ਤੁਰੰਤ ਰੱਦ ਹੋਵੇ ਦਿੱਲੀ ਨਾਲ ਕੀਤਾ ’ਨਾਲੇਜ ਸ਼ੇਅਰਿੰਗ ਐਗਰੀਮੈਂਟ’: ਪਰਗਟ ਸਿੰਘ
ਚੰਡੀਗੜ੍ਹ, 12 ਫਰਵਰੀ, 2025: ਸੀਨੀਅਰ ਕਾਂਗਰਸੀ ਆਗੂ ਪਰਗਟ ਸਿੰਘ ਨੇ ਮੰਗ ਕੀਤੀ ਹੈ ਕਿ 'ਨਾਲੇਜ ਸ਼ੇਅਰਿੰਗ ਐਗਰੀਮੈਂਟ' ਦੇ ਨਾਮ 'ਤੇ ਜੋ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲਾ ਗੈਰ ਸੰਵਿਧਾਨਿਕ ਸਮਝੌਤਾ ਕੇਜਰੀਵਾਲ ਨੇ ਪੰਜਾਬ ਅਤੇ ਦਿੱਲੀ ਵਿਚਕਾਰ ਜ਼ਬਰਦਸਤੀ ਕੀਤਾ ਸੀ, ਮੁੱਖ ਮੰਤਰੀ, ਭਗਵੰਤ ਮਾਨ ਨੂੰ ਇਹ ਹੁਣੇ ਰੱਦ ਕਰਨਾ ਚਾਹੀਦਾ ਹੈ।