ਚਾਈਨਾ ਡੋਰ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਦੋ ਗੁੱਟ ਹੋਏ ਆਹਮੋ ਸਾਹਮਣੇ, ਪੜ੍ਹੋ ਵੇਰਵਾ
ਗੁਰਪ੍ਰੀਤ ਸਿੰਘ
- ਪੁਲਿਸ ਦੀ ਦੜੇ ਸੱਟੇ ਅਤੇ ਚਾਈਨਾ ਡੋਰ ਵੇਚਣ ਵਾਲੀਆ ਨਾਲ ਭਾਈਵਾਲੀ:- ਆਪ ਆਗੂ
- ਨੌਜਵਾਨ ਵੱਲੋਂ ਚਾਈਨਾ ਡੋਰ ਸੁੱਟਦਿਆਂ ਦੀ ਸੀਸੀ ਟੀਵੀ ਵੀ ਆਈ ਸਾਹਮਣੇ
- ਚਾਈਨਾ ਡੋਰ ਵੇਚਣ ਵਾਲੀਆ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੀ ਮਹਿਲਾ ਨੂੰ ਤੰਗ ਪ੍ਰੇਸ਼ਾਨ ਕਰਦੇ ਚਾਈਨਾ ਡੋਰ ਵੇਚਣ ਵਾਲੇ
ਅੰਮ੍ਰਿਤਸਰ, 15 ਜਨਵਰੀ 2025 - ਜਿੱਥੇ ਇੱਕ ਪਾਸੇ ਲੋੜੀ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਡਰੋਨ ਉਡਾ ਕੇ ਲੋਕਾਂ ਦੇ ਕਰਾਂ ਦੇ ਵਿੱਚ ਬੱਚਿਆਂ ਵੱਲੋਂ ਉਡਾਈ ਜਾ ਰਹੀ ਪਤੰਗ ਉੱਪਰ ਨਜ਼ਰ ਰੱਖੀ ਜਾ ਰਹੀ ਸੀ ਅਤੇ ਗੱਟੂ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ ਉਥੇ ਹੀ ਹੁਣ ਪੁਲਿਸ ਚੇਅਰਮੈਨ ਡੋਰ ਵੇਚਣ ਵਾਲਿਆਂ ਦੇ ਨਾਲ ਬੈਠੀ ਹੋਈ ਨਜ਼ਰ ਆ ਰਹੀ ਹੈ ਅਤੇ ਉਹਨਾਂ ਦੇ ਖਿਲਾਫ ਅਪਰਾਧੀ ਦੇ ਮਾਮਲਾ ਦਰਜ ਕਰਨ ਦੀ ਬਜਾਏ ਉਹਨਾਂ ਨੂੰ ਬਚਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਸ਼ਹਿਰ ਤੋ ਸਾਹਮਣੇ ਆਇਆ ਹੈ ਜਿਥੇ ਚਾਈਨਾ ਡੋਰ ਵੇਚਣ ਵਾਲੀਆ ਖਿਲਾਫ ਸਹਿਯੋਗ ਮੰਗਣ ਵਾਲੀ ਪੁਲਿਸ ਖੁਦ ਚਾਈਨਾ ਡੋਰ ਵਾਲੀਆ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਮਹਿਲਾ ਦੀ ਸ਼ਿਕਾਇਤ ਉਪਰ ਚਾਈਨਾ ਡੋਰ ਵੇਚਣ ਵਾਲੀਆ ਦੀ ਬਜਾਏ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗੇ ਹਨ।
ਜਿਸ ਸੰਬਧੀ ਅੰਮ੍ਰਿਤਸਰ ਦੀ ਰਹਿਣ ਵਾਲੀ ਰੀਤੂ ਨੇ ਦੱਸਿਆ ਕਿ ਉਹਨਾ ਦੇ ਇਲਾਕੇ ਵਿਚ ਵਿਕਣ ਵਾਲੀ ਚਾਈਨਾ ਡੋਰ ਦੀ ਸ਼ਿਕਾਇਤ ਦਰਜ ਕਰਵਾਉਣਾ ਮਹਿੰਗਾ ਪੈ ਗਿਆ ਹੈ ਜਿਸਦੇ ਚਲਦੇ ਚਾਈਨਾ ਡੋਰ ਵੇਚਣ ਵਾਲੇ ਅਮਿਤ ਲਾਲਾ ਜੋ ਕਿ ਗੁਆਂਢੀਆ ਦੇ ਘਰ ਵਿਚ ਡੋਰ ਰਖ ਕੇ ਵੇਚਦਾ ਹੈ ਜਿਸਦੀ ਰਿਕਾਰਡਿੰਗ ਵੀ ਮੇਰੇ ਕੌਲ ਹੈ ਪਰ ਪੁਲਿਸ ਵਲੋ ਆਰੋਪਿਆ ਨਾਲ ਟੇਬਲ ਟਾਕ ਕਰ ਉਲਟਾ ਮੈਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਸੰਬਧੀ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈ ਪੁਲੀਸ ਕਮਿਸ਼ਨਰ ਦੇ ਦਫਤਰ ਬਾਹਰ ਪੇਸ਼ ਹੋ ਧਰਨਾ ਵੀ ਲਾਂਵਾਗੀ।
ਇਸ ਸੰਬਧੀ ਜਦੋ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨਾਲ ਗਲ ਕੀਤੀ ਤਾਂ ਉਹਨਾ ਦਾ ਕਹਿਣਾ ਹੈ ਕੀ ਉਹਨਾ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਮਹਿਲਾ ਦੇ ਹਕ ਵਿਚ ਖੜੇ ਆਪ ਆਗੂ ਬਬਲੂ ਨੇ ਦਸਿਆ ਕਿ ਪੁਲਿਸ ਦੜੇ ਸਟੇ ਅਤੇ ਚਾਈਨਾ ਡੋਰ ਦੇ ਵਪਾਰੀਆ ਨਾਲ ਭਾਈਵਾਲੀ ਹੈ ਜਿਸਦੇ ਚਲਦੇ ਪੁਲਿਸ ਆਰੋਪਿਆ ਨਾਲ ਰਲ ਸ਼ਿਕਾਇਤ ਕਰਤਾ ਨੂੰ ਉਲਟ ਤੰਗ ਕਰਦੀ ਹੈ ਅਤੇ ਮੁਲਜਮਾ ਨੂੰ ਕੌਲ ਬਿਠਾ ਕੇ ਮੀਟਿੰਗਾ ਕਰ ਰਹੀ ਹੈ ਅਤੇ ਮੁਦੇਈ ਥਾਣੇ ਬਾਹਰ ਇਨਸ਼ਾਫ ਲਭ ਰਿਹਾ ਅਜਿਹਾ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਜਲਦ ਥਾਣੇ ਬਾਹਰ ਧਰਨੇ ਤੇ ਬੈਠਾਂਗੇ।
ਇਹ ਤਾਂ ਦੱਸਣ ਯੋਗ ਹੈ ਕਿ ਪੀੜਤ ਔਰਤ ਤੁਹਾਨੂੰ ਬੇਸ਼ੱਕ ਪੁਲਿਸ ਥਾਣੇ ਦੇ ਵਿੱਚ ਪਹੁੰਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਏਗੀ ਉਥੇ ਹੀ ਪੁਲਿਸ ਵੱਲੋਂ ਵੀ ਕਾਰਵਾਈ ਦੀ ਗੱਲ ਤਾਂ ਕੀਤੀ ਜਾ ਰਹੀ ਹੈ ਲੇਕਿਨ ਜਿਸ ਨੌਜਵਾਨ ਉਪਰ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਪੀੜਤ ਔਰਤ ਵੱਲੋਂ ਕੀਤੀ ਜਾ ਰਹੀ ਹੈ ਉਸ ਵੱਲੋਂ ਸਾਹਿਬ ਤੌਰ ਤੇ ਔਰਤ ਨੂੰ ਧਮਕੀਆਂ ਵੀ ਲਾਈਆਂ ਗਈਆਂ ਹਨ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਪੁਲਿਸ ਵੱਲੋਂ ਸਿਰਫ ਔਰ ਸਿਰਫ ਕਾਰਵਾਈ ਦੇ ਨਾਂ ਤੇ ਗੋਂਗਲੂਆਂ ਤੋਂ ਮਿੱਟੀ ਝਾੜੀ ਜਾਂਦੀ ਹੈ। ਲੇਕਿਨ ਇਲਾਕਾ ਨਿਵਾਸੀਆਂ ਵੱਲੋਂ ਸਾਫ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜੇਕਰ ਕਾਰਵਾਈ ਚੋਂ ਵੀ ਘੰਟਿਆਂ ਦੇ ਅੰਦਰ ਅੰਦਰ ਨਾ ਹੋਈ ਤਾਂ ਉਹਨਾਂ ਵੱਲੋਂ ਥਾਣੇ ਦੇ ਬਾਹਰ ਬੈਠ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।