ਪੰਜਾਬ ਸਰਕਾਰ ਚੋਰ ਮੋਰੀਆਂ ਰਾਹੀਂ ਕਾਰਪੋਰੇਟ ਨੂੰ ਕਾਬਜ਼ ਬਣਾਉਣ ਦੀਆਂ ਨੀਤੀਆਂ ਘੜ ਰਹੀ ਹੈ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
ਰੋਹਿਤ ਗੁਪਤਾ
ਗੁਰਦਾਸਪੁਰ, 15 ਜਨਵਰੀ 2025 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵੱਲੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੋੜਿਆ ਖ਼ਾਲੀ ਹੱਥ। ਜੋਨ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ, ਕਰਨੈਲ ਸਿੰਘ ਆਦੀ,ਰਣਬੀਰ ਸਿੰਘ ਡੁਗਰੀ, ਸਤਨਾਮ ਸਿੰਘ ਖਜਾਨਚੀ, ਸੂੱਚਾ ਸਿੰਘ ਬਲੱਗਣ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਵੱਲੋਂ ਨੇ ਕਿਹਾ ਜੋ ਪਿੰਡ ਆਲੀਨੰਗਲ ਫੋਕਲ ਪੁਆਇੰਟ ਪਰਾਲੀ ਪ੍ਰਬੰਧਨ ਦੇ ਨਾਮ ਦੇ ਹੇਠ ਲੱਗ ਰਹੇ ਪ੍ਰਜੈਕਟ ਗੌਦਰੇਜ ਕੰਪਨੀ ਦੁਆਰਾ ਪੰਜਾਬ ਸਰਕਾਰ ਦੀ ਰਲੀ ਮਿਲੀ ਭੁਗਤ ਦੇ ਨਾਲ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਜ਼ਬਰਦਸਤੀ ਲਗਾਉਣ ਜਾਂ ਰਹੀਂ ਸੀ ਇਲਾਕੇ ਦੇ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮਕੇ ਨਾਰੇ ਬਾਜ਼ੀ ਕੀਤੀ ਗਈ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਪ੍ਰਾਜੈਕਟ ਨੂੰ ਵਾਪਸ ਨਾ ਕੀਤਾ ਗਿਆ ਤਾਂ ਇਸੇ ਤਰ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ ਅਤੇ ਸ਼ੰਭੂ ਖਨੌਰੀ ਬਾਰਡਰ ਨੂੰ ਚਲਦਿਆਂ ਜਦੋਂ ਲਗਭਗ ਇੱਕ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਕੇਂਦਰ ਅਤੇ ਪੰਜਾਬ ਸਰਕਾਰ ਲਗਾਤਾਰ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਤੇ ਉੱਤੇ ਉਤਰੀ ਹੋਈ ਹੈ।
ਉਹਨਾਂ ਨੇ ਆਲੀ ਨੰਗਲ ਪਿੰਡ ਦੇ ਵਿੱਚ ਪਰਾਲੀ ਪ੍ਰਬੰਧਨ ਦੇ ਨਾਮ ਦੇ ਹੇਠ ਲੱਗ ਰਹੇ ਪ੍ਰੋਜੈਕਟ ਤੇ ਗੱਲ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਗੌਦਰੇਜ ਕੰਪਨੀ ਦੁਆਰਾ ਸਰਕਾਰ ਦੀ ਰਲੀ ਮਿਲੀ ਭੁਗਤ ਦੇ ਨਾਲ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਜਬਰਦਸਤੀ ਲਗਾਉਣ ਜਾ ਰਹੀ ਹੈ। ਜਿਸ ਦੀ ਜਿਸ ਦਾ ਵਿਰੋਧ ਇਲਾਕੇ ਦੇ ਪਿੰਡਾਂ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਇਹ ਪ੍ਰੋਜੈਕਟ ਨਹੀਂ ਲੱਗਣ ਦਿੱਤਾ ਜਾਵੇਗਾ।
ਇਸ ਤਰ੍ਹਾਂ ਦੇ ਪ੍ਰਬੰਧ ਆਬਾਦੀ ਦੇ ਏਰੀਏ ਦੇ ਵਿੱਚ ਕਰਕੇ ਲੋਕਾਂ ਨੂੰ ਬਦਤਰ ਜ਼ਿੰਦਗੀ ਨਹੀਂ ਜਿਉਣ ਦਿੱਤੀ ਜਾਵੇਗੀ ਅਤੇ ਐਲਾਨ ਅੱਗੇ ਚਲਦੇ ਆਂ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਦਿੱਤੀ ਗਈ ਕਾਲ ਦੇ ਅਨੁਸਾਰ ਦੇ ਵੱਲੋਂ ਮੋਰਚੇ ਦੇ ਪ੍ਰਤੀ ਆਪਣਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਮੋਰਚੇ ਨੂੰ ਲਮੇਰੇ ਸਮੇਂ ਦੇ ਵਿੱਚ ਵੱਡੇ ਘੇਰੇ ਦੇ ਨਾਲ ਲੜਨ ਦੇ ਲਈ ਦ੍ਰਿੜਤਾ ਪ੍ਰਗਟਾਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਜੋੜਾਂ,ਕੁਲਜੀਤ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਚੀਮਾ ,ਰਣਬੀਰ ਸਿੰਘ ਡੁਗਰੀ, ਨਰਿੰਦਰ ਸਿੰਘ ਆਲੀਨੰਗਲ, ਕਰਨੈਲ ਸਿੰਘ ਮੱਲ੍ਹੀ,ਸੁਖਜਿੰਦਰ ਸਿੰਘ ਡੇਰੀਵਾਲ, ਸੁਖਵੰਤ ਸਿੰਘ ਸਕੱਤਰ, ਬੀਬੀ ਮਨਜਿੰਦਰ ਕੌਰ ਡੁਗਰੀ, ਬੀਬੀ ਸੁਖਦੇਵ ਕੌਰ, ਬੀਬੀ ਅਮਰਜੀਤ ਕੌਰ ਆਦਿ ਹਾਜ਼ਰ ਸਨ ।