"ਮੈਂ ਵੀ ਡੱਲੇਵਾਲ” ਸ਼ੋਸਲ ਮੀਡੀਆ ਟਰੈਂਡਿੰਗ ਨੇ ਹਿਲਾਈ ਕੇਂਦਰ ਸਰਕਾਰ-ਮੁਹੰਮਦ ਜਮੀਲ ਐਡਵੋਕੇਟ
ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਵਫਦ 122 ‘ਮਰਜੀਵੜਿਆ’ ਦੀ ਖਬਰਗੀਰੀ ਲਈ ਖਨੌਰੀ ਪੁੱਜਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 19 ਜਨਵਰੀ 2025 : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 54ਵੇਂ ਦਿਨ ਵਿੱਚ ਪਹੁੰਚ ਗਿਆ ਹੈ, ਉਹਨਾਂ ਦੀ ਸਿਹਤ ਬਹੁਤ ਹੀ ਨਾਜ਼ੁਕ ਹੋ ਚੁੱਕੀ ਹੈ ਜਿਸ ਤੋਂ ਬਾਦ ਕਿਸਾਨਾਂ ਨੇ ਉਹਨਾਂ ਦੀ ਕੁਰਬਾਨੀ ਦੀ ਕਦਰ, ਸਤਿਕਾਰ ਅਤੇ ਸਮਰਥਨ ਵਜੋਂ 15 ਜਨਵਰੀ ਤੋਂ 111 ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ । ਮਰਨ ਵਰਤ ਦਾ ਇਹ ਰੁਝਾਣ ਇਥੇ ਹੀ ਨਹੀਂ ਰੁਕਿਆ ਬਲਿਕ ਕੱਲ ਯਾਨੀ 17 ਜਨਵਰੀ ਤੋਂ ਹਰਿਆਣਾ ਤੋਂ 10 ਕਿਸਾਨਾਂ ਨੇ ਵੀ ਖਨੌਰੀ ਕਿਸਾਨ ਮੋਰਚੇ ਵਿਖੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਬਿਹਾਰ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਤਾਮਿਲਨਾਡੂ ਸਮੇਤ ਦੇਸ਼ ਭਰ ਤੋਂ ਵੱਡੀ ਗਿਣਤੀ ‘ਚ ਕਿਸਾਨਾਂ ਨੇ ਖਨੌਰੀ ਕੂਚ ਸ਼ੁਰੂ ਕਰ ਦਿੱਤੀ ਤੋਂ ਵੀ ਕਿਸਾਨਾਂ ਨੇ ਖਨੌਰੀ ਵੱਲ ਚਾਲੇ ਪਾ ਦਿੱਤੇ ਹਨ ਤਾਂ ਕਿ ਉਹ ਵੀ ਸ. ਡੱਲੇਵਾਲ ਦੇ ਸਮਰਥਨ ‘ਚ ਮਰਨ ਵਰਤ ਵਿੱਚ ਸ਼ਾਮਲ ਹੋ ਸਕਣ । ਖਨੌਰੀ ਕਿਸਾਨ ਮੋਰਚਾ ਅੱਜ ਹਰ ਧਰਮ, ਜਾਤ, ਵਰਗ, ਰੰਗ, ਨਸਲ ਅਤੇ ਖਿਤੇ ਦਾ ਅੰਦੋਲਨ ਬਣ ਚੁੱਕਾ ਹੈ ਜਿਸ ਨੂੰ ਦੇਸ਼ਵਾਸੀ ਇੱਕ ਸਰਬ ਧਰਮ ਤੀਰਥ ਵਜੋਂ ਦੇਖ ਰਹੇ ਹਨ । ਇਸੇ ਤਹਿਤ ਮਲੇਰਕੋਟਲਾ ਤੋਂ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਿਸ਼ਾਲ ਵਫਦ ਚੌਧਰੀ ਲਿਆਕਤ ਅਲੀ, ਸ਼ਮਸ਼ਾਦ ਅਲੀ, ਚੌਧਰੀ ਅਬਦੁਲ ਰਸ਼ੀਦ ਅਤੇ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ਵਿੱਚ ਖਨੌਰੀ ਕਿਸਾਨ ਮੋਰਚੇ ਵਿੱਚ ਪਹੁੰਚਿਆ ।
ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਦੱਸਿਆ ਕਿ 121 ਸਾਥੀ ਜੋ ਸ. ਡੱਲੇਵਾਲ ਦੇ ਸਮਰਥਨ ਵਿੱਚ ਮਰਨ ਵਰਤ ਉੱਤੇ ਬੈਠੇ ਹਨ ਦੀ ਖਬਰਗੀਰੀ ਕੀਤੀ, ਉਹਨਾਂ ਵਿਚਾਰ ਸੁਣੇ ਅਤੇ ਮੁਸਲਿਮ ਭਾਈਚਾਰੇ ਵੱਲੋਂ ਹਰ ਤਰ੍ਹਾਂ ਦੇ ਸਮਰਥਨ ਦਾ ਭਰੋਸਾ ਦਿਲਵਾਇਆ । ਜ਼ਿਕਰਯੋਗ ਹੈ ਕਿ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ 17 ਫਰਵਰੀ ਤੋਂ ਹੀ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਲਗਾਤਾਰ ਮਿੱਠੇ ਚੌਲਾਂ ਦੇ ਲੰਗਰ ਲਗਾਏ ਜਾ ਰਹੇ ਹਨ ਅਤੇ ਜਦੋਂ ਤੱਕ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਮੁਸਲਿਮ ਭਾਈਚਾਰਾ ਹਿੱਕ ਡਾਹਕੇ ਨਾਲ ਖੜੇਗਾ ।
ਉਹਨਾਂ ਦੱਸਿਆ ਕਿ ਕਿਸਾਨਾਂ ਦੀ ਇਸ ਏਕਤਾ ਅਤੇ ਸ. ਡੱਲੇਵਾਲ ਲਈ ਦੀਵਾਨਗੀ ਨੂੰ ਦੇਖਦਿਆਂ ਕੇਂਦਰ ਸਰਕਾਰ ਹਰਕਤ ਵਿੱਚ ਆਈ ਹੈ, ਅਨੁਭਵੀ ਅਧਿਕਾਰੀਆਂ ਦੀ ਇੱਕ ਟੀਮ ਜੁਆਂਇੰਟ ਸਕੱਤਰ ਕੇਂਦਰੀ ਖੇਤੀਬਾੜੀ ਮੰਤਰਾਲਾ ਪ੍ਰਿਆ ਰੰਜਨ, ਸਾਬਕਾ ਏਡੀਜੀਪੀ ਜਸਕਰਨ ਸਿੰਘ, ਨਰਿੰਦਰ ਭਾਰਗਵ ਜੋ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਦੀ ਅਗਵਾਈ ‘ਚ ਦਿੱਲੀ ਤੋਂ ਖਨੌਰੀ ਭੇਜੀ ਗਈ ਜਿਸ ਨੇ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਕਿ ਦਿੱਲੀ ਵਿੱਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ । ਦਿੱਲੀ ਵਿਧਾਨ ਸਭਾ ਚੋਣਾਂ ਤੋਂ ਫੋਰਨ ਬਾਦ 14 ਫਰਵਰੀ ਨੂੰ ਕੇਂਦਰ ਨਾਲ ਮੀਟਿੰਗ ਕਰਵਾਈ ਜਾਵੇਗੀ ਜਿਸ ਵਿੱਚ ਅਨੁਭਵੀ ਆਗੂ ਡੱਲੇਵਾਲ ਦਾ ਸ਼ਾਮਲ ਹੋਣਾ ਅਤਿ ਜ਼ਰੂਰੀ ਹੈ ਇਸ ਲਈ ਉਹਨਾਂ ਸ. ਡੱਲੇਵਾਲ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਰਨ ਵਰਤ ਸਮਾਪਤ ਕਰ ਦੇਣ । ਰਾਤ ਨੂੰ ਮੋਰਚੇ ਦੇ ਸਾਥੀਆਂ ਨੂੰ ਪੰਡਾਲ ‘ਚ ਇਕੱਠਾ ਕਰਕੇ ਸਭ ਦੀ ਰਾਇ ਨਾਲ ਸ. ਡੱਲੇਵਾਲ ਨੂੰ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਸ ‘ਤੇ ਪੰਜਾਬ ਸਮੇਤ ਸਾਰੇ ਦੇਸ਼ ਵਾਸੀਆਂ ਨੇ ਖੁਸ਼ੀ ਮਨਾਈ ਹੈ । ਭਵਿੱਖ ਵਿੱਚ ਮੀਟਿੰਗਾਂ ਰਾਹੀਂ ਕਿਸਾਨਾਂ ਅਤੇ ਕੇਂਦਰ ਦੀ ਤਾਣੀ ਸੁਲਝਦੀ ਨਜ਼ਰ ਆ ਰਹੀ ਹੈ ।