ਫਰੀਦਕੋਟ ਪੁਲਿਸ ਵੱਲੋਂ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ 07 ਨਸ਼ਾ ਤਸਕਰ ਕੀਤੇ ਕਾਬੂ
31 ਗ੍ਰਾਮ 27 ਮਿਲੀਗ੍ਰਾਮ ਹੈਰੋਇਨ, 70 ਨਸ਼ੀਲੀਆਂ ਗੋਲੀਆਂ, 100 ਕੈਪਸੂਲ ਅਤੇ 10,000/- ਰੁਪਏ ਡਰੱਗ ਮਨੀ ਕੀਤੀ ਬਰਾਮਦ
ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾ ਵੀ ਦਰਜ ਸਨ ਨਸ਼ੇ ਅਤੇ ਚੋਰੀ ਤਹਿਤ 07 ਕ੍ਰਿਮੀਨਲ ਕੇਸ
ਨਸ਼ੇ ਦੀ ਦਲਦਲ ਵਿੱਚ ਕੱਢਣ ਲਈ 05 ਵਿਅਕਤੀਆਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਦਰਾਂ ਵਿੱਚ ਕਰਵਾਇਆ ਗਿਆ ਭਰਤੀ
ਪਿਛਲੇ 07 ਮਹੀਨਿਆ ਦੌਰਾਨ 154 ਮੁਕੱਦਮੇ ਦਰਜ ਕਰਕੇ 206 ਨਸ਼ਾ ਤਸਕਰ ਕੀਤੇ ਕਾਬੂ
ਫਰੀਦਕੋਟ ਪੁਲਿਸ ਨਸ਼ਿਆ ਨੂੰ ਜੜ੍ਹ ਤੋ ਖਤਮ ਕਰਨ ਲਈ ਪੂਰੀ ਤਰ੍ਹਾ ਵਚਨਬੱਧ
ਫਰੀਦਕੋਟ 03 ਮਾਰਚ (ਪਰਵਿੰਦਰ ਸਿੰਘ ਕੰਧਾਰੀ ) ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪਿਛਲੇ 07 ਮਹੀਨਿਆ ਦੌਰਾਨ 154 ਮੁਕੱਦਮੇ ਦਰਜ ਕਰਕੇ 206 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਹਿਤ ਪਿਛਲੇ 24 ਘੰਟੇ ਅੰਦਰ ਨਸ਼ਿਆ ਖਿਲਾਫ 05 ਮੁਕੱਦਮੇ ਦਰਜ ਕਰਕੇ 02 ਮਹਿਲਾ ਸਮੇਤ 07 ਨਸ਼ਾ ਤਸਕਰ ਨੂੰ 31 ਗ੍ਰਾਮ 27 ਮਿਲੀਗ੍ਰਾਮ ਹੈਰੋਇਨ, 70 ਨਸ਼ੀਲੀਆਂ ਗੋਲੀਆਂ, 100 ਕੈਪਸੂਲ ਅਤੇ 10,000 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਥਾਣੇਦਾਰ ਸੁਖਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਾਦਿਕ ਵੱਲੋਂ ਸੀਮਾ ਕੁਮਾਰੀ ਪਤਨੀ ਸੂਰਜ ਕੁਮਾਰ ਵਾਸੀ ਨੇੜੇ ਫਾਟਕ ਭੋਲੂਵਾਲਾ ਰੋਡ, ਫਰੀਦਕੋਟ ਅਤੇ ਸੂਰਜ ਕੁਮਾਰ ਪੁੱਤਰ ਅਜੀਤ ਬਿੰਦ ਵਾਸੀ ਨੇੜੇ ਫਾਟਕ ਭੋਲੂਵਾਲਾ ਰੋਡ, ਫਰੀਦਕੋਟ ਨੂੰ 30 ਨਸ਼ੀਲੀਆਂ ਗੋਲੀਆਂ, 100 ਕੈਪਸੂਲ ਅਤੇ 10,000 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ। ਜਿਸ ਤੇ ਮੁਕੱਦਮਾ ਨੰਬਰ 15 ਮਿਤੀ 02.03.2025 ਅ/ਧ 22(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਾਦਿਕ ਦਰਜ ਰਜਿਸਟਰ ਕੀਤਾ ਗਿਆ।
ਇਸੇ ਤਰ੍ਹਾਂ ਥਾਣੇਦਾਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਫਰੀਦਕੋਟ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਦਾਣਾ ਮੰਡੀ ਫਰੀਦਕੋਟ ਵਿੱਚ ਦੀ ਜਾ ਰਹੇ ਸੀ ਤਾਂ ਇੱਕ ਨੌਜਵਾਨ ਨੂੰ ਸ਼ੱਕ ਦੀ ਬਿਨਾਹ ਪਰ ਰੋਕਣ ਉਪਰੰਤ ਤਲਾਸੀ ਕੀਤੀ ਤਾ ਦੋਸੀ ਪਾਸੋ ਕੁੱਲ 40 ਨਸੀਲੀਆ ਗੋਲੀਆ ਬਰਾਮਦ ਹੋਈਆ ਜਿਸਤੇ ਮੁਕੱਦਮਾ ਨੰਬਰ 66 ਮਿਤੀ 02.03.2025 ਅ/ਧ 22(ਏ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਹੀਰਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਗਲੀ ਨੰ.03 ਸੰਜੇ ਨਗਰ, ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੇ ਖਿਲਾਫ ਇਸ ਤੋ ਪਹਿਲਾ ਵੀ ਮੁਕੱਦਮਾ ਨੰਬਰ 23 ਮਿਤੀ 27.02.2020 ਅ/ਧ 21/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਰੀਦਕੋਟ, ਮੁਕੱਦਮਾ ਨੰਬਰ 139 ਮਿਤੀ 24.06.2021 ਅ/ਧ 21(ਬੀ) ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ, ਮੁਕੱਦਮਾ ਨੰਬਰ 149 ਮਿਤੀ 05.05.2022 ਅ/ਧ 21(ਸੀ)/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮੇ ਦਰਜ ਰਜਿਸਟਰ ਹਨ।
ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ .ਥ. ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਗਸਤ ਦੇ ਸਬੰਧ ਵਿੱਚ ਜੈਤੋ ਰੋਡ ਪੁਲ ਸੂਆ ਪਾਰ ਕਰਕੇ ਜੈਤੋ ਸਾਈਡ ਬੇਅਬਾਦ ਬੰਦ ਪਈ ਫੈਕਟਰੀ ਕੋਟਕਪੂਰਾ ਪਾਸ ਪੁੱਜੇ ਤਾ ਸਾਹਮਣੇ ਤੋ 02 ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿਨਾਂ ਨੇ ਆਪਣੇ ਹੱਥਾਂ ਵਿੱਚੋਂ ਮੋਮੀ ਲਿਫਾਫੇ ਜਮੀਨ ਪਰ ਸੁੱਟ ਦਿੱਤੇ ਅਤੇ ਜੈਤੋ ਵੱਲ ਤੇਜ ਕਦਮੀ ਤੁਰਨ ਲੱਗੇ ਜਿਹਨਾਂ ਨੂੰ ਕਾਬੂ ਕਰਕੇ ਉਹਨਾਂ ਵੱਲੋਂ ਜਮੀਨ ਪਰ ਸੁੱਟੇ ਲਿਫਾਫਿਆਂ ਨੂੰ ਚੁੱਕ ਕੇ ਖੋਲ ਕੇ ਚੈੱਕ ਕੀਤਾ ਤਾਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸਤੇ ਮੁਕੱਦਮਾ ਨੰਬਰ 46 ਮਿਤੀ 02.03.2025 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ ਦਰਜ ਕਰਕੇ ਦੋਸ਼ੀ ਪੰਕਜ ਕੁਮਾਰ ਉਰਫ ਬਿੱਲਾ ਪੁੱਤਰ ਤਿਲਕ ਰਾਜ ਵਾਸੀ ਸੁਰਗਾਪੁਰੀ ਕੋਟਕਪੂਰਾ ਅਤੇ ਬੱਬਲ ਪੁੱਤਰ ਅਮਰ ਰਾਮ ਵਾਸੀ ਛੱਜਘਾੜਾ ਮੁਹੱਲਾ ਕੋਟਕਪੂਰਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਬੱਬਲ ਪੁੱਤਰ ਅਮਰ ਰਾਮ ਵਾਸੀ ਛੱਜਘਾੜਾ ਮੁਹੱਲਾ ਕੋਟਕਪੂਰਾ ਦੇ ਖਿਲਾਫ ਇਸ ਤੋ ਪਹਿਲਾ ਵੀ ਮੁਕੱਦਮਾ ਨੰਬਰ 52 ਮਿਤੀ 30.03.2019 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ, ਮੁਕੱਦਮਾ ਨੰਬਰ 127 ਮਿਤੀ 23.09.2023 ਅ/ਧ 457/380/120(ਬੀ) ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਕੋਟਕਪੂਰਾ, ਮੁਕੱਦਮਾ ਨੰਬਰ 121 ਮਿਤੀ 21.06.2024 ਅ/ਧ 29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮੇ ਦਰਜ ਰਜਿਸਟਰ ਹਨ।
ਥਾਣੇਦਾਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਦਰ ਕੋਟਕਪੂਰਾ ਦੀ ਨਿਗਰਾਨੀ ਹੇਠ ਸ:ਥ: ਨਵਦੀਪ ਸਿੰਘ ਇੰਚਾਰਜ ਚੋਕੀ ਪੰਜਗਰਾਈ ਕਲਾਂ ਪੁਲਿਸ ਪਾਰਟੀ ਸਮੇਤ ਗਸਤ ਅਤੇ ਚੈਕਿੰਗ ਦੇ ਸਬੰਧ ਵਿੱਚ ਚੋਕੀ ਪੰਜਗਰਾਈਂ ਕਲਾਂ ਤੋਂ ਦੇਵੀਵਾਲਾ ਸਾਈਡ ਪੁੱਜੇ ਤਾਂ ਪਿੰਡ ਦੇਵੀਵਾਲਾ ਦੀ ਤਰਫੌਂ ਇੱਕ ਔਰਤ ਪੈਦਲ ਆਉਦੀਂ ਦਿਖਾਈ ਦਿੱਤੀ, ਜਿਸ ਨੂੰ ਮਹਿਲਾ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਅਮਨਦੀਪ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਸੰਧੂ ਪੱਤੀ ਪੰਜਗਰਾਈ ਕਲ੍ਹਾ ਦੱਸਿਆ। ਥਾਣਾ ਸਦਰ ਕੋਟਕਪੂਰਾ ਤੋ ਸ:ਥ ਬਲਵਿੰਦਰ ਸਿੰਘ ਸਾਥੀ ਕਰਮਚਾਰੀ ਸਮੇਤ ਮੋਕਾ ਪਰ ਪੁੱਜੇ ਅਤੇ ਉਸ ਔਰਤ ਦੀ ਤਲਾਸ਼ੀ ਕੀਤੀ ਤਾ ਇਸ ਪਾਸੋ 07 ਗ੍ਰਾਮ ਹੈਰੋਇਨ ਬਰਾਮਦ ਹੋਇਆ, ਜਿਸ ਤੇ ਮੁਕੱਦਮਾ ਨੰਬਰ 34 ਮਿਤੀ 02.03.2025 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।
ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸ.ਥ ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿੱਚ ਕੋਟਕਪੂਰਾ ਰੋਡ ਤੋ ਹੁੰਦੇ ਹੋਏ ਕੋਰਟ ਕੰਪਲੈਕਸ ਜੈਤੋ ਵੱਲ ਜਾ ਰਿਹਾ ਸੀ। ਕੋਰਟ ਕੰਪਲੈਕਸ ਨੇੜੇ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਖਿਸਕਣ ਲੱਗਾ ਤਾ ਸ਼ੱਕ ਦੀ ਬਿਨਾਹ ਪਰ ਉਸਦੀ ਤਲਾਸ਼ੀ ਕੀਤੀ ਗਈ ਤਾ ਉਸ ਪਾਸੋ 04 ਗ੍ਰਾਮ 27 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 21 ਮਿਤੀ 02.03.2025 ਅ/ਧ 21(ਏ)/61/85 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਮੋਹਿੰਦਰ ਕੁਮਾਰ ਉਰਫ ਬਾਦਰ ਪੁੱਤਰ ਇੰਦਰ ਦੇਵ ਵਾਸੀ ਡਾ. ਅੰਬੇਦਕਰ ਨਗਰ, ਜੈਤੋ ਵਜੋ ਹੋਈ ਹੈ। ਦੋਸ਼ੀ ਮੋਹਿੰਦਰ ਕੁਮਾਰ ਉਰਫ ਬਾਦਰ ਪੁੱਤਰ ਇੰਦਰ ਦੇਵ ਵਾਸੀ ਡਾ. ਅੰਬੇਦਕਰ ਨਗਰ, ਜੈਤੋ ਦੇ ਖਿਲਾਫ ਇਸ ਤੋ ਪਹਿਲਾ ਵੀ ਮੁਕੱਦਮਾ ਨੰਬਰ 88 ਮਿਤੀ 11.06.2024 ਅ/ਧ 379/411 ਆਈ.ਪੀ.ਸੀ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ।
ਉਕਤ ਮੁਕੱਦਮਿਆ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਅਦਲਾਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤੇ ਜਾ ਰਹੇ ਹਨ ਤਾਂ ਜੋ ਇਹਨਾਂ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਸ ਤੋ ਇਲਾਵਾ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਰਹੀ ਹੈ।
ਇਸਦੇ ਨਾਲ ਹੀ ਜਿੱਥੇ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ, ਉਥੇ ਹੀ ਇਸ ਦਲਦਲ ਦੇ ਵਿੱਚ ਫਸੇ ਹੋਏ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਨਸ਼ਾ ਛੁਡਾਉ ਕੇਂਦਰ ਦੇ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ। ਇਸੇ ਤਹਿਤ ਫਰੀਦਕੋਟ ਪੁਲਿਸ ਵੱਲੋਂ 05 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਹਨਾਂ ਨੂੰ ਹਰ ਪ੍ਰਕਾਰ ਦੀ ਮਦਦ ਅਤੇ ਸਹੂਲਤ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਨਸ਼ਿਆਂ ਵੱਲੋਂ ਹਟਾ ਕੇ ਇੱਕ ਵਧੀਆਂ ਜਿੰਦਗੀ ਦਿੱਤੀ ਜਾ ਸਕੇ।