ਦਿੱਲੀ ਵਾਂਗ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦਾ ਹੋਵੇਗਾ ਤਖਤਾ ਪਲਟ : ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਭਗਤ ਰਵਿਦਾਸ ਦੇ ਜਨਮ ਦਿਹਾੜੇ ਤੇ ਮੌਕੇ ਤੇ ਵੰਡੇ ਲੱਡੂ
ਸੰਗੀਨ ਜੁਰਮਾਂ ਚ ਫਸੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਪਰੋਲ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ : ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦਾ ਅੱਜ ਜਨਮ ਦਿਹਾੜਾ ਹੈ ਉਥੇ ਹੀ ਭਗਤ ਰਵਿਦਾਸ ਜੀ ਦਾ ਵੀ ਅੱਜ ਪ੍ਰਕਾਸ਼ ਪੁਰਬ ਹੈ । ਉਸੇ ਦੇ ਮੱਦੇ ਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਜਿੱਥੇ ਇੱਕ ਪਾਸੇ ਮੈਂਬਰਸ਼ਿਪ ਡਰਾਈਵ ਚਲਾਈ ਜਾ ਰਹੀ ਹੈ ਉੱਥੇ ਹੀ ਉਹਨਾਂ ਵੱਲੋਂ ਅੱਜ ਲੱਡੂ ਵੰਡ ਕੇ ਇਸ ਦਿਨ ਨੂੰ ਮਨਾਇਆ ਗਿਆ ।
ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਸਾਡੀ ਪੱਗ ਹੀ ਰਾਸ ਨਹੀਂ ਆ ਰਹੀ ਇਸੇ ਕਰਕੇ ਹੀ ਉਹਨਾਂ ਵੱਲੋਂ ਸਾਡੇ ਖਿਲਾਫ ਬਹੁਤ ਸਾਰੇ ਫੈਸਲੇ ਲਿਤੇ ਜਾ ਰਹੇ ਹਨ । ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕਈ ਇਸ ਤਰ੍ਹਾਂ ਦੇ ਲੋਕ ਹਨ ਜਿਨਾਂ ਦੇ ਖਿਲਾਫ ਸੰਗੀਨ ਆਰੋਪ ਦਰਜ ਹਨ ਲੇਕਿਨ ਉਹਨਾਂ ਨੂੰ ਪਰੋਲ ਦਿੱਤੀ ਜਾ ਰਹੀ ਹੈ ਲੇਕਿਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਰੋਲ ਨਹੀਂ ਦਿੱਤੀ ਜਾ ਰਹੀ।
ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਸ ਦੀ ਖੁਸ਼ੀ ਵਿੱਚ ਅਸੀਂ ਲੱਡੂ ਵੰਡ ਕੇ ਇਸ ਦੀ ਨੂੰ ਮਨਾ ਰਹੇ ਹਾਂ ਅਤੇ ਉਹਨਾਂ ਨੇ ਕਿਹਾ ਕਿ ਸਾਡੀ ਮੈਂਬਰਸ਼ਿਪ ਡਰਾਈਵ ਦੇ ਵਿੱਚ ਲਗਾਤਾਰ ਹੀ ਬਹੁਤ ਵਾਧਾ ਹੋ ਰਿਹਾ ਹੈ ਅਤੇ 20 ਰੁਪਏ ਦੀ ਮੈਂਬਰਸ਼ਿਪ ਅਸੀਂ ਰੱਖੀ ਹੋਈ ਹੈ।