ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਅਥਲੈਟਿਕਸ ਮੀਟ 19 ਅਤੇ 20 ਫਰਵਰੀ ਨੂੰ
ਰੋਹਿਤ ਗੁਪਤਾ
ਬਟਾਲਾ, 12 ਫਰਵਰੀ 2025 : ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਮਿਤੀ 19 ਅਤੇ 20 ਫਰਵਰੀ ਨੂੰ ਸੂਬਾ ਪੱਧਰੀ ਅਥਲੈਟਿਕਸ ਮੀਟ ਹੋਵੇਗੀ, ਜਿਸ ਸਬੰਧੀ ਵੱਡੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਟੈਕਨੀਕਲ ਇੰਸਟੀਟਿਊਸ਼ਨ ਸਪੋਰਟਸ ਵੱਲੋਂ ਕਰਵਾਈ ਜਾ ਰਹੀ ਇਸ ਸੂਬਾ ਪੱਧਰੀ ਮੀਟ ਸਬੰਧੀ ਗੱਲਬਾਤ ਕਰਦਿਆਂ ਪੀ.ਟੀ.ਆਈ.ਐਸ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਪਰਮਵੀਰ ਸਿੰਘ ਮੱਤੇਵਾਲ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਅਥਲੈਟਿਕਸ ਮੀਟ ਵਿੱਚ ਪੰਜਾਬ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਪੋਲੀਟੈਕਨਿਕ ਕਾਲਜਾਂ ਦੇ ਵਿਦਿਆਰਥੀਆਂ ਦੇ 100 ਮੀਟਰ 200 ਮੀਟਰ 400 ਮੀਟਰ 800 ਮੀਟਰ 1500 ਮੀਟਰ ਦੌੜ, ਸ਼ਾਰਟ ਪੁੱਟ, ਲੋਂਗ ਜੰਪ, ਹਾਈ ਜੰਪ ਤੋਂ ਇਲਾਵਾ ਹੋਰ ਕਈ ਮੁਕਾਬਲੇ ਕਰਵਾਏ ਜਾਣਗੇ।
ਉਨਾਂ ਦੱਸਿਆ ਕਿ ਇਸ ਅਥਲੈਟਸਮੀਟ ਦਾ ਆਰੰਭ ਹਲਕਾ ਬਟਾਲਾ ਦੇ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਕਰਨਗੇ, ਦੂਸਰੇ ਦਿਨ ਦਾ ਆਰੰਭ ਸ੍ਰੀ ਸੁਹੇਲ ਮੀਰ ਕਾਸਿਮ ਐਸ.ਐਸ.ਪੀ ਬਟਾਲਾ ਕਰਨਗੇ ਜਦੋਂ ਕਿ ਕਲੋਜਿੰਗ ਸੈਰਾਮਨੀ ਦੇ ਮੁੱਖ ਮਹਿਮਾਨ ਸ੍ਰੀ ਅਮਿਤ ਤਲਵਾੜ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਹੋਣਗੇ।
ਇਸ ਸਬੰਧੀ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਬਟਾਲਾ ਕਾਲਜ ਵਿੱਚ ਪਹਿਲੀ ਵਾਰ ਸੂਬਾ ਪੱਧਰੀ ਅਥਲੈਟਿਕਸ ਮੀਟ ਹੋ ਰਹੀ ਹੈ, ਜਿਸ ਨੂੰ ਲੈ ਕੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬਾਹਰੋਂ ਆ ਰਹੀਆਂ ਟੀਮਾਂ ਦੇ ਰਹਿਣ ਅਤੇ ਖਾਣ ਪੀਣ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਸ ਮੌਕੇ ਪੀਟੀ ਆਈਐਸ ਦੇ ਆਰਗੇਨਾਈਜ ਸੈਕਟਰੀ ਯਸ਼ ਪਠਾਣੀਆਂ, ਜਾਇੰਟ ਸੈਕਟਰੀ ਰਾਮ ਸਰੂਪ, ਰਾਜ ਕੁਮਾਰ, ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਸਪੋਰਟਸ ਅਫਸਰ ਜਗਦੀਪ ਸਿੰਘ, ਜਸਬੀਰ ਸਿੰਘ ਤੇਜ ਪ੍ਰਤਾਪ ਸਿੰਘ ਕਾਹਲੋਂ ਆਦਿ ਵੀ ਮੌਜੂਦ ਸਨ।