੱਦੀ) ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਉੱਘੇ ਸਮਾਜ ਸੇਵਕ/ਵਾਤਾਵਰਨ ਪ੍ਰੇਮੀ ਅਵਤਾਰ ਸਿੰਘ ਲੋਹਟਬੱਦੀ ਨੇ ਵੀ ਇਸ ਦੁੱਖ ਦੀ ਘੜੀ 'ਚ ਬਾਬਾ ਹਰਜੀਤ ਸਿੰਘ ਰਾਏਕੋਟ ਨਾਲ ਦੁੱਖ ਸਾਂਝਾ ਕਰਦਿਆਂ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ।