ਸਵੇਰੇ-ਸਵੇਰੇ ਨਸ਼ੇ ਲਈ ਬਦਨਾਮ ਇਲਾਕੇ ਵਿੱਚ ਹੋ ਗਈ ਪੁਲਿਸ ਹੀ ਪੁਲਿਸ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਪੁਲਿਸ ਵੱਲੋਂ ਅੱਜ ਸਵੇਰੇ ਤੜਕਸਾਰ ਕਾਸੋ ਆਪਰੇਸ਼ਨ ਤਹਿਤ ਬਟਾਲਾ ਦੇ ਗਾਂਧੀ ਕੈਂਪ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਐਸਪੀ ਰੈਂਕ ,ਡੀਐਸਪੀ ਰੈਂਕ ਦੇ ਸਾਰੇ ਅਧਿਕਾਰੀਆਂ ਤੋਂ ਇਲਾਵਾ 250 ਤੋਂ ਵੱਧ ਪੁਲਿਸ ਦੇ ਜਵਾਨ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਿਲ ਰਹੇ।
ਗੱਲਬਾਤ ਦੌਰਾਨ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਰਚ ਆਪਰੇਸ਼ਨ ਦਾ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੈ ਉੱਥੇ ਪੁਲਿਸ ਨੂੰ ਵੀ ਕਾਮਯਾਬੀ ਮਿਲਦੀ ਹੈ । ਅੱਜ ਵੀ ਸਰਚ ਆਪਰੇਸ਼ਨ ਦੌਰਾਨ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਪਹਿਲੇ ਨਸ਼ੇ ਦੇ ਮੁਕਦਮੇ ਦਰਜ ਸੀ ਤੇ ਪੁਲਿਸ ਨੂੰ ਲੋੜੀਂਦਾ ਸੀ ।ਨਾਲ ਹੀ ਉਸ ਕੋਲੋਂ ਕੁਝ ਨਸ਼ਾ ਵੀ ਬਰਾਮਦ ਹੋਇਆ ਹੈ। ਇਹਨਾਂ ਕਾਸੋ ਆਪ੍ਰੇਸ਼ਨਸ ਦਾ ਮਕਸਦ ਇਹ ਹੈ ਕਿ ਸਮਾਜ ਵਿਰੋਧੀ ਅੰਸਰਾਂ ਨੂੰ ਡਰਾਉਣਾ ਅਤੇ ਉਹਨਾਂ ਦੀ ਧਰ ਪਕੜ ਕਰਨੀ ਤੇ ਆਮ ਲੋਕਾਂ ਦੀ ਸੁਰਖਿਆ ਯਕੀਨੀ ਬਣਾਉਣੀ ਹੈ।