ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਵਿਰਾਸਤ ਨੂੰ ਅੱਗੇ ਵਧਾ ਕੇ ਹੀ ਦੇਸ਼ ਹਰ ਪੱਖੋਂ ਤਰੱਕੀ ਕਰਕੇ ਅੱਗੇ ਵੱਧ ਸਕਦਾ ਹੈ :- ਸੁਦੇਸ਼ ਕੁਮਾਰੀ ਮੰਗੋਤਰਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,24 ਜਨਵਰੀ 2025 : ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ 128 ਵੇਂ ਜਨਮ ਦਿਨ ਮੌਕੇ ਅੱਜ ਉਨ੍ਹਾਂ ਨੂੰ ਦੇਸ਼ ਵਾਸੀਆਂ ਨੇ ਬੜੇ ਹੀ ਮਾਣ ਨਾਲ ਯਾਦ ਕੀਤਾ। ਰਿਪਬਲਿਕਨ ਪਾਰਟੀ ਆੱਫ਼ ਇੰਡੀਆ(ਅੰਬੇਡਕਰ)ਦੀ ਪੰਜਾਬ ਤੇ ਚੰਡੀਗੜ੍ਹ ਦੀ ਇੰਚਾਰਜ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਦੇਸ਼ ਪ੍ਰਤੀ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੀ ਦੇਣ ਨੂੰ ਯਾਦ ਕਰਦਿਆਂ ਪ੍ਰੈੱਸ ਦੇ ਨਾਂਅ ਜਾਰੀ ਇੱਕ ਬਿਆਨ'ਚ ਕਿਹਾ ਕਿ ਅਸੀਂ ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਅਪਾਰ ਯੋਗਦਾਨ ਅਤੇ ਉਨ੍ਹਾਂ ਦੀ ਅਦੁੱਤੀ ਭਾਵਨਾ ਦਾ ਸਨਮਾਨ ਕਰਦੇ ਹਾਂ, ਜੋ ਅੱਜ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ।
R.P.I. ਦੀ ਇਸ ਸੀਨੀਅਰ ਆਗੂ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਕਿਹਾ ਕਿ ਅੱਜ ਦਾ ਦਿਨ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸਿਧਾਂਤਾਂ 'ਤੇ ਅਮਲ ਕਰਨ ਦਾ ਸੱਦਾ ਦਿੰਦਾ ਹੈ ਅਤੇ ਸਾਨੂੰ ਸਾਹਸ਼, ਨਿਸ਼ਠਾ ਅਤੇ ਅਗਵਾਈ ਦੇ ਉਨ੍ਹਾਂ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਤਾਕੀਦ ਕਰਦਾ ਹੈ ਤਾਂ ਕਿ ਇੱਕ ਸਮਰਿੱਧ, ਆਤਮ-ਨਿਰਭਰ ਰਾਸ਼ਟਰ ਦਾ ਨਿਰਮਾਣ ਕੀਤਾ ਜਾ ਸਕੇ।ਨੇਤਾ ਜੀ ਸੁਭਾਸ਼ ਚੰਦਰ ਬੋਸ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਾਲੀ ਸਖਸ਼ੀਅਤ ਹਨ।ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਵਿਰਾਸਤ ਨੂੰ ਅੱਗੇ ਵਧਾ ਕੇ ਹੀ ਦੇਸ਼ ਹਰ ਪੱਖੋਂ ਤਰੱਕੀ ਕਰਕੇ ਅੱਗੇ ਵੱਧ ਸਕਦਾ ਹੈ।
ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਈ.ਐਨ.ਏ.(ਇੰਡੀਅਨ ਨੈਸ਼ਨਲ ਆਰਮੀ)ਦੇ ਅਧੀਨ "ਝਾਂਸੀ ਦੀ ਰਾਣੀ ਰੈਜੀਮੈਂਟ" ਦਾ ਗਠਨ ਕਰਕੇ ਨਾਰੀ ਸ਼ਕਤੀ ਦੇ ਮਹੱਤਵ ਨੂੰ ਮਾਨਤਾ ਦਿੱਤੀ, ਇਕ ਪੂਰੀ ਤਰ੍ਹਾਂ ਨਾਲ ਮਹਿਲਾ ਰੈਜੀਮੈਂਟ ਦੇ ਗਠਨ ਨੇ ਮਹਿਲਾ ਸਸ਼ਕਤੀਕਰਨ ਦੇ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ਼ ਨੂੰ ਮਜ਼ਬੂਤ ਕੀਤਾ।ਸਾਨੂੰ ਇੱਕ ਉੱਜਵਲ ਤੇ ਮਜ਼ਬੂਤ ਭਵਿੱਖ ਲਈ ਮਿਲ ਕੇ ਕੰਮ ਕਰਦੇ ਹੋਏ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੀਦਾ ਹੈ।