ਨਸ਼ੇ ਦੀ ਓਵਰਡੋਜ ਨਾਲ ਨਸ਼ੇੜੀ ਨੌਜਵਾਨ ਦੀ ਮੌਤ, ਨਹੀਂ ਹੋਈ ਪਹਿਚਾਣ, ਪੁਲਿਸ ਨੇ ਲਾਸ਼ ਲਿੱਤੀ ਕਬਜ਼ੇ ਵਿੱਚ
ਦੀਪਕ ਜੈਨ
ਜਗਰਾਉਂ - ਨਸ਼ਿਆਂ ਨਾਲ ਗੁਲਤਾਨ ਹੋ ਚੁੱਕੇ ਜਗਰਾਉਂ ਦੇ ਬਦਨਾਮ ਇਲਾਕੇ ਰਾਏਕੋਟ ਰੋਡ ਦੇ ਗਾਂਧੀ ਮਹੱਲੇ ਤੋਂ ਕੁਝ ਦੂਰੀ ਤੇ ਇੱਕ ਖੰਡਰ ਨੁਮਾ ਖਾਲੀ ਪਈ ਇਮਾਰਤ ਵਿੱਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਲੋਕਾਂ ਨੇ ਉੱਥੇ ਸਾਇੰਸ ਕਾਲਜ ਦੇ ਨਜ਼ਦੀਕ ਖਾਲੀ ਪਈ ਇਮਾਰਤ ਅੰਦਰ ਨੌਜਵਾਨ ਨੂੰ ਪਏ ਹੋਏ ਦੇਖਿਆ ਤਾਂ ਜਦੋਂ ਅੰਦਰ ਜਾ ਕੇ ਚੈੱਕ ਕੀਤਾ ਗਿਆ ਤਾਂ ਉਸ ਦੇ ਸਰੀਰ ਵਿੱਚ ਨਸ਼ਾ ਲਗਾਉਣ ਵਾਲੀ ਸਰਿੰਜ ਲੱਗੀ ਹੋਈ ਸੀ ਅਤੇ ਉਕਤ ਨੌਜਵਾਨ ਨਸ਼ੇ ਦੀ ਓਵਰਡੋਜ ਕਾਰਨ ਮੌਕੇ ਤੇ ਹੀ ਮਰ ਚੁੱਕਾ ਸੀ।
ਇਲਾਕਾ ਵਾਸੀਆਂ ਨੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਆ ਕੇ ਲਾਸ਼ ਆਪਣੇ ਵਿੱਚ ਕਬਜ਼ੇ ਵਿੱਚ ਲੈ ਲਿੱਤੀ. ਥਾਣਾ ਸਿਟੀ ਜਗਰਾਉਂ ਵੱਲੋਂ ਉਕਤ ਨੌਜਵਾਨ ਦੀ ਪਹਿਚਾਣ ਕਰਵਾਉਣ ਲਈ ਇਲਾਕੇ ਦੇ ਵਾਰਡ ਨੰਬਰ 10 ਦੇ ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਸਹੋਤਾ ਨੂੰ ਬੁਲਾ ਕੇ ਉਕਤ ਨੌਜਵਾਨ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਕੌਂਸਲਰ ਵੀ ਉਕਤ ਨੌਜਵਾਨ ਦੀ ਪਹਿਚਾਣ ਬਾਰੇ ਕੁਝ ਵੀ ਦੱਸ ਨਹੀਂ ਸਕਿਆ। ਕੌਂਸਲਰ ਨੇ ਪੱਤਰਕਾਰ ਨੂੰ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਹੀ ਉਸ ਦੇ ਵਾਰਡ ਅੰਦਰ ਨਸ਼ੇ ਦੀ ਓਵਰਡੋਜ ਕਾਰਨ ਇਹ ਚੌਥੀ ਮੌਤ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਾਰਡ ਨੰਬਰ 10 ਨਸ਼ਿਆਂ ਲਈ ਕਿੰਨਾ ਬਦਨਾਮ ਹੋ ਚੁੱਕਾ ਹੈ।