ਕਈ ਮਾਮਲਿਆਂ ਵਿੱਚ ਲੋੜੀਂਦਾ ਭਗੋੜਾ ਚੋਰ ਪੁਲਿਸ ਨੇ ਕੀਤਾ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ : ਪੁਲਿਸ ਜਿਲਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਥਾਣਾ ਦੀ ਪੁਲਿਸ ਵੱਲੋਂ ੍ਰ ਸਾਰੀ ਇੱਕ ਅਜਿਹੇ ਚੋਰ ਨੂੰ ਗਿਰਫਤਾਰ ਕੀਤਾ ਗਿਆ ਹੈ ਜਿਸ ਤੇ ਚੋਰੀ ਦੇ ਕਈ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਦੇ ਥਾਣਾ ਤਿਬੜ ਵਿੱਚ ਦਰਜ ਇੱਕ ਮਾਮਲੇ ਵਿੱਚ ਉਹ ਭਗੋੜਾ ਵੀ ਚੱਲ ਰਿਹਾ ਹੈ। ਇਸ ਦੇ ਦੋ ਹੋਰ ਸਾਥੀ ਇਸ ਦੇ ਨਾਲ ਚੋਰੀਆਂ ਵਿੱਚ ਸ਼ਾਮਿਲ ਸਨ ਜਿਨਾਂ ਵਿੱਚੋਂ ਇੱਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦਕਿ ਦੂਸਰਾ ਪਹਿਲਾਂ ਹੀ ਪੁਲਿਸ ਵੱਲੋਂ ਗਿਰਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਿਆ ਹੈ। ਥਾਣਾ ਪੁਰਾਨਾ ਸ਼ਾਲਾ ਵਿਖੇ ਹੀ ਇਸ ਦੇ ਖਿਲਾਫ ਵੱਖ-ਵੱਖ ਘਰਾਂ ਵਿੱਚ ਚੋਰੀਆਂ ਕਰਨ ਦੇ ਤਿੰਨ ਮਾਮਲੇ ਦਰਜ ਹਨ ।
ਥਾਨਾ ਪੁਰਾਨਾ ਸ਼ਾਲਾ ਦੀ ਐਸ ਐਚ ਓ ਮੈਡਮ ਕਰਿਸ਼ਮਾ ਨੇ ਦੱਸਿਆ ਕਿ ਸੰਨੀ ਉਰਫ ਚੀਤਾ ਵਾਸੀ ਕਾਹਨੂੰਵਾਨ ਚੋਰੀਆ ਕਰਨ ਦਾ ਆਦੀ ਹੈ ਅਤੇ ਇਸ ਦੇ ਪਿੱਛੇ ਥਾਨਾ ਪੁਰਾਨਾ ਸ਼ਾਲਾ ਦੀ ਪੁਲਿਸ ਕਾਫੀ ਦੇਰ ਤੋਂ ਲੱਗੀ ਹੋਈ ਸੀ ਕਿਉਂਕਿ ਥਾਣਾ ਪੁਰਾਨਾ ਸ਼ਾਲਾ ਵਿਖੇ ਇਸ ਦੇ ਖਿਲਾਫ ਦੋ ਮਾਮਲੇ 2022 ਦੇ ਦੋ ਅਤੇ ਇੱਕ ਮਾਮਲਾ 2023 ਦਾ ਦਰਜ ਹੈ । ਪੁਲਿਸ ਨੇ ਇਸ ਨੂੰ ਤਿੰਨ ਦਿਨ ਪਹਿਲਾਂ ਵੀ ਫੜਨ ਲਈ ਜਾਲ ਵਿਛਾਇਆ ਸੀ ਪਰ ਉਸ ਵੇਲੇ ਇਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਅਤੇ ਤਿੰਨ ਦਿਨ ਬਾਅਦ ਮੁੜ ਤੋਂ ਇਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਸੰਨੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਏਗਾ।